25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਕੇ. ਸੀ. ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

ਅਜੀਤ ਡੈਸਕ 16-05-2026
ਨਵਾਂਸ਼ਹਿਰ, 15 ਮਈ (ਜਸਬੀਰ ਸਿੰਘ ਨੂਰਪੁਰ)-ਕਰਿਆਮ ਰੋਡ 'ਤੇ ਸਥਿਤ ਕੇ. ਸੀ. ਪਬਲਿਕ ਸਕੂਲ ਦਾ ਸੀ. ਬੀ. ਐਸ. ਈ. ਵਲੋਂ 2025-26 ਦਾ 12ਵੀਂ ਜਮਾਤ ਦਾ ਨਤੀਜਾ ਇਸ ਸਾਲ ਵੀ ਸ਼ਾਨਦਾਰ ਰਿਹਾ ਹੈ | ਸਾਰੇ 48 ਵਿਦਿਆਰਥੀਆਂ ਨੇ ਸ਼ਾਨਦਾਰ ਅੰਕ ਪ੍ਰਾਪਤ ਕੀਤੇ, ਜਿਸ ਨਾਲ ਸਕੂਲ ਤੇ ਉਨ੍ਹਾਂ ਦੇ ਮਾਪਿਆਂ ਦਾ ਨਾਂਅ ਰੌਸ਼ਨ ਹੋਇਆ | ਸੀ. ਈ. ਓ. (ਗਰੁੱਪ ਕੈਪਟਨ) ਅਸ਼ਵਨੀ ਦੱਤਾ ਤੇ ਪਿ੍ੰਸੀਪਲ ਰੰਜਨਾ ਖੰਨਾ ਨੇ ਦੱਸਿਆ ਕਿ ਹਰਸ਼ਦੀਪ ਕੌਰ ਨੇ ਕਾਮਰਸ ਵਿਭਾਗ 'ਚ 95 ਫੀਸਦੀ ਅੰਕਾਂ ਨਾਲ ਪਹਿਲਾ, ਮੁਸਕਾਨ ਪ੍ਰੀਤ ਕੌਰ ਨੇ 82 ਫੀਸਦੀ ਅੰਕਾਂ ਨਾਲ ਦੂਜਾ ਅਤੇ ਪ੍ਰੀਤਿਕਾ ਨੇ 80 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਆਰਟਸ 'ਚ ਸੁਖਮਨਪ੍ਰੀਤ ਕੌਰ ਨੇ 93 ਫੀਸਦੀ ਅੰਕਾਂ ਨਾਲ ਪਹਿਲਾ, ਸਿੰਘ ਜੈਸਮੀਨ ਨੇ 87 ਫੀਸਦੀ ਅੰਕਾਂ ਨਾਲ ਦੂਜਾ ਤੇ ਸਹਿਜਪ੍ਰੀਤ ਨੇ 84 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ | ਇਸੇ ਤਰ੍ਹਾਂ ਸਾਇੰਸ ਵਿਭਾਗ 'ਚ ਯੁਵਰਾਜ ਨੇ 86 ਫੀਸਦੀ ਅੰਕਾਂ ਨਾਲ ਪਹਿਲਾ, ਕਰਮਪ੍ਰੀਤ ਨੇ 84 ਫੀਸਦੀ ਅੰਕਾਂ ਨਾਲ ਦੂਜਾ ਤੇ ਜਸਲੀਨ ਨੇ 83 ਫੀਸਦੀ ਅੰਕਾਂ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ | ਕੇ. ਸੀ. ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਸੀ. ਈ. ਓ. ਅਸ਼ਵਨੀ ਦੱਤਾ, ਪਿ੍ੰਸੀਪਲ ਰੰਜਨਾ ਖੰਨਾ, ਸਟੈਨਫੋਰਡ ਸਕੂਲ ਮੁਖੀ ਆਸ਼ੂ ਸ਼ਰਮਾ, ਹੈੱਡਮਾਸਟਰ ਗੁਰਪ੍ਰੀਤ ਸਿੰਘ, ਸੀ. ਬੀ. ਐਸ. ਈ. ਕੋਆਰਡੀਨੇਟਰ ਮੋਨਿਕਾ ਸ਼ਰਮਾ ਅਤੇ ਸਕੂਲ ਸਟਾਫ਼ ਨੇ ਇਨ੍ਹਾਂ ਸਾਰੇ ਹੋਣਹਾਰ ਵਿਦਿਆਰਥੀਆਂ ਨੂੰ ਵਧਾਈ ਦਿੱਤੀ |
ਪਿਛਲੀ ਖ਼ਬਰ ਝੰਡੇਰ ਕਲਾਂ ਸਕੂਲ ਸਟਾਫ ਵਲੋਂ ਦਾਨੀ ਸੱਜਣਾਂ ਦਾ ਸਨਮਾਨ ਅਗਲੀ ਖ਼ਬਰ ਫੂਡ ਸੇਫਟੀ ਟੀਮ ਵਲੋਂ ਸੈਂਪਲ ਭਰ ਕੇ ਲੈਬੋਰਟਰੀ ਭੇਜੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।