ਪੋਜੇਵਾਲ ਸਰਾਂ, 17 ਫਰਵਰੀ (ਨਵਾਂਗਰਾਈਾ)-ਪੰਜਾਬ ਸਰਕਾਰ ਵਲੋਂ ਬਲਾਕ ਸੰਮਤੀ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਲਈ ਰਾਖਵਾਂਕਰਨ ਲਈ ਨੋਟੀਫਿਕੇਸਨ ਜਾਰੀ ਹੋਇਆ | ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਲੋਂ ਜਾਰੀ ਰਿਜਰਵੇਸ਼ਨ ਨੋਟੀਫਿਕੇਸਨ ਅਨੁਸਾਰ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਬਲਾਕ ਸੰਮਤੀ ਨਵਾਂਸ਼ਹਿਰ ਵਿੱਚ ਚੇਅਰਮੈਨ ਐਸ.ਸੀ, ਵਾਈਸ ਚੇਅਰਮੈਨ ਇਸਤਰੀ, ਬਲਾਕ ਸੰਮਤੀ ਸੜੋਆ ਵਿੱਚ ਚੇਅਰਮੈਨ ਐਸ.ਸੀ ਇਸਤਰੀ, ਵਾਈਸ ਚੇਅਰਮੈਨ ਜਨਰਲ, ਬਲਾਕ ਸੰਮਤੀ ਬੰਗਾ ਵਿੱਚ ਚੇਅਰਮੈਨ ਇਸਤਰੀ, ਵਾਈਸ ਚੇਅਰਮੈਨ ਐਸ. ਸੀ. ਇਸਤਰੀ, ਬਲਾਕ ਸੰਮਤੀ ਬਲਾਚੌਰ ਵਿੱਚ ਚੇਅਰਮੈਨ ਜਨਰਲ, ਵਾਈਸ ਚੇਅਰਮੈਨ ਐਸ. ਸੀ. ਕੈਟਾਗਰੀ ਦਾ ਹੋਵੇਗਾ |