21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡਾ. ਜੇ.ਬੀ ਸਿੰਘ ਸੇਖੋਂ ਅਤੇ ਅਜਮੇਰ ਸਿੱਧੂ ਦਾ ਸਨਮਾਨ 4 ਮਈ ਨੂੰ <br/>

ਅਜੀਤ ਡੈਸਕ 29-04-2026
ਨਵਾਂਸ਼ਹਿਰ, 28 ਅਪੈ੍ਰਲ (ਦੀਦਾਰ ਸਿੰਘ ਸ਼ੇਤਰਾ)-ਪੰਜਾਬੀ ਦੇ ਸਿਰਮੌਰ ਗਲਪ ਲੇਖਕ ਅਜਮੇਰ ਸਿੱਧੂ ਅਤੇ ਨਾਮਵਰ ਸਾਹਿਤ ਚਿੰਤਕ ਡਾ. ਜੇ.ਬੀ ਸਿੰਘ ਸੇਖੋਂ ਦਾ ਸਨਮਾਨ ਸਮਾਗਮ 4 ਮਈ ਨੂੰ ਸਵੇਰੇ 10 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਹੋ ਰਿਹਾ ਹੈ | ਇਪਸਾ ਆਸਟਰੇਲੀਆ ਦੇ ਸਹਿਯੋਗ ਨਾਲ ਸਾਹਿਤ ਕਲਾਂ ਕੇਂਦਰ ਵੱਲੋਂ ਦਿੱਤੇ ਜਾਂਦੇ ਗ਼ਦਰੀ ਭਾਈ ਸੰਤੋਖ ਸਿੰਘ ਯਾਦਗਾਰੀ ਪੁਰਸ਼ਕਾਰ ਅਤੇ ਗ਼ਦਰੀ ਬਾਬਾ ਜਵਾਲਾ ਸਿੰਘ ਠੱਠੀਆਂ ਯਾਦਗਾਰੀ ਪੁਰਸ਼ਕਾਰ ਨਾਲ ਸੰਬੰਧਤ ਇਹ ਸਮਾਗਮ ਦੇਸ਼ ਭਗਤ ਯਾਦਗਾਰ ਹਾਲ ਦੇ ਮੌਲਵੀ ਬਰਕਤ ਉੱਲਾ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ | ਗ਼ਦਰੀ ਭਾਈ ਸੰਤੋਖ ਸਿੰਘ ਯਾਦਗਾਰੀ ਪੁਰਸ਼ਕਾਰ ਸਾਹਿਤ ਚਿੰਤਕ ਡਾ. ਜੇ.ਬੀ ਸਿੰਘ ਸੇਖੋਂ ਨੂੰ ਅਤੇ ਗ਼ਦਰੀ ਬਾਬਾ ਜਵਾਲਾ ਸਿੰਘ ਯਾਦਗਾਰੀ ਪੁਰਸ਼ਕਾਰ ਪੰਜਾਬੀ ਗਲਪ ਲੇਖਕ ਅਜਮੇਰ ਸਿੱਧੂ ਨੂੰ ਦਿੱਤਾ ਜਾਵੇਗਾ | ਇਸ ਸਮਾਗਮ ਬਾਰੇ ਜਾਣਕਾਰੀ ਦਿੰਦਿਆਂ ਕੇਂਦਰ ਦੇ ਪ੍ਰਧਾਨ ਪ੍ਰੋ. ਡਾ. ਗੋਪਾਲ ਸਿੰਘ ਬੁੱਟਰ ਅਤੇ ਜਨਰਲ ਸਕੱਤਰ ਨਰਿੰਦਰ ਪਾਲ ਕੰਗ ਨੇ ਦੱਸਿਆ ਕਿ ਇਸ ਪੁਰਸ਼ਕਾਰ ਵਿੱਚ ਦੋਨਾਂ ਸਨਮਾਨਤ ਸਖਸ਼ੀਅਤਾਂ ਨੂੰ 21-21 ਹਜ਼ਾਰ ਰੁਪਏ ਨਕਦ ਅਤੇ ਦੁਸ਼ਾਲੇ ਤੇ ਸਿਮਰੀਤੀ ਚਿੰਨ੍ਹ ਦੇ ਕੇ ਉਨਾਂ ਦੀ ਰਚਨਾਤਮਕ ਪ੍ਰਤਿਭਾ ਦਾ ਸਨਮਾਨ ਕੀਤਾ ਜਾਵੇਗਾ | ਸਮਾਗਮ ਵਿੱਚ ਲਾਇਲਪੁਰ ਖਾਲਸਾ ਕਾਲਜ ਜਲੰਧਰ ਦੇ ਸਾਬਕਾ ਪਿ੍ੰਸੀਪਲ ਅਤੇ ਨਾਮਵਰ ਖੇਡ ਲੇਖਕ ਡਾ. ਜਸਪਾਲ ਸਿੰਘ ਬਤੌਰ ਮੁੱਖ ਮਹਿਮਾਨ ਅਤੇ ਪੰਜਾਬੀ ਦੇ ਸਿਰਮੌਰ ਸ਼ਾਇਰ ਪ੍ਰੋ. ਸੁਰਜੀਤ ਜੱਜ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨਗੇ | ਉੱਘੇ ਗਲਪਕਾਰ ਭਗਵੰਤ ਰਸੂਲਪੁਰੀ ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਅਤੇ ਕੇਂਦਰ ਦੇ ਸਰਪ੍ਰਸਤ ਇੰਜ. ਸ਼ੀਤਲ ਸਿੰਘ ਸੰਘਾ ਪ੍ਰਧਾਨਗੀ ਮੰਡਲ ਵਿੱਚ ਸ਼ਾਮਿਲ ਹੋਣਗੇ | ਇਸ ਸਮਾਗਮ ਦਾ ਮੰਚ ਸੰਚਾਲਨ ਇੰਜ. ਮਨੋਹਰ ਖਹਿਰਾ ਕਰਨਗੇ | ਸਨਮਾਨ ਦੀ ਰਸਮ ਤੋਂ ਉਪਰੰਤ ਪੰਜਾਬੀ ਦੇ ਨਾਮਵਰ ਸ਼ਾਇਰ ਆਪਣਾ-ਆਪਣਾ ਕਲਾਮ ਪੇਸ ਕਰਨਗੇ | ਵਰਣਨਯੋਗ ਹੈ ਕਿ ਇਪਸਾ ਆਸਟਰੇਲੀਆ ਦੇ ਰੂਹ-ਏ-ਰਵਾਂ ਉੱਘੇ ਅਗਾਂਹਵਧੂ ਸ਼ਾਇਰ ਸਰਬਜੀਤ ਸੋਹੀ ਅਤੇ ਜਸਕਰਨ ਸ਼ੀਂਹ ਆਪਣੇ ਸਾਥੀਆਂ ਸਹਿਤ ਇਸ ਸਮਾਗਮ ਨਾਲ ਆਨ-ਲਾਇਨ ਜੁੜਨਗੇ |

ਪਿਛਲੀ ਖ਼ਬਰ ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲੇ (ਗਊਆਂ ਵਾਲਿਆਂ) ਦੇ ਨਿਰਵਾਣ ਦਿਵਸ ਸਬੰਧੀ ਸਮਾਗਮ ਅੱਜ ਤੋਂ <br/> ਅਗਲੀ ਖ਼ਬਰ ਬੱਚਿਆਂ 'ਚ ਖ਼ਤਰੇ ਦੇ ਚਿੰਨ੍ਹਾਂ ਨੂੰ ਪਛਾਨਣ ਦੀ ਲੋੜ 'ਤੇ ਜ਼ੋਰ ਦਿੱਤਾ ਜਾਵੇ- ਡਾ. ਸਿੰਘ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।