25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਝੰਡੇਰ ਕਲਾਂ ਸਕੂਲ ਸਟਾਫ ਵਲੋਂ ਦਾਨੀ ਸੱਜਣਾਂ ਦਾ ਸਨਮਾਨ

ਅਜੀਤ ਡੈਸਕ 16-05-2026
ਬਹਿਰਾਮ, 15 ਮਈ (ਨਛੱਤਰ ਸਿੰਘ ਬਹਿਰਾਮ)-ਸਰਕਾਰੀ ਹਾਈ ਸਕੂਲ ਝੰਡੇਰ ਕਲਾਂ ਵਿਖੇ ਰਾਮ ਪ੍ਰਕਾਸ਼ ਰਿਟਾਇਰਡ ਲੈਕਚਰਾਰ ਤੇ ਇਸੇ ਸਕੂਲ ਤੋਂ ਤਰੱਕੀ ਉਪਰੰਤ ਲੈਕਚਰਾਰ ਬਣੇ ਮਾਸਟਰ ਦੇਸ ਰਾਜ ਵਲੋਂ ਸਕੂਲ ਵਿਚ ਚੱਲ ਰਹੇ ਵਿਕਾਸ ਕਾਰਜਾਂ ਵਿਚ ਵਿੱਤੀ ਯੋਗਦਾਨ ਪਾਇਆ ਅਤੇ ਸਮੂਹ ਸਟਾਫ਼ ਵਲੋਂ ਉਨ੍ਹਾਂ ਦਾ ਧੰਨਵਾਦ ਕਰਦੇ ਹੋਏ ਸਨਮਾਨ ਚਿੰਨ੍ਹ ਭੇਟ ਕੀਤੇ ਗਏ | ਉਪਰੰਤ ਜਿਥੇ ਸਕੂਲ ਮੁਖੀ ਸ੍ਰੀਮਤੀ ਨੀਲਮ ਰਾਣੀ ਨੇ ਦਾਨੀ ਸੱਜਣਾਂ ਦਾ ਧੰਨਵਾਦ ਕੀਤਾ ਉਥੇ ਉਨ੍ਹਾਂ ਕਿਹਾ ਕਿ ਭਾਈਚਾਰਕ ਸ਼ਮੂਲੀਅਤ ਸਦਕਾ ਹੀ ਸਕੂਲ ਬੁਲੰਦੀਆਂ ਨੂੰ ਛੂਹ ਰਿਹਾ ਹੈ | ਇਸ ਮੌਕੇ ਚੰਦਰ ਸ਼ੇਖਰ ਵਰਮਾ, ਨਰੇਸ਼ ਕੁਮਾਰ ਭਰੀਗੂ, ਗੁਰਮੁਖ ਸਿੰਘ, ਸੰਦੀਪ ਸਿੰਘ, ਬਲਰਾਮ ਸਹੋਤਾ, ਸ੍ਰੀਮਤੀ ਸਰਬਜੀਤ ਕੌਰ, ਨਵਜੋਤਦੀਪ ਕੌਰ, ਮਨਜਿੰਦਰ ਕੌਰ, ਪਾਇਲ ਅਤੇ ਸ਼ਮਸ਼ੇਰ ਸਿੰਘ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਅਗਲੀ ਖ਼ਬਰ ਕੇ. ਸੀ. ਸਕੂਲ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।