21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲੇ (ਗਊਆਂ ਵਾਲਿਆਂ) ਦੇ ਨਿਰਵਾਣ ਦਿਵਸ ਸਬੰਧੀ ਸਮਾਗਮ ਅੱਜ ਤੋਂ <br/>

ਅਜੀਤ ਡੈਸਕ 29-04-2026
ਪੋਜੇਵਾਲ ਸਰਾਂ, 28 ਅਪੈ੍ਰਲ (ਨਵਾਂਗਰਾਂਈ)-ਭੂਰੀਵਾਲੇ ਗੁਰਗੱਦੀ ਪਰੰਪਰਾ ਗਰੀਬਦਾਸੀ ਸੰਪਰਦਾਇ ਦੇ ਤੀਜੇ ਗੱਦੀਨਸ਼ੀਨ ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲੇ (ਗਊਆਂ ਵਾਲਿਆਂ) ਦੇ 24ਵੇਂ ਨਿਰਵਾਣ ਦਿਵਸ ਸਬੰਧੀ ਸਮਾਗਮ ਭੂਰੀਵਾਲੇ ਗੁਰਗੱਦੀ ਪਰੰਪਰਾ ਦੇ ਮੌਜੂਦਾ ਗੱਦੀਨਸ਼ੀਨ ਵੇਦਾਂਤ ਅਚਾਰੀਆ ਸਵਾਮੀ ਚੇਤਨਾ ਨੰਦ ਭੂਰੀਵਾਲਿਆਂ ਦੀ ਸਰਪ੍ਰਸਤੀ ਹੇਠ 29 ਅਪੈ੍ਰਲ ਤੋਂ ਸ਼ੁਰੂ ਹੋ ਰਹੇ ਹਨ | 24ਵੇਂ ਨਿਰਵਾਣ ਦਿਵਸ ਸਬੰਧੀ ਸਮਾਗਮ 29 ਅਪੈ੍ਰਲ ਤੋਂ 1 ਮਈ ਤੱਕ ਬ੍ਰਹਮ ਸਰੂਪ ਧਾਮ ਪੋਜੇਵਾਲ ਵਿਖੇ ਕਰਵਾਇਆ ਜਾ ਰਿਹਾ ਹੈ | ਟਰੱਸਟ ਦੇ ਬੁਲਾਰੇ ਨੇ ਦੱਸਿਆ ਕਿ 29 ਅਪ੍ਰੈਲ ਨੂੰ ਅਚਾਰੀਆ ਗਰੀਬਦਾਸੀ ਬਾਣੀ ਦੇ ਆਖੰਡ ਪਾਠ ਦਾ ਆਰੰਭ ਹੋਵੇਗਾ ਤੇ 1 ਮਈ ਨੂੰ ਆਖੰਡ ਪਾਠ ਦੇ ਭੋਗ ਪਾਏ ਜਾਣਗੇ | ਬੁਲਾਰੇ ਅਨੁਸਾਰ 30 ਅਪੈ੍ਰਲ ਨੂੰ ਮੈਗਾ ਮੈਡੀਕਲ ਕੈਂਪ ਲਗਾਏ ਜਾਣਗੇ, ਜਿਸ ਵਿਚ ਐਲੋਪੈਥੀ ਆਯੁਰਵੈਦਿਕ, ਹੋਮਿਓਪੈਥੀ ਤੋਂ ਇਲਾਵਾ ਗਊਆਂ ਵਾਲਿਆਂ ਦੀ ਯਾਦ ਵਿਚ ਖੂਨਦਾਨ ਕੈਂਪ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਲਗਾਇਆ ਜਾਵੇਗਾ | ਇਸ ਸਮਾਗਮ ਦੇ ਤਿੰਨੇ ਦਿਨ ਦੇਸੀ ਘਿਓ ਦਾ ਤਿਆਰ ਕੀਤਾ ਲੰਗਰ ਪੀ.ਜੀ.ਆਈ ਨੂੰ ਭੇਜਿਆ ਜਾਵੇਗਾ | ਇਸ ਸਮਾਗਮ ਦੀ ਤਿਆਰੀ ਲਈ ਸੇਵਾਂਦਾਰਾਂ ਵਲੋਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਤਿਆਰੀਆਂ ਕੀਤੀਆਂ ਜਾ ਰਹੀਆ ਹਨ | ਇਸ ਸਮਾਗਮ ਦੌਰਾਨ ਰਾਤ ਤੇ ਦਿਨ ਵਿੱਚ ਰੋਜਾਨਾ ਉੱਚ ਕੋਟੀ ਦੇ ਸੰਤ ਮਹਾਂਪੁਰਸ ਸੰਗਤਾਂ ਨੂੰ ਪ੍ਰਵਚਨ ਕਰਨਗੇ | ਇੱਥੇ ਇਹ ਵੀ ਦੱਸਿਆ ਜਾਂਦਾ ਹੈ ਕਿ ਇਸ ਸਮਾਗਮ ਦੇ ਤਿੰਨੇ ਦਿਨ ਦੇਸ-ਵਿਦੇਸ ਤੋਂ ਹਜਾਰਾਂ ਦੀ ਗਿਣਤੀ ਵਿੱਚ ਸੰਗਤ ਇੱਥੇ ਹਾਜ਼ਰੀ ਲਗਵਾਉਣ ਆਉਂਦੀ ਹੈ, ਇਸ ਸਮਾਗਮ ਦੌਰਾਨ ਧਾਰਿਮਕ, ਸਮਾਜਿਕ ਅਤੇ ਰਾਜਨੀਤਕ ਆਗੂ ਵੀ ਹਾਜ਼ਰੀ ਲਗਵਾਉਂਦੇ ਹਨ |

ਪਿਛਲੀ ਖ਼ਬਰ ਡਾ. ਅੰਬੇਡਕਰ ਭਵਨ ਸੰੂਢ ਵਿਖੇ ਬੁੱਧ ਪੂਰਨਿਮਾ ਮੌਕੇ ਸਮਾਗਮ 1 ਨੂੰ <br/> ਅਗਲੀ ਖ਼ਬਰ ਡਾ. ਜੇ.ਬੀ ਸਿੰਘ ਸੇਖੋਂ ਅਤੇ ਅਜਮੇਰ ਸਿੱਧੂ ਦਾ ਸਨਮਾਨ 4 ਮਈ ਨੂੰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।