27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-05-2026

ਭੱਦੀ ਵਿਖੇ ਗਲੀਆਂ-ਨਾਲੀਆਂ ਦੀ ਸਫ਼ਾਈ ਦਾ ਮੰਦਾ ਹਾਲ

ਅਜੀਤ ਡੈਸਕ 18-05-2026
ਬਲਾਚੌਰ, 17 ਮਈ (ਨਰੇਸ਼ ਧੌਲ)-ਭੱਦੀ ਵਿਖੇ ਗਲੀਆਂ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਸੰਬੰਧਿਤ ਲੋਕ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰ ਰਹੇ ਹਨ | ਬਲਵੀਰ ਸਿੰਘ ਪੁੱਤਰ ਮੇਹਰ ਚੰਦ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਨਾਲੀਆਂ ਦੀ ਸਫ਼ਾਈ ਨਾ ਹੋਣ ਕਾਰਨ ਨਿਕਾਸੀ ਵਾਲਾ ਪਾਣੀ ਰੁਕਿਆ ਹੋਇਆ ਸੀ ਤੇ ਵੱਡੀ ਬਦਬੂ ਪੈਦਾ ਹੋ ਰਹੀ ਸੀ | ਉਨ੍ਹਾਂ ਨੇ ਦੱਸਿਆ ਕਿ ਮਜਬੂਰੀ ਵੱਸ ਨਾਲੀ ਦੀ ਆਪ ਹੀ ਸਫ਼ਾਈ ਕੀਤੀ ਗਈ ਤਾਂ ਜੋ ਨਿਕਾਸੀ ਵਾਲੇ ਪਾਣੀ ਵਿਚ ਰੁਕਾਵਟ ਨਾ ਪੈਦਾ ਹੋ ਸਕੇ | ਉਨ੍ਹਾਂ ਪੰਚਾਇਤ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਗਲੀਆਂ ਅਤੇ ਨਾਲੀਆਂ ਦੀ ਸਫ਼ਾਈ ਦਾ ਕਾਰਜ ਪਹਿਲ ਦੇ ਅਧਾਰ 'ਤੇ ਕਰਵਾਇਆ ਜਾਵੇ ਤਾਂ ਜੋ ਲੋਕਾਂ ਨੂੰ ਰਾਹਤ ਮਹਿਸੂਸ ਹੋ ਸਕੇ |
ਪਿਛਲੀ ਖ਼ਬਰ ਜੈਸਮੀਨ ਨੇ ਕਾਮਰਸ ਵਿਸ਼ੇ 'ਚੋਂ 95.4 ਫੀਸਦੀ ਅੰਕ ਹਾਸਿਲ ਕਰਕੇ ਪਾਇਆ ਦੂਜਾ ਸਥਾਨ ਅਗਲੀ ਖ਼ਬਰ ਟਰੱਕ ਦੇ ਪਿੱਛੇ ਕਾਰ ਵੱਜ ਕੇ ਬੇਕਾਬੂ ਹੋ ਕੇ ਡਿਵਾਈਡਰ 'ਤੇ ਚੜ੍ਹ ਪਲਟੀਆਂ ਖਾਂਦੀ ਸੜਕ ਦੇ ਦੂਜੇ ਪਾਸੇ ਡਿੱਗੀ, ਤਿੰਨ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।