ਨਵਾਂਸ਼ਹਿਰ, 29 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਦੀ ਨਵਾਂਸ਼ਹਿਰ ਕੇਂਦਰੀ ਸਹਿਕਾਰੀ ਬੈਂਕ ਨਵਾਂਸ਼ਹਿਰ ਵਿਖੇ ਸਾਲ 2025-26 ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੀਆਂ ਬਰਾਂਚਾਂ ਤੇ ਕਰਮਚਾਰੀਆਂ ਨੂੰ ਸਨਮਾਨਿਤ ਕਰਨ ਲਈ ਇਕ ਵਿਸ਼ੇਸ਼ ਸਮਾਗਮ ਕੀਤਾ ਗਿਆ | ਬੈਂਕ ਦੇ ਮੈਨੇਜਿੰਗ ਡਾਇਰੈਕਟਰ ਜਸਪਾਲ ਜੱਸੀ ਅਤੇ ਬੈਂਕ ਦੇ ਜ਼ਿਲ੍ਹਾ ਮੈਨੇਜਰ ਸੰਜੀਵ ਕੌਰ ਨੇ ਦੱਸਿਆ ਕਿ ਮੁਲਾਜ਼ਮਾਂ ਦੀ ਘਾਟ ਹੋਣ ਦੇ ਬਾਵਜੂਦ ਬੈਂਕ ਦੀਆਂ ਜ਼ਿਲ੍ਹੇ ਭਰ ਵਿਚ 47 ਬਰਾਂਚਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ | ਇਹੀ ਕਾਰਨ ਹੈ ਕਿ ਦੀ-ਨਵਾਂਸ਼ਹਿਰ ਸੈਂਟਰਲ ਕੋਆਪਰੇਟਿਵ ਬੈਂਕ ਲਿਮਿਟਡ ਨਵਾਂਸ਼ਹਿਰ ਪੰਜਾਬ ਦੀਆਂ ਸਹਿਕਾਰੀ ਬੈਂਕਾਂ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਵਿੱਚ ਸਫਲ ਹੋਇਆ ਹੈ | ਉਹਨਾਂ ਦੱਸਿਆ ਕਿ ਬੈਂਕ ਨੇ ਸਭ ਤੋਂ ਵੱਧ ਮੁਨਾਫਾ ਕਮਾਇਆ ਹੈ | ਜਮ੍ਹਾਂ ਰਾਸ਼ੀ ਦਾ ਟੀਚਾ ਵੀ ਪੂਰਾ ਕਰਦਿਆਂ ਐੱਨ. ਪੀ. ਏ. ਡੁੱਬਿਆ ਕਰਜ਼ਾ ਵੀ ਘਟਾਇਆ ਹੈ | ਬੈਂਕ ਨੇ ਹਰ ਤਰ੍ਹਾਂ ਦੇ ਲੋਨ ਦੇਣ ਦਾ ਟੀਚਾ ਵੀ ਪੂਰਾ ਕੀਤਾ ਜਮ੍ਹਾਂ ਰਾਸ਼ੀ ਵਧਾਉਣ ਡੁਬਿਆ ਕਰਜਾ ਕਟਾਉਣ 'ਚ ਸਥਾਨਕ ਈਵਨਿੰਗ ਬਰਾਂਚ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ | ਗੋਲਡ ਲੋਨ ਲਈ ਨਵਾਂਸ਼ਹਿਰ ਮੁੱਖ ਬਰਾਚ, ਕਰਜ਼ਾ ਜਾਰੀ ਕਰਨ ਲਈ ਉੜਾਪੜ ਬਰਾਂਚ ਡੁੱਬਿਆ ਕਰਜ਼ਾ ਪ੍ਰਾਪਤ ਕਰਨ ਲਈ ਮਾਹਿਲ ਗਹਿਲਾਂ, ਪਠਲਾਵਾ, ਲਧਾਣਾ ਝਿੱਕਾ, ਅਤੇ ਮਾਹਿਲ ਗਹਿਲਾਂ ਔਰਤਾਂ ਦੇ ਗਰੁੱਪ ਕਰਜ਼ ਦੇਣ ਲਈ ਮਜਾਰੀ ਬ੍ਰਾਂਚ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਬੈਂਕ ਦੇ ਬੋਰਡ ਆਫ਼ ਡਾਇਰੈਕਟਰ ਦੇ ਚੇਅਰਮੈਨ ਹਰਜੀਤ ਸਿੰਘ ਜਾਡਲੀ, ਜੰਗ ਬਹਾਦਰ ਰਾਣਾ ਨਵਾਂਸ਼ਹਿਰ ਡਾਇਰੈਕਟਰ, ਬਹਾਦਰ ਸਿੰਘ ਬਛੌੜੀ ਡਾਇਰੈਕਟਰ, ਅਜੀਤ ਸਿੰਘ ਸੋਇਤਾ ਡਾਇਰੈਕਟਰ ਨੇ ਬੈਂਕ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਉਹਨਾਂ ਵਲੋਂ ਦਿਖਾਈ ਗਈ ਵਧੀਆ ਕਾਰਗੁਜ਼ਾਰੀ ਲਈ ਵਧਾਈ ਦਿੱਤੀ | ਇਸ ਮੌਕੇ ਬੈਂਕ ਦੇ ਸੀਨੀਅਰ ਮੈਨੇਜਰ ਗੁਰਦੀਪ ਸਿੰਘ ਸਿੱਧੂ, ਸੀਨੀਅਰ ਮੈਨੇਜਰ ਸੁਰਜੀਤ ਸਿੰਘ ਕਿਸ਼ਨਪੁਰਾ, ਮੈਨੇਜਰ ਰਵਿੰਦਰ ਕੌਰ, ਮੈਨੇਜਰ ਕਰਨੈਲ ਸਿੰਘ ਰਾਣਾ, ਮੈਨੇਜਰ ਮਨਜਿੰਦਰ ਸਿੰਘ ਸੁੱਜੋ, ਮੈਨੇਜਰ ਸੁਨੀਲ ਠਾਕੁਰ, ਮੈਨੇਜਰ ਸੁਖਦੇਵ ਸਿੰਘ ਅਟਵਾਲ, ਮੈਨੇਜਰ ਬਲਵਿੰਦਰ ਸਿੰਘ ਢਿੱਲੋਂ, ਮੁਲਾਜ਼ਮ ਜਥੇਬੰਦੀ ਦੇ ਪ੍ਰਧਾਨ ਪਲਵਿੰਦਰ ਪੂਨੀ, ਜਨਰਲ ਸਕੱਤਰ ਗੁਰਮੀਤ ਸਿੰਘ ਤੇ ਵੱਖ-ਵੱਖ ਬਰਾਂਚਾਂ ਦੇ ਮੈਨੇਜਰ ਹਾਜ਼ਰ ਸਨ |