27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਨੇ ਓਪਨ ਮਾਸਟਰਜ਼ ਗੇਮਜ਼ 'ਚ ਜਿੱਤੇ 3 ਸੋਨ ਤਗਮੇ ਅਤੇ ਇੱਕ ਚਾਂਦੀ ਦਾ

ਅਜੀਤ ਡੈਸਕ 18-02-2026
• ਸੰਯੁਕਤ ਅਰਬ ਅਮੀਰਾਤ, ਆਬੂਧਾਬੀ ਵਿਖੇ ਹੋਈਆਂ ਓਪਨ ਮਾਸਟਰਜ਼ ਖੇਡਾਂ
ਨਵਾਂਸ਼ਹਿਰ, 17 ਫਰਵਰੀ (ਦੀਦਾਰ ਸਿੰਘ ਸ਼ੇਤਰਾ)-ਅੰਤਰਰਾਸ਼ਟਰੀ ਮਾਸਟਰ ਖੇਡ ਸੰਸਥਾ (ਆਈ.ਐਮ.ਜੀ.ਏ) ਦੀ ਸਰਪ੍ਰਸਤੀ ਹੇਠ ਹੋਈਆਂ ਆਬੂਧਾਬੀ ਵਿਖੇ ਓਪਨ ਮਾਸਟਰ ਗੇਮਜ਼ 'ਚ 40 ਤੋਂ ਵੱਧ ਖੇਡਾਂ ਵਿਚ, ਵਿਸ਼ਵ ਭਰ ਦੇ 30 ਸਾਲ ਤੋਂ 100 ਸਾਲ ਤੱਕ ਉਮਰ ਵਰਗਾਂ ਦੇ 25 ਹਜ਼ਾਰ ਤੋਂ ਵੱਧ ਖਿਡਾਰੀਆਂ ਨੇ ਹਿੱਸਾ ਲਿਆ | ਇਨ੍ਹਾਂ ਵਿੱਚ ਬਹੁਤ ਸਾਰੇ ਭਾਰਤੀਆਂ ਸਮੇਤ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਪਿੰਡ ਗੁਲਪੁਰ ਦੇ ਜੰਮਪਲ ਅਤੇ ਸ੍ਰੀ ਅਨੰਦਪੁਰ ਸਾਹਿਬ ਦੇ ਵਸਨੀਕ ਗੁਰ ਸਿੱਖ/ਸਾਬਤ ਸੂਰਤ ਸੇਵਾ ਮੁਕਤ ਵਿੰਗ ਕਮਾਂਡਰ ਕੁਲਦੀਪ ਸਿੰਘ ਝੱਜ ਨੇ ਵੀ ਹਿੱਸਾ ਲਿਆ | ਇਨ੍ਹਾਂ ਖੇਡਾਂ ਵਿੱਚ ਹੋਏ ਅਥਲੈਟਿਕਸ ਮੁਕਾਬਲਿਆਂ ਵਿੱਚ ਕੁਲਦੀਪ ਸਿੰਘ ਝੱਜ ਗੁਲਪੁਰ ਨੇ 75 ਪਲੱਸ ਉਮਰ ਵਰਗ ਵਿੱਚ 400 ਮੀਟਰ ਤੇ 4ਗ100 ਮੀਟਰ ਰਿਲੇ ਅਤੇ 10 ਕਿੱਲੋਮੀਟਰ ਰੋਡ ਰੇਸ ਵਿੱਚ ਪਹਿਲਾ ਸਥਾਨ ਪ੍ਰਾਪਤ ਕਰਦਿਆਂ ਤਿੰਨ ਗੋਲਡ ਮੈਡਲ ਪ੍ਰਾਪਤ ਕੀਤੇ ਹਨ | 1500 ਮੀਟਰ ਵਿੱਚ ਉਹਨਾਂ ਦੂਸਰੇ ਸਥਾਨ 'ਤੇ ਰਹਿੰਦਿਆਂ ਚਾਂਦੀ ਦਾ ਤਗਮਾ ਪ੍ਰਾਪਤ ਕੀਤਾ ਹੈ | ਵਰਨਣਯੋਗ ਹੈ ਕਿ ਪਿਛਲੇ ਸਾਲ ਮਈ ਵਿੱਚ ਤਪਈ ਚੀਨ ਵਿੱਚ ਹੋਈਆਂ ਵਿਸ਼ਵ ਮਾਸਟਰ ਗੇਮ ਵਿੱਚ ਵੀ ਕਮਾਂਡਰ ਕੁਲਦੀਪ ਸਿੰਘ ਝੱਜ ਨੇ 800 ਮੀਟਰ ਤੇ 10 ਕਿੱਲੋਮੀਟਰ ਦੀ ਰੋਡ ਰੇਸ ਵਿੱਚ ਤੀਜੇ ਨੰਬਰ 'ਤੇ ਰਹਿ ਕੇ ਕਾਂਸੀ ਦੇ ਤਗਮੇ ਜਿੱਤੇ ਸਨ, ਜਦੋਂ ਕਿ 1500 ਮੀਟਰ ਵਿੱਚ ਉਹ ਚੌਥੇ ਦਰਜੇ 'ਤੇ ਰਹੇ ਸਨ |
ਪਿਛਲੀ ਖ਼ਬਰ ਬਦਬੂ ਕਾਰਨ ਘਰਾਂ 'ਚ ਰਹਿਣਾ ਹੋਇਆ ਦੁੱਭਰ ਚਿੱਟੀ ਵੇਈਾ 'ਚ ਵਗਦੇ ਪਾਣੀ 'ਚੋਂ ਆਉਂਦੀ ਬਦਬੂ ਨੇ ਇਲਾਕੇ ਦੇ ਦਰਜਨਾਂ ਪਿ... ਅਗਲੀ ਖ਼ਬਰ ਤੇਜ਼ ਰਫ਼ਤਾਰ ਬੁਲਟ ਜੂਸ ਵਾਲੇ ਦੀ ਰੇਹੜੀ 'ਚ ਵੱਜਿਆ-ਹਾਦਸੇ 'ਚ ਚਾਰ ਜ਼ਖ਼ਮੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।