27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਟਰੱਕ ਦੇ ਪਿੱਛੇ ਕਾਰ ਵੱਜ ਕੇ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹ ਪਲਟੀਆਂ ਖਾਂਦੀ ਸੜਕ ਦੇ ਦੂਜੇ ਪਾਸੇ ਡਿੱਗੀ, ਤਿੰਨ ਕਾਰ ਸਵਾਰ ਫੱਟੜ

ਅਜੀਤ ਡੈਸਕ 18-05-2026
ਕਾਠਗੜ੍ਹ, 17 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਰੋਪੜ ਬਲਾਚੌਰ ਨੈਸ਼ਨਲ ਹਾਈਵੇ 'ਤੇ ਨੇੜੇ ਪਿੰਡ ਕਮਾਲਪੁਰ ਦੇ ਕੱਟ ਤੋਂ ਥੋੜਾ ਜਿਹਾ ਅੱਗੇ ਐਕਸੀਡੈਂਟ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ | ਇਸ ਸੰਬੰਧੀ ਐਸ. ਐਸ. ਐਫ. ਟੀਮ ਦੇ ਇੰਚਾਰਜ ਏ. ਐਸ. ਆਈ. ਕੁਲਦੀਪ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਕੰਟਰੋਲ ਰੂਮ ਤੋਂ ਸੂਚਨਾ ਪ੍ਰਾਪਤ ਹੋਈ ਤਾਂ ਉਨ੍ਹਾਂ ਨੇ ਤੁਰੰਤ ਜਾ ਕੇ ਦੇਖਿਆ ਕਿ ਇਕ ਟਰੱਕ ਜਿਸ ਦਾ ਨੰ. ਪੀ. ਬੀ 65 ਏ.ਆਰ 3148 ਜਿਸ ਨੂੰ ਮੋਹਨ ਲਾਲ ਪੁੱਤਰ ਸ਼ੇਖਰ ਚੰਦ ਵਾਸੀ ਚੰਡੀਗੜ੍ਹ ਸੈਕਟਰ 26 ਚਲਾ ਰਿਹਾ ਸੀ | ਇਹ ਟਰੱਕ ਰੋਪੜ ਸਾਇਡ ਤੋਂ ਬਲਾਚੌਰ ਜਾ ਰਿਹਾ ਸੀ ਇਸ ਦੇ ਮਗਰ ਇਕ ਔਡੀ ਕਾਰ, ਜਿਸ ਦਾ ਨੰਬਰ ਸੀ. ਐਚ 01 ਸੀ. ਐਚ 0094 ਜਿਸ ਨੂੰ ਸਤਿੰਦਰ ਸਿੰਘ ਪੁੱਤਰ ਪਰਮਜੀਤ ਸਿੰਘ ਵਾਸੀ ਅੰਮਿ੍ਤਸਰ ਚਲਾ ਰਿਹਾ ਸੀ ਇਹ ਰੋਪੜ ਤੋਂ ਬਲਾਚੌਰ ਸਾਈਡ ਜਾ ਰਹੀ ਸੀ ਜਦੋਂ ਇਹ ਕਾਰ ਕਮਾਲਪੁਰ ਦੇ ਕੱਟ ਤੋਂ ਥੋੜਾ ਜਿਹਾ ਅੱਗੇ ਪਹੁੰਚੀ ਤਾਂ ਅਚਾਨਕ ਕਾਰ ਦਾ ਸੰਤੁਨਲ ਵਿਗੜਨ ਨਾਲ ਕਾਰ ਅੱਗੇ ਜਾ ਰਹੇ ਟਰੱਕ ਦੇ ਪਿੱਛੇ ਜਾ ਵੱਜੀ ਜਿਸ ਨਾਲ ਕਾਰ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹ ਕੇ ਪਲਟੀਆਂ ਖਾਂਦੀ ਦੂਜੇ ਪਾਸੇ ਜਾ ਕੇ ਰੇਲਿੰਗ ਵਿੱਚ ਵੱਜ ਕੇ ਰੁਕ ਗਈ ਅਤੇ ਕਾਰ ਵਿਚ ਸਵਾਰ ਤਿੰਨ ਲੋਕ ਜ਼ਖ਼ਮੀ ਹੋ ਗਏ, ਜਿਨ੍ਹਾਂ ਨੂੰ ਐਸ. ਐਸ. ਐਫ਼. ਟੀਮ ਨੇ ਨੈਸ਼ਨਲ ਹਾਈਵੇ ਅਥਾਰਿਟੀ ਦੀ ਐਂਬੂਲੈਂਸ ਰਾਹੀਂ ਇਲਾਜ਼ ਲਈ ਬਲਾਚੌਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ | ਹਾਦਸੇ ਵਿਚ ਕਾਰ ਬੁਰੀ ਤਰ੍ਹਾਂ ਨਾਲ ਨੁਕਸਾਨੀ ਗਈ ਜਾਨੀ ਨੁਕਸਾਨ ਦਾ ਬਚਾਅ ਹੋ ਗਿਆ ਤੇ ਐਸ. ਐਸ. ਐਫ. ਦੀ ਟੀਮ ਵਲੋਂ ਨੈਸ਼ਨਲ ਹਾਈਵੇ ਅਥਾਰਟੀ ਦੀ ਰਿਕਵਰੀ ਵੈਨ ਨਾਲ ਕਾਰ ਨੂੰ ਸਾਇਡ 'ਤੇ ਕਰਵਾ ਆਵਾਜਾਈ ਨੂੰ ਸੁਚਾਰੂ ਢੰਗ ਨਾਲ ਬਹਾਲ ਕਰਵਾਈਆਂ | ਹਾਦਸੇ ਦੀ ਸੂਚਨਾ ਕੰਟਰੋਲ ਰੂਮ ਨਵਾਂਸ਼ਹਿਰ ਅਤੇ ਥਾਣਾ ਕਾਠਗੜ੍ਹ ਨੂੰ ਦੇ ਦਿੱਤੀ ਗਈ |
ਪਿਛਲੀ ਖ਼ਬਰ ਭੱਦੀ ਵਿਖੇ ਗਲੀਆਂ-ਨਾਲੀਆਂ ਦੀ ਸਫ਼ਾਈ ਦਾ ਮੰਦਾ ਹਾਲ ਅਗਲੀ ਖ਼ਬਰ ਸਿਹਤ ਵਿਭਾਗ ਦੇ ਸਟਾਫ਼ ਨੇ ਰਾਸ਼ਟਰੀ ਡੇਂਗੂ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।