17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-03-2026

ਪਿੰਡ ਨਿੱਘੀ ਵਿਖੇ ਸਾਲਾਨਾ ਭੰਡਾਰਾ ਕਰਵਾਇਆ

ਅਜੀਤ ਡੈਸਕ 04-03-2026
ਕਾਠਗੜ੍ਹ, 3 ਮਾਰਚ (ਹਰਸਿਮਰਨ ਜੋਤ ਸਿੰਘ ਕਲੇਰ)-ਪਿੰਡ ਨਿੱਘੀ ਵਿਖੇ ਬਾਬਾ ਭਾਊ ਦਾਸ ਤੇ ਬਾਬਾ ਮੰਗਲ ਦਾਸ ਦਾ ਸਲਾਨਾ ਭੰਡਾਰਾ ਸਮੂਹ ਜਨਾਗਲ ਪਰਿਵਾਰ ਦੀਆਂ ਸੰਗਤਾਂ ਵਲੋਂ ਕਰਵਾਇਆ ਗਿਆ | ਇਸ ਸਬੰਧ ਵਿਚ ਬਾਬਾ ਜੀ ਦੇ ਦਰਬਾਰ 'ਤੇ ਚਾਦਰ ਚੜ੍ਹਾਈ ਗਈ ਤੇ ਚਿਰਾਗ ਰੌਸ਼ਨ ਕੀਤੇ ਗਏ ਅਤੇ ਨਾਲ ਹੀ ਝੰਡੇ ਦੀ ਰਸਮ ਨਿਭਾਈ ਗਈ | ਵੱਡੀ ਗਿਣਤੀ ਵਿੱਚ ਦੂਰੋਂ ਨੇੜਿਓਾ ਸੰਗਤਾਂ ਬਾਬਾ ਜੀ ਦੇ ਦਰਬਾਰ 'ਤੇ ਨਤਮਸਤਕ ਹੋਈਆਂ ਤੇ ਸ਼ਰਧਾ ਭਾਵਨਾ ਨਾਲ ਮੱਥਾ ਟੇਕਿਆ | ਇਸ ਦੌਰਾਨ ਦਰਬਾਰ 'ਤੇ ਹਾਜ਼ਰੀ ਭਰਨ ਪਹੁੰਚੇ ਮਾ. ਗਿਆਨ ਚੰਦ ਗੰਗੜ ਦੀ ਕਵਾਲ ਐਂਡ ਪਾਰਟੀ ਲੁਧਿਆਣਾ ਵੱਲੋਂ ਲੰਬਾ ਸਮਾਂ ਕਵਾਲੀਆਂ ਰਾਹੀਂ ਜੁੜ ਬੈਠੀਆਂ ਸੰਗਤਾਂ ਨੂੰ ਜਿੱਥੇ ਬਾਬਾ ਜੀ ਦੀ ਮਹਿਮਾ ਦੇ ਗੁਣਗਾਣ ਨਾਲ ਨਿਹਾਲ ਕੀਤਾ ਗਿਆ | ਪ੍ਰਬੰਧਕਾਂ ਵੱਲੋਂ ਸੰਗਤਾਂ ਲਈ ਜਿੱਥੇ ਟਿੱਕੀਆਂ ਤੇ ਚਾਹ ਦੇ ਲੰਗਰ ਲਗਾਏ ਗਏ ਉੱਥੇ ਹੀ ਭੰਡਾਰੇ ਵੀ ਅਤੁੱਟ ਵਰਤਾਏ ਗਏ | ਇਸ ਮੌਕੇ ਸੰਗਤਾਂ ਵਿੱਚ ਗਿਆਨ ਸਿੰਘ ਨਵਾਂਸ਼ਹਿਰ, ਰਾਹੁਲ ਲੁਧਿਆਣਾ, ਕੇਵਲ ਕਿ੍ਸ਼ਨ, ਪਰਵਿੰਦਰ ਕੁਮਾਰ, ਰਾਕੇਸ਼ ਕੁਮਾਰ ਬੱਬੂ ਰੋਪੜ, ਜੋਗਿੰਦਰ ਪਾਲ ਬਿੱਟੂ, ਦੇਵਰਾਜ ਪੰਚ, ਦਿਲਬਾਗ ਰਾਏ, ਧਰਮਪਾਲ, ਮਨੋਹਰ ਲਾਲ ਪੀ.ਪੀ, ਦੌਲਤ ਰਾਮ, ਅਮਰਜੀਤ, ਸਰਵਣ ਕੁਮਾਰ, ਨਿਰੰਜਨ ਦਾਸ, ਸੋਮਨਾਥ, ਪ੍ਰੇਮ, ਜੱਸੀ ਆਦਿ ਮੁੱਖ ਤੌਰ 'ਤੇ ਹਾਜ਼ਰ ਸਨ |
ਪਿਛਲੀ ਖ਼ਬਰ ਰੱਤੇਵਾਲ ਵਿਖੇ ਪੂਰਨਮਾਸ਼ੀ ਸਮਾਗਮ ਕਰਵਾਇਆ ਅਗਲੀ ਖ਼ਬਰ ਪੰਜਾਬ ਦੀ ਫੁੱਲਾਂ ਵਰਗੀ ਜਵਾਨੀ ਨੂੰ ਨਸ਼ਿਆਂ ਤੋਂ ਬਚਾਉਣਾ ਜ਼ਰੂਰੀ- ਬਸਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।