28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਬਲਾਚੌਰ-ਭੱਦੀ ਮੁੱਖ ਸੜਕ 'ਤੇ ਸੈਣੀ ਪੈਲੇਸ ਦੇ ਨਜ਼ਦੀਕ ਨਵੀਨੀਕਰਨ ਦਾ ਕਾਰਜ ਤੇਜ਼ ਕਰਨ ਦੀ ਮੰਗ

ਅਜੀਤ ਡੈਸਕ 20-05-2026

ਬਲਾਚੌਰ, 19 ਮਈ (ਨਰੇਸ਼ ਧੌਲ)-ਸਰਕਾਰ ਵਲੋਂ ਬਲਾਚੌਰ-ਭੱਦੀ ਮੁੱਖ ਸੜਕ ਦੇ ਨਵੀਨੀਕਰਨ ਦਾ ਕਾਰਜ ਸ਼ੁਰੂ ਕਰਵਾਇਆ ਗਿਆ ਹੈ ਜੋ ਅਤਿ ਸ਼ਲਾਘਾਯੋਗ ਹੈ, ਪ੍ਰੰਤੂ ਇਹ ਕਾਰਜ ਯੋਜਨਾਬੱਧ ਤਰੀਕੇ ਨਾਲ ਨਾ ਕਰਵਾਉਣ ਕਾਰਨ ਇਲਾਕਾ ਵਾਸੀਆਂ ਨੂੰ ਪਹਿਲਾਂ ਨਾਲੋਂ ਵੀ ਜ਼ਿਆਦਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਕਿਉਂਕਿ ਸੰਬੰਧਿਤ ਠੇਕੇਦਾਰ ਵੱਲੋਂ ਬੂਲੇਵਾਲ ਮੋੜ ਦੇ ਨਜ਼ਦੀਕ ਤੋਂ ਲੈ ਕੇ ਚੌਧਰੀ ਪੈਲੇਸ ਤੱਕ ਸੜਕ ਦਾ ਇੱਕ ਪਾਸਾ ਜੇ.ਸੀ.ਬੀ ਮਸ਼ੀਨ ਲਗਾ ਕੇ ਪੁੱਟ ਦਿੱਤਾ ਗਿਆ ਹੈ | ਇਸ ਕਾਰਜ ਦੀ ਧੀਮੀ ਗਤੀ ਅਤੇ ਕਈ-ਕਈ ਦਿਨ ਕਾਰਜ ਬੰਦ ਹੋਣ ਕਾਰਨ ਰੋਜ਼ਾਨਾ ਹੀ ਰਾਹਗੀਰ ਅਤੇ ਦੁਕਾਨਦਾਰ ਵੱਡੀ ਖੱਜਲ-ਖ਼ੁਆਰੀ ਦਾ ਸਾਹਮਣਾ ਕਰਨ ਲਈ ਮਜਬੂਰ ਹਨ | ਇਸ ਤੋਂ ਇਲਾਵਾ ਜੇ.ਸੀ.ਬੀ ਮਸ਼ੀਨ ਨਾਲ ਵਾਟਰ ਸਪਲਾਈ ਵਾਲੀਆਂ ਟੂਟੀਆਂ ਦੇ ਕਨੈੱਕਸ਼ਨ ਟੁੱਟ ਜਾਣ ਕਾਰਨ ਲੀਕ ਹੋ ਰਹੇ ਪਾਣੀ ਨੇ ਸੜਕ ਉੱਤੇ ਹੀ ਛੱਪੜ ਦਾ ਰੂਪ ਧਾਰਨ ਕਰ ਲਿਆ ਹੈ, ਜਿਸ ਨਾਲ ਹੋਰ ਵੀ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਸਥਾਨਕ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਨੇ ਦੱਸਿਆ ਕਿ ਪਿਛਲੇ ਕਈ ਦਿਨਾਂ ਤੋਂ ਸੜਕ ਦੀ ਇੱਕ ਸਾਈਡ ਤੋਂ ਦੋ-ਦੋ ਫੁੱਟ ਪੁਟਾਈ ਕਰ ਕੇ ਉਸ ਦੀ ਮਿੱਟੀ ਦੇ ਢੇਰ ਦੁਕਾਨਾਂ ਅੱਗੇ ਲਗਾ ਦਿੱਤੇ ਗਏ ਹਨ | ਮਿੱਟੀ ਦੇ ਢੇਰ ਦੁਕਾਨਾਂ ਅੱਗੇ ਲੱਗ ਜਾਣ ਕਾਰਨ ਦੁਕਾਨਦਾਰਾਂ ਦਾ ਕੰਮ-ਕਾਜ ਬਿਲਕੁਲ ਠੱਪ ਹੋਣ ਦੀ ਕਗਾਰ 'ਤੇ ਆ ਗਿਆ ਹੈ | ਇਸ ਤੋਂ ਇਲਾਵਾ ਮੁੱਖ ਸੜਕ ਹੋਣ ਕਾਰਨ ਆਵਾਜਾਈ ਵੀ ਬਹੁਤ ਰਹਿੰਦੀ ਹੈ | ਇਸ ਪੁਟਾਈ ਵਾਲੇ ਸਥਾਨ 'ਤੇ ਲੰਬਾ ਸਮਾਂ ਵਾਹਨ ਚਾਲਕ ਖੱਜਲ-ਖ਼ੁਆਰ ਹੁੰਦੇ ਰਹਿੰਦੇ ਹਨ ਅਤੇ ਜਾਮ ਲੱਗਾ ਰਹਿੰਦਾ ਹੈ | ਇਸ ਤੋਂ ਇਲਾਵਾ ਉੱਡ ਰਹੀ ਧੂੜ ਮਿੱਟੀ ਵੀ ਰਾਹਗੀਰਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ | ਸਕੂਲ-ਕਾਲਜ ਨੂੰ ਜਾਣ ਵਾਲੇ ਵਿਦਿਆਰਥੀ ਇਸ ਸਥਾਨ 'ਤੇ ਜਾਮ ਵਿੱਚ ਫਸ ਕੇ ਅਕਸਰ ਹੀ ਲੇਟ ਹੋ ਰਹੇ ਹਨ | ਪ੍ਰੰਤੂ ਸਬੰਧਿਤ ਠੇਕੇਦਾਰ ਵੱਲੋਂ ਇਹ ਕਾਰਜ ਬਹੁਤ ਹੀ ਧੀਮੀ ਗਤੀ ਨਾਲ ਕੀਤਾ ਜਾ ਰਿਹਾ ਹੈ, ਜਿਸ 'ਤੇ ਦੁਕਾਨਦਾਰਾਂ ਅਤੇ ਇਲਾਕਾ ਵਾਸੀਆਂ ਅੰਦਰ ਨਮੋਸ਼ੀ ਦਾ ਆਲਮ ਪਾਇਆ ਜਾ ਰਿਹਾ ਹੈ | ਇਲਾਕਾ ਵਾਸੀਆਂ ਅਤੇ ਦੁਕਾਨਦਾਰਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੜਕ ਦੇ ਚੱਲ ਰਹੇ ਇਸ ਨਵੀਨੀਕਰਨ ਦੇ ਕਾਰਜ ਨੂੰ ਦਿਨ-ਰਾਤ ਦੀਆਂ ਸ਼ਿਫ਼ਟਾਂ ਵਿੱਚ ਚਲਾ ਕੇ ਤੇਜ਼ੀ ਲਿਆਂਦੀ ਜਾਵੇ ਅਤੇ ਦੁਕਾਨਾਂ ਅੱਗੇ ਲਗਾਏ ਗਏ ਮਿੱਟੀ ਦੇ ਢੇਰਾਂ ਨੂੰ ਤੁਰੰਤ ਚੁਕਵਾਇਆ ਜਾਵੇ ਤਾਂ ਜੋ ਜਿੱਥੇ ਆਵਾਜਾਈ ਨੂੰ ਨਿਰਵਿਘਨ ਬਣਾਇਆ ਜਾ ਸਕੇ ਉੱਥੇ ਲੋਕਾਂ ਨੂੰ ਵੀ ਰਾਹਤ ਮਹਿਸੂਸ ਹੋ ਸਕੇ |

ਪਿਛਲੀ ਖ਼ਬਰ ਰਾਹੋਂ ਨਗਰ ਕੌਂਸਲ ਚੋਣਾਂ 'ਚ ਅਕਾਲੀ-ਬਸਪਾ ਗੱਠਜੋੜ ਦੀ ਦੋਹਰੀ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ, ਰਾਹੋਂ ਤੋਂ ਵਾਰਡ ਨੰਬਰ 5... ਅਗਲੀ ਖ਼ਬਰ ਕਣਕ ਦੀ ਨਾੜ ਸਾੜ ਕੇ ਲੂਹੀ ਜਾ ਰਹੀ ਧਰਤੀ ਦੀ ਹਿੱਕ 'ਚੋਂ ਕੱਢਿਆ ਜਾ ਰਿਹਾ ਬੇਲੋੜਾ ਪਾਣੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।