04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਲਿਫਟਿੰਗ ਨਾ ਹੋਣ ਕਾਰਨ ਸਾਹਿਬਾ ਮੰਡੀ ਦੇ ਮਜ਼ਦੂਰ ਹੋਏ ਔਖੇ, ਸਰਕਾਰ ਤੇ ਖਰੀਦ ਏਜੰਸੀਆਂ ਵਿਰੁੱਧ ਕੀਤੀ ਨਾਅਰੇਬਾਜ਼ੀ

ਅਜੀਤ ਡੈਸਕ 03-05-2026
ਮਜਾਰੀ/ਸਾਹਿਬਾ, 2 ਮਈ (ਨਿਰਮਲਜੀਤ ਸਿੰਘ ਚਾਹਲ)-ਇਕ ਪਾਸੇ ਸਾਰੀ ਦੁਨੀਆਂ ਵਲੋਂ ਇਕ ਮਈ ਨੂੰ ਮਜ਼ਦੂਰ ਦਿਵਸ ਮਨਾਇਆ | ਦੂਜੇ ਪਾਸੇ ਸਾਹਿਬਾ ਦਾਣਾ ਮੰਡੀ ਵਿਚ ਮਜ਼ਦੂਰਾਂ ਵਲੋਂ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਸਰਕਾਰ ਤੇ ਖਰੀਦ ਏਜੰਸੀਆਂ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ | ਸਾਹਿਬਾ ਮੰਡੀ ਵਿਚ ਬੈਠੀ ਪ੍ਰਵਾਸੀ ਲੇਬਰ ਨੇ ਦੱਸਿਆ ਕਿ ਮੰਡੀਆਂ ਵਿਚ ਕਣਕ ਦੀ ਆਮਦ ਬਹੁਤ ਘੱਟ ਗਈ ਹੈ ਪਰ ਖਰੀਦੀ ਹੋਈ ਕਣਕ ਦੀ ਲਿਫਟਿੰਗ ਨਾ ਹੋਣ ਕਾਰਨ ਮੰਡੀ ਬੋਰੀਆਂ ਨਾਲ ਭਰੀ ਪਈ ਹੈ | ਇਥੇ ਕਦੇ ਕਦਾਈ ਗੱਡੀਆਂ ਆਉਂਦੀਆਂ ਹਨ | ਲੇਬਰ ਕੋਲ ਕੰਮ ਘੱਟ ਹੋਣ ਕਰਕੇ ਸਾਰਾ ਦਿਨ ਵਿਹਲੇ ਰਹਿੰਦੇ ਹਾਂ | ਜਦੋਂ ਆੜ੍ਹਤੀਆਂ ਕੋਲੋਂ ਆਪਣਾ ਹਿਸਾਬ ਮੰਗਦੇ ਹਾਂ ਤਾਂ ਉਹ ਕਹਿੰਦੇ ਪਹਿਲਾਂ ਕੰਮ ਖਤਮ ਹੋ ਲੈਣ ਦਿਓ | ਉਨ੍ਹਾਂ ਦੱਸਿਆ ਕਿ ਅਸੀਂ ਜਿੰਨੇ ਪੈਸੇ ਇਥੋਂ ਕਮਾਏ ਹਨ | ਵਿਹਲੇ ਰਹਿਣ ਕਾਰਨ ਇਥੇ ਬੈਠ ਕੇ ਹੀ ਖਾਅ ਲਵਾਂਗੇ | ਆਪਣੇ ਘਰਾਂ 'ਚ ਬੈਠੇ ਪਰਿਵਾਰਾਂ ਨੂੰ ਕੀ ਲੈ ਕੇ ਜਾਵਾਂਗੇ | ਇਸ ਮੌਕੇ ਆੜ੍ਹਤੀਆਂ ਨੇ ਦੱਸਿਆ ਕਿ ਇਕ ਤਾਂ ਪਹਿਲਾਂ ਹੀ ਲੇਬਰਾਂ ਪਹਿਲਾਂ ਪੈਸੇ ਭੇਜ ਕਿ ਮਸਾਂ ਮੰਗਵਾਈਆਂ ਹਨ | ਹੁਣ ਖਰੀਦ ਏਜੰਸੀਆਂ ਦੀ ਲਿਫਟਿੰਗ ਦੀ ਢਿੱਲੀ ਰਫਤਾਰ ਕਾਰਨ ਲੇਬਰਾਂ ਸਾਨੂੰ ਤੰਗ ਪ੍ਰੇਸ਼ਾਨ ਕਰਦੀਆਂ ਹਨ | ਉਨ੍ਹਾਂ ਕਿਹਾ ਸਰਕਾਰਾਂ ਵਲੋਂ ਕਣਕ ਸੰਭਾਲਣ ਦੇ ਸਹੀ ਪ੍ਰਬੰਧ ਨਾ ਕਰਨ ਕਰਕੇ ਮਜ਼ਦੂਰ ਤੇ ਆੜ੍ਹਤੀ ਦੋਵੇਂ ਪ੍ਰੇਸ਼ਾਨ ਹਨ | ਉਨ੍ਹਾਂ ਸਰਕਾਰ ਤੋਂ ਮੰਗ ਕੀਤੀ ਹੈ ਕਿ ਲਿਫਟਿੰਗ ਦਾ ਕੰਮ ਜਲਦੀ ਕਰਵਾ ਕੇ ਲੇਬਰਾਂ ਨੂੰ ਜਲਦੀ ਵਿਹਲੇ ਕੀਤਾ ਜਾਵੇ |
ਪਿਛਲੀ ਖ਼ਬਰ ਚੇਅਰਮੈਨ ਸਤਨਾਮ ਜਲਾਲਪੁਰ ਨੇ ਰਸੂਲਪੁਰ ਨੂੰ ਛੱਪੜ ਦੀ ਸਫ਼ਾਈ ਲਈ ਦਿੱਤੀ ਵਿਸ਼ੇਸ਼ ਗਰਾਂਟ ਅਗਲੀ ਖ਼ਬਰ ਸੂਰਾਪੁਰ ਤੋਂ ਅੰਮਿ੍ਤਸਰ ਲਈ ਕਰਨਵੀਰ ਕਟਾਰੀਆ ਨੇ ਕੀਤੀ ਫ਼੍ਰੀ ਬੱਸ ਯਾਤਰਾ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।