17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪੰਜਾਬ ਦੀ ਫੁੱਲਾਂ ਵਰਗੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਜ਼ਰੂਰੀ- ਬਸਰਾ

ਅਜੀਤ ਡੈਸਕ 04-03-2026
ਕਟਾਰੀਆਂ, 3 ਮਾਰਚ (ਪੇ੍ਰਮੀ ਸੰਧਵਾਂ)-ਉੱਘੇ ਸਮਾਜ ਸੇਵੀ ਤੇ ਪੰਚਾਇਤ ਮੈਂਬਰ ਗੁਰਦੀਪ ਸਿੰਘ ਬਸਰਾ ਨੇ ਨਸ਼ਿਆਂ ਨਾਲ ਆਏ ਦਿਨ ਮਾਪਿਆਂ ਦੇ ਗੱਭਰੂ ਪੁੱਤਾਂ ਦੀਆਂ ਹੋ ਰਹੀਆਂ ਮੌਤਾਂ 'ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਉਹ ਵੀ ਇਕ ਸਮਾਂ ਸੀ ਜਦੋਂ ਪੰਜਾਬ ਨੂੰ ਦੁਨੀਆ ਦੇ ਨਕਸ਼ੇ 'ਤੇ ਸੋਨੇ ਦੀ ਚਿੜੀ ਸਮਝਿਆ ਜਾਂਦਾ ਸੀ, ਪਰ ਨਸ਼ੇ ਦੇ ਸੌਦਾਗਰਾਂ ਨੇ ਆਪਣੀ ਮੋਟੀ ਕਮਾਈ ਦੇ ਲਾਲਚ ਨਾਲ ਨੌਜਵਾਨਾਂ ਨੂੰ ਕੁਰਾਹੇ ਪਾ ਕੇ ਉਸ ਮਿਲੇ ਸਨਮਾਨ ਦਾ ਵੀ ਅਪਮਾਨ ਕਰਨਾ ਬਹੁਤ ਹੀ ਗੰਭੀਰ ਚਿੰਤਾ ਦਾ ਵਿਸ਼ਾ ਹੈ | ਅਗਾਂਹ ਕਿਸਾਨ ਗੁਰਦੀਪ ਸਿੰਘ ਬਸਰਾ ਨੇ ਪੰਜਾਬ ਦੀ ਜਵਾਨੀ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਖੇਡਾਂ ਦੇ ਮੈਦਾਨਾਂ ਵਿਚ ਜਾਣ |
ਪਿਛਲੀ ਖ਼ਬਰ ਪਿੰਡ ਨਿੱਘੀ ਵਿਖੇ ਸਾਲਾਨਾ ਭੰਡਾਰਾ ਕਰਵਾਇਆ ਅਗਲੀ ਖ਼ਬਰ ਰਾਹੋਂ ਵਿਖੇ ਹੋਲੀ ਦੇ ਤਿਉਹਾਰ ਮੌਕੇ ਰੰਗਾਂ ਦੀ ਬਜਾਏ ਗੰਦਗੀ ਹੀ ਭਾਰੂ ਰਹੇਗੀ- ਬਲਦੇਵ ਭਾਰਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।