21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-04-2026

ਡਾ. ਅੰਬੇਡਕਰ ਭਵਨ ਸੰੂਢ ਵਿਖੇ ਬੁੱਧ ਪੂਰਨਿਮਾ ਮੌਕੇ ਸਮਾਗਮ 1 ਨੂੰ <br/>

ਅਜੀਤ ਡੈਸਕ 29-04-2026
ਕਟਾਰੀਆਂ, 28 ਅਪ੍ਰੈਲ (ਪ੍ਰੇਮੀ ਸੰਧਵਾਂ)-ਡਾ. ਬੀ. ਆਰ. ਅੰਬੇਡਕਰ ਬੁਧਿਸਟ ਰਿਸੋਰਸ ਸੈਂਟਰ ਸੰੂਢ ਵਿਖੇ ਬੁੱਧ ਪੂਰਨਿਮਾ ਮੌਕੇ 1 ਮਈ ਨੂੰ ਡਾ. ਅੰਬੇਡਕਰ ਮੈਮੋਰੀਅਲ ਕਮੇਟੀ ਪੰਜਾਬ ਤੇ ਮੈਨੇਜਿੰਗ ਕਮੇਟੀ ਸੂੰਢ ਦੇ ਪ੍ਰਧਾਨ ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਦੀ ਅਗਵਾਈ ਹੇਠ ਸਮਾਗਮ ਕਰਵਾਇਆ ਜਾ ਰਿਹਾ ਹੈ | ਐਡਵੋਕੇਟ ਕੁਲਦੀਪ ਭੱਟੀ ਫਗਵਾੜਾ ਤੇ ਉਪ ਪ੍ਰਧਾਨ ਹਰਬਲਾਸ ਬਸਰਾ ਅਤੇ ਡਾ. ਅੰਬੇਡਕਰ ਮੈਮੋਰੀਅਲ ਪਬਲਿਕ ਹਾਈ ਸਕੂਲ ਸੂੰਢ ਦੇ ਪਿ੍ੰ. ਮਨਜੀਤ ਸਿੰਘ ਲੋਂਗੀਆ ਨੇ ਦੱਸਿਆ ਕਿ ਭੰਤੇ ਭਿਖੂ ਬਿਨੇ ਖੈਰੋ, ਭਿੱਖੋ ਕਾਂਸੀ ਰਤਨ ਥੇਰੋ ਆਦਿ ਮਹਾਂਪੁਰਸ਼ਾਂ ਵੱਲੋਂ ਸਵੇਰੇ 9 ਤੋਂ 11 ਵਜੇ ਤੱਕ ਪੂਜਾ ਬੰਦਨਾ ਕੀਤੀ ਜਾਵੇਗੀ ਅਤੇ ਸਾਧ ਦੀਕਸ਼ਾ 12 ਤੋਂ ਦੁਪਹਿਰ 1 ਵਜੇ ਤੱਕ ਹੋਵੇਗੀ | ਐਡਵੋਕੇਟ ਕੁਲਵਿੰਦਰ ਭੱਟੀ ਫਗਵਾੜਾ ਨੇ ਦੱਸਿਆ ਕਿ ਡਾ. ਨਛੱਤਰਪਾਲ ਵਿਧਾਇਕ ਬਸਪਾ ਨਵਾਂਸ਼ਹਿਰ, ਚੌ. ਮੋਹਨ ਲਾਲ ਸਾਬਕਾ ਵਿਧਾਇਕ ਬੰਗਾ ਸਮਾਗਮ ਵਿੱਚ ਮੁੱਖ ਮਹਿਮਾਨ ਵੱਲੋਂ ਸ਼ਿਰਕਤ ਕਰਨਗੇ | ਇਸ ਮੌਕੇ ਸਮਾਜ ਸੇਵੀ ਹਰਬਲਾਸ ਬਸਰਾ, ਪਿ੍. ਮਨਜੀਤ ਸਿੰਘ ਲੋਂਗੀਆ, ਵਾਈਸ ਪਿ੍ੰ. ਅੰਜਲੀ, ਕੋਚ ਮਨਜੋਤ ਲੋਂਗੀਆ, ਹਰਪ੍ਰੀਤ ਸਿੰਘ, ਰਜਿੰਦਰ ਕੁਮਾਰ ਤੇ ਪਰਮਜੀਤ ਕੁਮਾਰ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਦਿਉਟ ਸਿੱਧ ਗੁਫਾ ਦੇ ਦਰਸ਼ਨ ਤੋਂ ਬਾਅਦ ਸੰਗ ਵਾਪਸ ਪਰਤਿਆ <br/> ਅਗਲੀ ਖ਼ਬਰ ਬ੍ਰਹਮਲੀਨ ਬ੍ਰਹਮਾ ਨੰਦ ਭੂਰੀਵਾਲੇ (ਗਊਆਂ ਵਾਲਿਆਂ) ਦੇ ਨਿਰਵਾਣ ਦਿਵਸ ਸਬੰਧੀ ਸਮਾਗਮ ਅੱਜ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।