20-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਮਨਰੇਗਾ ਕਾਮਿਆਂ ਨੂੰ ਪਲਾਸਟਿਕ ਦੀਆਂ ਬਾਲਟੀਆਂ ਵੰਡੀਆਂ

ਅਜੀਤ ਡੈਸਕ 25-01-2026
ਕਟਾਰੀਆਂ, 24 ਜਨਵਰੀ (ਪ੍ਰੇਮੀ ਸੰਧਵਾਂ) - ਗ੍ਰਾਮ ਪੰਚਾਇਤ ਸੰਧਵਾਂ ਨੇ ਸਰਪੰਚ ਡਾ. ਜਗਨ ਨਾਥ ਹੀਰਾ ਦੀ ਅਗਵਾਈ 'ਚ ਗੁਰਦੀਪ ਸਿੰਘ ਬਸਰਾ, ਮਨਦੀਪ ਸਿੰਘ ਦੀਪੀ, ਕਸ਼ਮੀਰ ਸਿੰਘ, ਸਰਬਜੀਤ ਹੀਰਾ, ਬਲਵਿੰਦਰ ਕੁਮਾਰ, ਨਿੱਕਾ ਫੌਜੀ ਆਦਿ ਪੰਚਾਇਤ ਮੈਂਬਰਾਂ ਵਲੋਂ ਮਨਰੇਗਾ ਕਾਮਿਆਂ ਨੂੰ 103 ਪਲਾਸਟਿਕ ਦੀਆਂ ਬਾਲਟੀਆਂ ਵੰਡੀਆਂ | ਸਰਪੰਚ ਡਾ. ਜਗਨ ਨਾਥ ਹੀਰਾ ਨੇ ਕਿਹਾ ਕਿ ਪਿੰਡ ਦੇ ਵਿਕਾਸ ਕਾਰਜਾਂ 'ਚ ਪਿੰਡ ਵਾਸੀਆਂ ਦੇ ਨਾਲ- ਨਾਲ ਪ੍ਰਵਾਸੀ ਭਾਰਤੀਆਂ ਦਾ ਵੀ ਅਹਿਮ ਯੋਗਦਾਨ ਹੈ | ਉਨ੍ਹਾਂ ਕਿਹਾ ਕਿ ਪਿੰਡ ਨੂੰ ਜ਼ਿਲ੍ਹੇ ਦਾ ਮੋਹਰੀ ਪਿੰਡ ਬਣਾਉਣ ਲਈ ਪੰਚਾਇਤ ਵਲੋਂ ਪੂਰੇ ਯਤਨ ਕੀਤੇ ਜਾ ਰਹੇ ਹਨ | ਸਰਪੰਚ ਡਾ. ਜਗਨ ਨਾਥ ਹੀਰਾ, ਗੁਰਦੀਪ ਸਿੰਘ ਬਸਰਾ, ਮਨਦੀਪ ਸਿੰਘ ਦੀਪੀ, ਬਲਵਿੰਦਰ ਕੁਮਾਰ ਨਿੱਕਾ ਫੌਜੀ ਤੇ ਸਰਬਜੀਤ ਹੀਰਾ ਨੇ ਕਿਹਾ ਕਿ ਵਾਤਾਵਰਨ ਦੀ ਸ਼ੁੱਧਤਾ ਲਈ ਸੜਕਾਂ, ਕੱਚੇ ਰਸਤਿਆਂ ਅਤੇ ਜਨਤਕ ਥਾਵਾਂ 'ਤੇ ਪੰਚਾਇਤ ਵਲੋਂ ਬੂਟੇ ਲਗਾਉਣ ਦੀ ਜਲਦ ਸ਼ੁਰੂਆਤ ਕੀਤੀ ਜਾਵੇਗੀ | ਇਸ ਮੌਕੇ ਜੋਗਿੰਦਰ ਕੌਰ, ਦੀਸ਼ੋ ਮਹਿਮੀ, ਪਰਮਜੀਤ ਕੌਰ, ਅਮਰਜੀਤ ਹੀਰਾ, ਮਨਪ੍ਰੀਤ ਕੌਰ, ਸ਼ਿੰਦਾ ਦਦਰਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਪੰਜਾਬ ਸਰਕਾਰ 10 ਲੱਖ ਰੁਪਏ ਦੀ ਸਿਹਤ ਬੀਮਾ ਯੋਜਨਾ ਦਾ ਪੂਰਾ ਪੈਸਾ ਬਜਟ 'ਚ ਸੁਰੱਖਿਅਤ ਰੱਖੇ ਤਾਂ ਕਿ ਲੋਕਾਂ ਨੂੰ ਅਮਲ... ਅਗਲੀ ਖ਼ਬਰ ਸੂੰਢ ਵਿਖੇ ਸ੍ਰੀ ਗੁਰੂ ਰਵਿਦਾਸ ਦਾ ਜਨਮ ਦਿਹਾੜਾ ਮਨਾਉਣ ਸੰਬੰਧੀ ਸੇਵਾਦਾਰਾਂ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।