15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਕਾਮਰੇਡ ਮੱਟੂ ਦਾ 1 ਮਈ ਨੂੰ ਹੋਵੇਗਾ ਗੰਗਾ-ਜਮਨੀ ਇਕਸੁਰਤਾ ਐਵਾਰਡ ਨਾਲ ਸਨਮਾਨ

ਅਜੀਤ ਡੈਸਕ 30-04-2026
ਨਵਾਂਸ਼ਹਿਰ, 29 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਦੇਸ਼ ਦੀ ਏਕਤਾ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦ ਚੌਧਰੀ ਬਲਵੀਰ ਸਿੰਘ ਅਤੇ ਪਿ੍ੰਸੀਪਲ ਓਮ ਪ੍ਰਕਾਸ਼ ਬੱਗਾ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸਮਾਜ ਸੇਵੀ ਸੰਸਥਾ ਸਵੇਰਾ ਵਲੋਂ 2025-26 ਦਾ ਗੰਗਾ-ਯਮਨੀ ਇਕਸੁਰਤਾ ਐਵਾਰਡ ਸਮਾਜ ਸੇਵੀ, ਕਮਿਊਨਿਸਟ ਵਿਚਾਰਧਾਰਾ ਦੇ ਅਨੁਆਈ, ਸਰਗਰਮ ਸਿਆਸਤਦਾਨ, ਲੋਕ ਹੱਕਾਂ ਲਈ ਨਿਰੰਤਰ ਸੰਘਰਸ਼ਸ਼ੀਲ ਰਹਿਣ ਵਾਲ਼ੀ ਸ਼ਖਸੀਅਤ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਸਾਬਕਾ ਚੇਅਰਮੈਨ ਇੰਮਪਰੂਵਮੈਂਟ ਟਰੱਸਟ ਹੁਸ਼ਿਆਰਪੁਰ ਸਰਦਾਰ ਤੇਜਿੰਦਰ ਸਿੰਘ ਸੋਢੀ ਨੂੰ ਦਿੱਤਾ ਜਾ ਰਿਹਾ ਹੈ | ਪਹਿਲੀ ਮਈ ਦੇ ਇਤਿਹਾਸਕ ਦਿਨ ਮਜ਼ਦੂਰ ਦਿਵਸ 'ਤੇ ਦਿੱਤੇ ਜਾ ਰਹੇ ਇਸ ਸੰਸਥਾ ਦੇ ਕਨਵੀਨਰ ਡਾ. ਅਜੈ ਕੁਮਾਰ ਬੱਗਾ ਇਸ ਚੋਣ ਲਈ ਵਧਾਈ ਦੇ ਪਾਤਰ ਹਨ | ਕਾਮਰੇਡ ਦਰਸ਼ਨ ਸਿੰਘ ਮੱਟੂ ਕਿਸੇ ਜਾਣ ਪਹਿਚਾਣ ਦਾ ਮੁਥਾਜ ਨਹੀਂ ਹੈ | ਉਹ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਅਨਿਆਂ, ਅਤਿਆਚਾਰ, ਬੇਇਨਸਾਫ਼ੀ ਵਿਰੁੱਧ ਲੜਦਾ ਆ ਰਿਹਾ ਹੈ | ਉਹ ਵਿਦਿਆਰਥੀਆਂ, ਨੌਜਵਾਨਾਂ, ਕਿਸਾਨੀ, ਸਨਅਤੀ ਮਜ਼ਦੂਰਾਂ, ਖੇਤ ਮਜ਼ਦੂਰਾਂ ਦੀਆਂ ਮੰਗਾਂ, ਕੰਢੀ ਖੇਤਰ ਦੀਆਂ ਸਮੱਸਿਆਵਾਂ ਲਈ ਹਿੱਕ ਡਾਹ ਕੇ ਸੰਘਰਸ਼ ਕਰਦਾ ਅਤੇ ਅਗਵਾਈ ਕਰਦਾ ਆ ਰਿਹਾ ਹੈ | ਉਹ ਐਸ.ਐਫ.ਆਈ ਸਟੂਡੈਂਟ ਫੈਡਰੇਸ਼ਨ ਆਫ ਇੰਡੀਆ ਪੰਜਾਬ ਇਕਾਈ ਦਾ ਸੂਬਾ ਪ੍ਰਧਾਨ ਰਿਹਾ ਹੈ | ਕਾਮਰੇਡ ਮੱਟੂ ਦੀ ਅਗਵਾਈ 'ਚ ਸਕੂਲ ਪੱਧਰ ਤੋਂ ਲੈ ਕੇ ਯੂਨੀਵਰਸਿਟੀ ਪੱਧਰ ਤੱਕ ਵਿਦਿਆਰਥੀਆਂ ਦੀਆਂ ਮੰਗਾਂ ਅਤੇ ਸਮੱਸਿਆਵਾਂ ਦੇ ਹੱਲ ਲਈ ਸੈਂਕੜੇ ਸੰਘਰਸ਼ ਲੜੇ ਗਏ ਅਤੇ ਜਿੱਤਾਂ ਪ੍ਰਾਪਤ ਕੀਤੀਆਂ ਗਈਆਂ ਹਨ | ਉਹ ਕਿਸਾਨੀ ਸੰਘਰਸ਼ਾਂ, ਨੌਜਵਾਨਾਂ ਦੀਆਂ ਮੰਗਾਂ ਲਈ ਛਾਤੀ ਤਾਣ ਕੇ ਅਗਵਾਈ ਕਰਦੇ ਰਹੇ ਹਨ | ਗੜ੍ਹਸ਼ੰਕਰ, ਬਲਾਚੌਰ, ਨਵਾਂਸ਼ਹਿਰ ਦੀਆਂ ਸਥਾਨਿਕ ਮੰਗਾਂ ਲਈ ਲੜੇ ਜਾ ਰਹੇ ਸੰਘਰਸ਼ਾਂ ਦਾ ਉਹ ਧੁਰਾ ਅਤੇ ਹੀਰੋ ਰਿਹਾ ਹੈ | ਉਹ ਹਰ ਜਬਰ-ਜ਼ੁਲਮ, ਪੁਲਿਸ ਜਬਰ, ਬੇਇਨਸਾਫ਼ੀ ਵਿਰੁੱਧ ਲੜੇ ਜਾ ਰਹੇ ਹਰ ਸੰਘਰਸ਼ ਵਿੱਚ ਨਿਰੰਤਰ ਹਾਜ਼ਰ ਹੁੰਦਾ ਹੈ | ਨਜਾਇਜ਼ ਖਣਨ, ਕੰਢੀ ਖੇਤਰ ਦੀਆਂ ਸਮੱਸਿਆਵਾਂ, ਕੰਢੀ ਨਹਿਰ, ਜੰਗਲੀ ਜਾਨਵਰਾਂ, ਅਵਾਰਾ ਪਸ਼ੂਆਂ ਦੀਆਂ ਸਮੱਸਿਆਵਾਂ ਨਾਲ ਜੂਝ ਰਹੇ ਕੰਢੀ ਖੇਤਰ ਦੇ ਲੋਕਾਂ ਦੇ ਸੰਘਰਸ਼ਾਂ ਦਾ ਉਹ ਮੁੜੈਲੀ ਹੈ | ਕਾਮਰੇਡ ਦਰਸ਼ਨ ਸਿੰਘ ਮੱਟੂ ਜਿਥੇ ਪੁਲਿਸ ਜ਼ਬਰ ਵਿਰੁੱਧ ਲਗਾਤਾਰ ਲੜਾਈ ਵਿੱਚ ਰਹਿੰਦਾ ਹੈ, ਉਥੇ ਜਦੋਂ ਪੁਲਿਸ ਮੁਲਾਜ਼ਮਾਂ ਵਲੋਂ ਆਪਣੀਆਂ ਮੰਗਾਂ ਲਈ 1979 ਵਿਚ ਹੜਤਾਲ ਕੀਤੀ ਤਾਂ ਮੱਟੂ ਨੇ ਹੜਤਾਲ ਦਾ ਸਮਰਥਨ ਕੀਤਾ ਤੇ ਇਸ ਦੋਸ਼ 'ਚ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਮਰਹੂਮ ਕਾਮਰੇਡ ਰਘੂਨਾਥ ਸਿੰਘ ਨੂੰ ਗਿ੍ਫ਼ਤਾਰ ਤੱਕ ਕਰ ਲਿਆ ਗਿਆ ਅਤੇ 92 ਦਿਨ ਦੀ ਜੇਲ• ਯਾਤਰਾ ਕੀਤੀ | ਲੋਕ ਘੋਲਾਂ ਦੀ ਅਗਵਾਈ ਕਰਦਿਆਂ ਉਨ•ਾਂ ਨੇ 3 ਸਾਲ 6 ਮਹੀਨੇ ਪੰਜਾਬ ਸਰਕਾਰ ਦੀਆਂ ਜੇਲਾਂ ਦਾ ਵੀ ਅਨੰਦ ਮਾਣਿਆ ਹੈ | ਇਹ ਪ੍ਰੇਰਨਾ ਉਨ੍ਹਾਂ ਨੂੰ ਮਹਾਨ ਦੇਸ਼ ਭਗਤ ਅਤੇ ਅਮਰ ਸ਼ਹੀਦ ਕਾਮਰੇਡ ਚੰਨਣ ਸਿੰਘ ਦੂਤ, ਕਾਮਰੇਡ ਨੈਣਾ ਸਿੰਘ ਦੂਤ, ਅਮਰ ਸ਼ਹੀਦ ਕਾਮਰੇਡ ਦਰਸ਼ਨ ਸਿੰਘ ਕੈਨੇਡੀਅਨ, ਕਾਮਰੇਡ ਭਗਤ ਸਿੰਘ ਝੁਗੀਆਂ ਤੋਂ ਮਿਲੀ | ਕਾਮਰੇਡ ਮੱਟੂ ਮਜਦੂਰ ਜਮਾਤ ਦੀ ਰਾਜਨੀਤੀ ਹੀ ਨਹੀਂ, ਉਹ ਵੱਡਾ ਸਮਾਜ ਸੇਵੀ ਵੀ ਹੈ | ਉਹ ਅਤੇ ਉਨ੍ਹਾਂ ਦੀ ਧਰਮ ਪਤਨੀ ਕਾਮਰੇਡ ਸੁਭਾਸ਼ ਚੌਧਰੀ ਨੇ ਗੜ੍ਹਸੰਕਰ ਇਲਾਕੇ ਅੰਦਰ 17 ਵਾਰ ਖੂਨਦਾਨ ਕੈਂਪ ਲਗਵਾਏ ਹਨ | ਉਨ੍ਹਾਂ ਆਪ ਵੀ ਅੱਧੀ ਦਰਜਨ ਤੋਂ ਵਧੇਰੇ ਵਾਰ ਖੂਨਦਾਨ ਕੀਤਾ ਹੈ | ਉਹ ਮਰਨ ਉਪਰੰਤ ਆਪਣੇ ਸਰੀਰ ਨੂੰ ਵੀ ਦਾਨ ਕਰਨ ਦਾ ਵੀ ਐਲਾਨ ਕਰ ਚੁੱਕੇ ਹਨ | ਉਹ ਵੱਡੇ ਵਾਤਾਵਰਨ ਪ੍ਰੇਮੀ ਹਨ, ਜਿਨ੍ਹਾਂ ਨੇ ਇਲਾਕੇ ਅੰਦਰ ਸ਼ਿਵਾਲਿਕ ਦੀਆਂ ਪਹਾੜੀਆਂ ਨੂੰ ਬਚਾਉਣ, ਨਾਜਾਇਜ ਮਾਇਨਿੰਗ ਰੋਕਣ, ਗਰੀਬ ਹੁਸ਼ਿਆਰ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਸਹਾਇਤਾ ਕਰਨ, ਗਰੀਬ ਪਰਿਵਾਰਾਂ ਦੀ ਬਿਮਾਰੀ ਤੇ ਹੋਰ ਬਿਪਤਾ ਵੇਲੇ ਮੱਦਦ ਕਰਨ, ਗ਼ਰੀਬ ਪਰਿਵਾਰਾਂ ਦੀਆਂ ਲੜਕੀਆਂ ਨੂੰ ਸਿਲਾਈ ਮਸ਼ੀਨਾਂ ਵੰਡਣ ਅਤੇ ਨਵੀਂ ਪਲਾਂਟੇਸ਼ਨ ਕਰਨ ਦੇ ਯਤਨਾਂ ਲਈ ਵੀ ਮਸਰੂਫ ਰਹਿੰਦੇ ਹਨ | ਸਮਾਜ ਸੇਵੀ ਸੰਸਥਾ ਸਵੇਰਾ ਦੇ ਕਨਵੀਨਰ ਡਾ. ਅਜੈ ਬੱਗਾ ਅਤੇ ਪ੍ਰਬੰਧਕ ਨੇ ਦੇਸ਼ ਦੀ ਏਕਤਾ ਅਖੰਡਤਾ ਲਈ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਅਮਰ ਸ਼ਹੀਦਾਂ ਦੀ ਯਾਦ ਵਿਚ ਗੰਗਾ-ਯਮਨੀ ਇਕਸੁਰਤਾ ਐਵਾਰਡ ਦਾ ਐਲਾਨ ਕਰਨ ਸਮੇਂ ਇੱਕ ਯੋਗ ਸ਼ਖ਼ਸੀਅਤ ਦੀ ਚੋਣ ਕਰਨ ਲਈ ਵਧਾਈ ਦੀ ਪਾਤਰ ਹੈ |
ਪਿਛਲੀ ਖ਼ਬਰ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਨੇ ਸੂਬੇ ਦੀਆਂ ਸਹਿਕਾਰੀ ਬੈਂਕਾਂ ਵਿਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ ਅਗਲੀ ਖ਼ਬਰ ਨਸ਼ਿਆਂ ਦੀ ਵਰਤੋਂ ਕਰਨਾ ਬਿਮਾਰੀਆਂ ਨੂੰ ਸੱਦਾ ਦੇਣਾ- ਚਮਨ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।