ਸਮੁੰਦੜਾ, 17 ਫਰਵਰੀ (ਤੀਰਥ ਸਿੰਘ ਰੱਕੜ)-ਸਮੁੰਦੜਾ ਵਿਖੇ ਹੁਸ਼ਿਆਰਪੁਰ-ਚੰਡੀਗੜ੍ਹ ਮੁੱਖ ਸੜਕ 'ਤੇ ਵਾਪਰੇ ਇੱਕ ਸੜਕ ਹਾਦਸੇ ਵਿੱਚ ਚਾਰ ਵਿਅਕਤੀਆਂ ਦੇ ਜ਼ਖਮੀ ਹੋ ਜਾਣ ਦੀ ਖ਼ਬਰ ਹੈ | ਮਿਲੀ ਜਾਣਕਾਰੀ ਅਨੁਸਾਰ ਇੱਕ ਬੁਲਟ ਮੋਟਰਸਾਈਕਲ 'ਤੇ ਸਵਾਰ ਤਿੰਨ ਨੌਜਵਾਨ ਧਮਾਈ ਵਲੋਂ ਸਮੁੰਦੜਾ ਵੱਲ ਨੂੰ ਆ ਰਹੇ ਸਨ, ਸਮੁੰਦੜਾ ਤੋਂ ਮਹੇਸ਼ਆਣਾ ਮੰਦਰ ਨੂੰ ਜਾਂਦੀ ਸੰਪਰਕ ਸੜਕ 'ਤੇ ਉਹਨਾਂ ਦੀ ਟੱਕਰ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਨਾਲ ਹੋ ਗਈ ਅਤੇ ਉਸ ਦੇ ਕਾਫ਼ੀ ਸੱਟਾਂ ਲੱਗ ਗਈਆਂ | ਤੇਜ਼ ਰਫ਼ਤਾਰ ਬੁਲਟ ਮੋਟਰਸਾਈਕਲ ਬੇਕਾਬੂ ਹੋਇਆ ਦੂਜੇ ਪਾਸੇ ਜਾ ਕੇ ਜੂਸ ਦੀ ਰੇਹੜੀ ਲਾ ਕੇ ਖੜੇ ਇੱਕ ਪ੍ਰਵਾਸੀ ਮਜ਼ਦੂਰ ਦੀ ਰੇਹੜੀ ਵਿੱਚ ਬੁਰੀ ਤਰ੍ਹਾਂ ਜਾ ਟਕਰਾਇਆ | ਜਿਸ ਵਿੱਚ ਮੋਟਰਸਾਈਕਲ ਸਵਾਰ ਦੋ ਨੌਜਵਾਨਾਂ ਦੇ ਗੰਭੀਰ ਸੱਟਾਂ ਲੱਗੀਆਂ ਅਤੇ ਪ੍ਰਵਾਸੀ ਮਜ਼ਦੂਰ ਵੀ ਜ਼ਖਮੀ ਹੋ ਗਿਆ | ਇਸ 'ਤੇ ਇਕੱਠੇ ਹੋਏ ਦੁਕਾਨਦਾਰਾਂ ਵਲੋ ਐਂਬੂਲੈਂਸ ਰਾਹੀਂ ਜ਼ਖਮੀਆਂ ਨੂੰ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਭਰਤੀ ਕਰਵਾਇਆ ਗਿਆ | ਇਸ ਹਾਦਸੇ ਵਿੱਚ ਨੇੜੇ ਖੜੀ ਇੱਕ ਕਾਰ ਵੀ ਨੁਕਸਾਨੀ ਗਈ |
ਤੇਜ਼ ਰਫ਼ਤਾਰ ਬੁਲਟ ਜੂਸ ਵਾਲੇ ਦੀ ਰੇਹੜੀ 'ਚ ਵੱਜਿਆ-ਹਾਦਸੇ 'ਚ ਚਾਰ ਜ਼ਖ਼ਮੀ
ਅਜੀਤ ਡੈਸਕ
18-02-2026