04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਐਸ. ਜੀ. ਪੀ. ਸੀ. ਵਲੋਂ ਪ੍ਰਕਾਸ਼ਿਤ ਧਾਰਮਿਕ ਕਿਤਾਬਾਂ ਦਾ ਸੈੱਟ ਜਥੇਦਾਰ ਖ਼ਾਲਸਾ ਨੇ ਗੁਰਦੁਆਰਾ ਸਾਹਿਬ ਪਿੰਡ ਮੰਢਿਆਣੀ ਨੂੰ ਕੀਤਾ ਭੇਟ

ਅਜੀਤ ਡੈਸਕ 03-05-2026
ਬਲਾਚੌਰ, 2 ਮਈ (ਨਰੇਸ਼ ਧੌਲ)-ਨੌਜਵਾਨਾਂ ਨੂੰ ਸਿੱਖ ਧਰਮ ਨਾਲ ਜੋੜਨ ਤੇ ਸਿੱਖੀ ਦਾ ਵੱਧ ਤੋਂ ਵੱਧ ਪ੍ਰਚਾਰ ਕਰਨ ਹਿੱਤ ਐਸ. ਜੀ. ਪੀ. ਸੀ ਵਲੋਂ ਪ੍ਰਕਾਸ਼ਿਤ ਕੀਤੀਆਂ ਗਈਆਂ ਧਾਰਮਿਕ ਕਿਤਾਬਾਂ ਦਾ ਸੈੱਟ ਜਥੇਦਾਰ ਗੁਰਬਖਸ਼ ਸਿੰਘ ਖ਼ਾਲਸਾ ਨੇ ਪਿੰਡ ਮੰਢਿਆਣੀ ਦੇ ਗੁਰਦੁਆਰਾ ਸਾਹਿਬ ਵਿਖੇ ਪ੍ਰਬੰਧਕ ਕਮੇਟੀ ਤੇ ਮੁਹਤਬਰਾਂ ਨੂੰ ਭੇਟ ਕੀਤਾ | ਉਨ੍ਹਾਂ ਸੰਬੋਧਨ ਕਰਦਿਆਂ ਹੋਇਆਂ ਕਿਹਾ ਕਿ ਅਜੋਕੇ ਸਮੇਂ ਦੀ ਮੁੱਖ ਲੋੜ ਬਣਦਾ ਜਾ ਰਿਹਾ ਹੈ ਕਿ ਨਵੀਂ ਪੀੜ੍ਹੀ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ ਜਾਵੇ ਤਾਂ ਜੋ ਉਨ੍ਹਾਂ ਅੰਦਰ ਦੇਸ਼ ਪਿਆਰ ਅਤੇ ਧਰਮ ਪਰਪੱਕਤਾ ਦਾ ਜਜ਼ਬਾ ਹਮੇਸ਼ਾ ਬਣਿਆ ਰਹੇ | ਉਨ੍ਹਾਂ ਕਿਹਾ ਕਿ ਹਮੇਸ਼ਾ ਹੀ ਉਹ ਦੇਸ਼ ਅਤੇ ਕੌਮਾਂ ਤਰੱਕੀਆਂ ਕਰਦੀਆਂ ਹਨ ਜੋ ਆਪਣੇ ਧਰਮ ਅਤੇ ਵਿਰਸੇ ਵਿਚ ਪੂਰੀ ਤਰ੍ਹਾਂ ਸੰਪੂਰਨ ਹੁੰਦੀਆਂ ਹਨ | ਉਨ੍ਹਾਂ ਪਿੰਡ ਵਾਸੀਆਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਵੀ ਹਰ ਤਰ੍ਹਾਂ ਦੀ ਸਹਾਇਤਾ ਲਈ ਤਿਆਰ ਬਰ ਤਿਆਰ ਰਹਿਣਗੇ | ਪਿੰਡ ਵਾਸੀਆਂ ਵਲੋਂ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਦਾ ਧੰਨਵਾਦ ਕਰਦਿਆਂ ਹੋਇਆਂ ਉਨ੍ਹਾਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ | ਇਸ ਮੌਕੇ ਸੁਖਬੀਰ ਸਿੰਘ ਢਿੱਲੋ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ ਸੈਕਟਰੀ, ਮਹਿੰਦਰ ਸਿੰਘ ਪ੍ਰਧਾਨ, ਮਨਜੀਤ ਸਿੰਘ, ਚੰਨਣ ਸਿੰਘ, ਨਰਿੰਦਰ ਸਿੰਘ ਰੱਕੜ, ਰਣਜੀਤ ਸਿੰਘ, ਬਲਪ੍ਰੀਤ ਸਿੰਘ, ਕੁਲਵਿੰਦਰ ਸਿੰਘ ਪੰਚ, ਅਜਮੇਰ ਸਿੰਘ ਭਾਰਾ ਪੁਰ, ਰਣਵੀਰ ਸਿੰਘ ਭੱਟੀ ਚਣਕੋਈ, ਪਰਮਜੀਤ ਸਿੰਘ ਕਾਹਲੋਂ ਤੇ ਹੋਰ ਵੱਖ ਵੱਖ ਪਤਵੰਤੇ ਹਾਜ਼ਰ ਸਨ |
ਪਿਛਲੀ ਖ਼ਬਰ ਅਖਿਲ ਭਾਰਤੀਯ ਗੁੱਜਰ ਮਹਾਂਸਭਾ ਸੰਗਠਨ ਦੇ ਰਾਸ਼ਟਰੀ ਮਹਾਂਮੰਤਰੀ ਬੱਚੂ ਸਿੰਘ ਬੈਂਸਲਾ ਟੀਮ ਨਾਲ ਭੂਰੀਵਾਲ਼ਿਆਂ ਦੇ ਸਮਾਗਮ... ਅਗਲੀ ਖ਼ਬਰ ਚੇਅਰਮੈਨ ਸਤਨਾਮ ਜਲਾਲਪੁਰ ਨੇ ਰਸੂਲਪੁਰ ਨੂੰ ਛੱਪੜ ਦੀ ਸਫ਼ਾਈ ਲਈ ਦਿੱਤੀ ਵਿਸ਼ੇਸ਼ ਗਰਾਂਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।