ਕਾਠਗੜ੍ਹ, 17 ਫਰਵਰੀ (ਹਰਸਿਮਰਨ ਜੋਤ ਸਿੰਘ ਕਲੇਰ)-ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਅਤੇ ਜ਼ਿਲ੍ਹਾ ਪ੍ਰਧਾਨ ਐਡਵੋਕੇਟ ਰਾਜਵਿੰਦਰ ਲੱਕੀ ਨੇ ਕਾਠਗੜ੍ਹ ਵਿਖੇ ਗੱਲਬਾਤ ਕਰਦਿਆਂ ਆਖਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਅਫ਼ਸਰਸ਼ਾਹੀ ਦਾ ਸਿਆਸੀਕਰਨ ਕਰ ਰਹੀ ਹੈ | ਉਨ੍ਹਾਂ ਨੇ ਮੁੱਖ ਸਕੱਤਰ ਅਤੇ ਡੀ.ਜੀ.ਪੀ ਦੀ 'ਆਪ' ਪਾਰਟੀ ਦੀ ਮੋਗਾ ਵਿਖੇ ਕੀਤੀ ਗਈ ਰੈਲੀ 'ਚ ਹਾਜ਼ਰੀ 'ਤੇ ਸਵਾਲ ਚੁੱਕੇ ਹਨ ਕਿ ਆਮ ਆਦਮੀ ਪਾਰਟੀ ਦੀ ਰੈਲੀ ਵਿਚ ਮੁੱਖ ਸਕੱਤਰ ਅਤੇ ਡੀ.ਜੀ.ਪੀ ਨੂੰ ਦੇਖ ਕੇ ਇਹ ਸਵਾਲ ਉੱਠਦਾ ਹੈ ਕੀ ਭਾਰਤ ਦੇ 'ਸਟੀਲ ਫ੍ਰੇਮ' ਬਿਊਰੋਕ੍ਰੈਟ ਹੁਣ ਸਿਆਸੀ ਮਨਮਰਜ਼ੀਆਂ ਅੱਗੇ ਝੁਕ ਰਹੇ ਹਨ |
'ਆਪ' ਸਰਕਾਰ ਅਫ਼ਸਰਸ਼ਾਹੀ ਦਾ ਕਰ ਰਹੀ ਸਿਆਸੀਕਰਨ-ਐਡਵੋਕੇਟ ਲੱਕੀ
ਅਜੀਤ ਡੈਸਕ
18-02-2026