ਬੰਗਾ, 28 ਫਰਵਰੀ (ਸੁਰਿੰਦਰ ਸਿੰਘ ਕਰਮ ਲਧਾਣਾ)-ਖਾਲਸੇ ਦੀ ਜਨਮ ਭੂਮੀ ਸ੍ਰੀ ਅਨੰਦਪੁਰ ਸਾਹਿਬ ਜੀ ਵਿਖੇ ਹੋਲਾ ਮਹੱਲਾ ਮਨਾਉਣ ਲਈ ਸਿੱਖ ਸੰਗਤਾਂ ਹਰ ਸਾਲ ਦੇਸ਼ਾਂ ਵਿਦੇਸ਼ਾਂ ਤੋਂ ਪੂਰੇ ਉਤਸ਼ਾਹ ਨਾਲ ਪੁੱਜ ਕੇ ਨਤਮਸਤਕ ਹੁੰਦੀਆਂ ਹਨ | ਖਾਲਸੇ ਦੀ ਜਨਮ ਭੂਮੀ ਇਹ ਪਵਿੱਤਰ ਧਰਤੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਜਬਰ ਤੇ ਜ਼ੁਲਮ ਦਾ ਟਾਕਰਾ ਕਰਨ ਲਈ ਦੁਨੀਆਂ ਦੀ ਇਕ ਅਲੌਕਿਕ ਘਟਨਾ ਨੂੰ ਅੰਜਾਮ ਦੇ ਕੇ ਖਾਲਸਾ ਪੰਥ ਦੀ ਸਥਾਪਨਾ ਕੀਤੀ ਸੀ | ਹੋਲਾ ਮਹੱਲਾ ਸਿੱਖ ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਹੈ ਪਰ ਅਫਸੋਸ ਕੁਝ ਨੌਜਵਾਨ ਜੋ ਸਿੱਖੀ ਸਿਧਾਂਤਾਂ ਤੋਂ ਬੇਮੁਖ ਹੁੰਦਿਆਂ ਸ੍ਰੀ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਮੋਟਰ ਸਾਈਕਲਾਂ ਨੂੰ ਵੱਡੇ-ਵੱਡੇ ਸਾਇਲੰਸਰ ਲਗਾ ਕੇ ਪਟਾਕੇ ਮਾਰ ਦੇ ਹੋਏ ਜਾਂਦੇ ਹੋਏ ਹੁੱਲੜਬਾਜੀ ਕਰਦੇ ਹਨ ਤੇ ਰਸਤੇ ਵਿੱਚ ਰਾਹਗੀਰਾਂ ਨਾਲ ਝਗੜਾ ਕਰਦੇ ਹਨ ਬੜਾ ਮੰਦਭਾਗਾ ਹੈ | ਇਹ ਸਭ ਕੁਝ ਸ਼ੋਭਾ ਨਹੀਂ ਦਿੰਦਾ | ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਸਮੂਹ ਸੰਗਤ ਸਮੇਤ ਨੌਜਵਾਨਾਂ ਨੂੰ ਸਤਿਕਾਰ ਸਹਿਤ ਅਪੀਲ ਹੈ ਕਿ ਇਹੋ ਜਿਹੀਆਂ ਕਾਰਵਾਈਆਂ ਨੂੰ ਅੰਜਾਮ ਦੇ ਕੇ ਅਸੀਂ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਨਹੀਂ ਕਰ ਸਕਦੇ | ਹੁਲੜਬਾਜੀ ਕਰਨਾ ਸਿੱਖੀ ਸਿਧਾਂਤਾਂ ਦੇ ਬਿਲਕੁਲ ਉਲਟ ਹੈ | 28 ਨਵ ਾਂਸਹਿਰ 16