ਕਾਠਗੜ੍ਹ, 17 ਮਈ (ਹਰਸਿਮਰਨ ਜੋਤ ਸਿੰਘ ਕਲੇਰ)-ਬਲਾਚੌਰ ਇਲਾਕੇ ਦੇ ਪ੍ਰਸਿੱਧ ਐਮ. ਆਰ. ਸਿਟੀ ਪਬਲਿਕ ਸਕੂਲ ਦੀ ਵਿਦਿਆਰਥਣ ਜੈਸਮੀਨ ਮੇਨਕਾ ਪੁੱਤਰੀ ਪਵਨ ਕੁਮਾਰ ਮੇਨਕਾ ਵਾਸੀ ਪਿੰਡ ਜੋਗੇਵਾਲ ਨੇ 12 ਜਮਾਤ ਦੇ ਕਾਮਰਸ ਵਿਸ਼ੇ ਵਿਚੋ 95.4 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ਵਿਚੋਂ ਦੂਜਾ ਸਥਾਨ ਪ੍ਰਾਪਤ ਕੀਤਾ | ਇਸ ਮੌਕੇ ਡਾ. ਰਜਿੰਦਰ ਲੱਕੀ ਪ੍ਰਧਾਨ ਚਾਹਲ ਨੇ ਸ੍ਰੀ ਗੁਰੂ ਰਵਿਦਾਸ ਸੇਵਾ ਸੁਸਾਇਟੀ ਨੇ ਬੱਚੀ ਨੂੰ ਮੁਬਾਰਕਬਾਦ ਦਿੱਤੀ ਅਤੇ ਸੁਸਾਇਟੀ ਵਲੋਂ ਹਰ ਸਮੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਐਡਵੋਕੇਟ ਕਿ੍ਸ਼ਨ ਕੁਮਾਰ ਭੁੱਟਾ, ਦਵਿੰਦਰ ਸੋਨੀ, ਪਾਲੀ ਡੀ. ਜੇ., ਉਡੀਕ ਮਾਲੇਵਾਲੀਆ, ਹੰਸ ਰਾਜ, ਤਰਸੇਮ ਲਾਲ, ਅਸ਼ੋਕ ਕੁਮਾਰ, ਜਸਪ੍ਰੀਤ ਮੇਨਕਾ, ਸੁਨੀਤਾ ਰਾਣੀ ਮਾਤਾ, ਪਵਨ ਕੁਮਾਰ ਪਿਤਾ, ਅਜੀਤ ਕੌਰ, ਗੁਰਪ੍ਰੀਤ ਕੌਰ, ਆਸ਼ਾ ਰਾਣੀ ਹਾਜ਼ਰ ਸਨ |