28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਰਾਹੋਂ ਨਗਰ ਕੌਂਸਲ ਚੋਣਾਂ 'ਚ ਅਕਾਲੀ-ਬਸਪਾ ਗੱਠਜੋੜ ਦੀ ਦੋਹਰੀ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ, ਰਾਹੋਂ ਤੋਂ ਵਾਰਡ ਨੰਬਰ 5 ਅਤੇ 9 ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਐਲਾਨੇ

ਅਜੀਤ ਡੈਸਕ 20-05-2026

ਰਾਹੋਂ, 19 ਮਈ (ਉਂਕਾਰ ਸਿੰਘ ਰਾਠੋਰ)-ਰਾਹੋਂ ਨਗਰ ਕੌਂਸਲ ਚੋਣਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ ਨੇ ਵੱਡਾ ਸਿਆਸੀ ਦਾਅ ਮਾਰਦਿਆਂ ਦੋ ਵਾਰਡਾਂ ਵਿੱਚ ਬਿਨਾਂ ਮੁਕਾਬਲਾ ਜਿੱਤ ਦਰਜ ਕੀਤੀ ਹੈ | ਰਾਹੋਂ ਤੋਂ ਵਾਰਡ ਨੰਬਰ 5 ਤੋਂ ਹਰਦੀਪ ਕੌਰ ਪਤਨੀ ਬਲਵੰਤ ਸਿੰਘ ਚੀਮਾ ਅਤੇ ਵਾਰਡ ਨੰਬਰ 9 ਤੋਂ ਜਸਵਿੰਦਰ ਚੋਪੜਾ ਪਤਨੀ ਮੁਕੇਸ਼ ਚੋਪੜਾ ਬੌਬੀ ਬਿਨਾਂ ਮੁਕਾਬਲਾ ਜੇਤੂ ਰਹੇ | ਦੋਵੇਂ ਵਾਰਡਾਂ ਵਿੱਚ ਵਿਰੋਧੀ ਧਿਰ ਵੱਲੋਂ ਕੋਈ ਵੀ ਉਮੀਦਵਾਰ ਮੈਦਾਨ ਵਿੱਚ ਨਾ ਉਤਾਰਨ ਕਾਰਨ ਗੱਠਜੋੜ ਦੇ ਉਮੀਦਵਾਰਾਂ ਦੀ ਜਿੱਤ ਪਹਿਲਾਂ ਹੀ ਤੈਅ ਮੰਨੀ ਜਾ ਰਹੀ ਸੀ | ਚੋਣ ਅਧਿਕਾਰੀਆਂ ਵੱਲੋਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਪੂਰੀ ਹੋਣ ਉਪਰੰਤ ਦੋਵੇਂ ਉਮੀਦਵਾਰਾਂ ਨੂੰ ਜੇਤੂ ਕਰਾਰ ਦਿੱਤਾ ਗਿਆ | ਇਸ ਮੌਕੇ ਜੇਤੂ ਉਮੀਦਵਾਰਾਂ ਨੇ ਇਹ ਦੋਵੇਂ ਸੀਟਾਂ ਜਿੱਤ ਕੇ ਹੇਮੰਤ ਰੰਦੇਵ ਬੌਬੀ ਦੇ ਝੋਲੀ ਪਾਉਣ ਦੀ ਗੱਲ ਕਹੀ | ਇਸ ਜਿੱਤ ਨਾਲ ਅਕਾਲੀ ਦਲ ਅਤੇ ਬਸਪਾ ਵਰਕਰਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ | ਸਮਰਥਕਾਂ ਵੱਲੋਂ ਮਿਠਾਈਆਂ ਵੰਡ ਕੇ ਅਤੇ ਇਕ-ਦੂਜੇ ਨੂੰ ਵਧਾਈਆਂ ਦੇ ਕੇ ਖੁਸ਼ੀ ਮਨਾਈ ਗਈ | ਪਾਰਟੀ ਆਗੂਆਂ ਨੇ ਕਿਹਾ ਕਿ ਇਹ ਜਿੱਤ ਲੋਕਾਂ ਦੇ ਭਰੋਸੇ, ਗੱਠਜੋੜ ਦੀ ਮਜ਼ਬੂਤੀ ਅਤੇ ਵਿਕਾਸਮੁਖੀ ਸੋਚ ਦੀ ਜਿੱਤ ਹੈ | ਉਨ੍ਹਾਂ ਕਿਹਾ ਕਿ ਰਾਹੋਂ ਦੇ ਵਿਕਾਸ, ਸਫ਼ਾਈ ਪ੍ਰਬੰਧ, ਗਲੀਆਂ-ਨਾਲੀਆਂ ਅਤੇ ਬੁਨਿਆਦੀ ਸਹੂਲਤਾਂ ਨੂੰ ਪਹਿਲ ਦੇ ਆਧਾਰ 'ਤੇ ਸੁਧਾਰਿਆ ਜਾਵੇਗਾ | ਚੋਣ ਮੈਦਾਨ ਵਿੱਚ ਗੱਠਜੋੜ ਨੂੰ ਮਿਲ ਰਹੇ ਸਮਰਥਨ ਨਾਲ ਹੋਰ ਵਾਰਡਾਂ ਵਿੱਚ ਵੀ ਸਿਆਸੀ ਸਮੀਕਰਨ ਤੇਜ਼ ਹੋ ਗਏ ਹਨ | ਇਸ ਮੌਕੇ ਹਲਕਾ ਵਿਧਾਇਕ ਡਾ. ਨਛੱਤਰ ਪਾਲ, ਹੇਮੰਤ ਰੰਦੇਵ ਬੌਬੀ, ਜ਼ਿਲ੍ਹਾ ਪ੍ਰਧਾਨ ਅਤੇ ਹਲਕਾ ਇੰਚਾਰਜ ਸੁਖਦੀਪ ਸਿੰਘ ਸ਼ੁਕਾਰ, ਜਥੇਦਾਰ ਗੁਰਬਖ਼ਸ਼ ਸਿੰਘ ਖ਼ਾਲਸਾ, ਹਰਪ੍ਰੀਤ ਸਿੰਘ ਖਾਰਾ, ਦਿਨੇਸ਼ ਚੋਪੜਾ, ਰਸ਼ਮੀ ਰਣਦੇਵ, ਮਨਜੀਤ ਸਿੰਘ ਕੰਗ, ਮਨਜੀਤ ਚੁੰਬਰ, ਤਰਸੇਮ ਲਾਲ, ਮੋਹਨ ਲਾਲ ਜਾਂਗੜਾ, ਯਸ਼ਪਾਲ ਜਾਂਗੜਾ, ਬਲਜੀਤ ਸਿੰਘ ਬਾਜਵਾ, ਪਰਤੀਕ ਸਿੰਘ ਬਾਜਵਾ, ਜਗਤਾਰ ਸਿੰਘ ਰਾਠੋਰ, ਬਲਵਿੰਦਰ ਸਿੰਘ ਬਬਲਾ, ਕੁਲਦੀਪ ਸਿੰਘ, ਰਿੱਕੀ ਰਾਠੋਰ, ਗੌਰਵ ਗਾਬਾ, ਰਾਜਵੰਤ ਸਿੰਘ ਬਾਜਵਾ, ਮਹਿੰਦਰ ਸਿੰਘ ਸੰਧੂ, ਮੁਕੇਸ਼ ਬੌਬੀ, ਮੋਹਨ ਲਾਲ, ਅਮਰੀਕ ਸਿੰਘ, ਪ੍ਰਭਜੀਤ ਸਿੰਘ ਮੰਗਾ, ਕੁਲਵੀਰ ਸਿੰਘ ਖੱਦਰ, ਕੁਲਵਿੰਦਰ ਸਿੰਘ ਕੁੱਲਾ, ਚੈਂਚਲ ਸਿੰਘ, ਯਸ਼ਪਾਲ ਜਾਂਗੜਾ, ਮਨੀਸ਼ ਅਰੋੜਾ, ਗਗਨ ਭਾਰਦਵਾਜ, ਬਲਦੇਵ ਸਿੰਘ ਰਾਠੋਰ, ਰਿੱਕੀ ਰਾਠੋਰ, ਬੱਲੀ ਕਾਹਲੋਂ, ਮਲਕੀਤ ਸਿੰਘ ਕਾਹਲੋਂ, ਕਮਲ ਜਾਂਗੜਾ, ਹਰਜੀਤ ਸਿੰਘ, ਬਲਦੇਵ ਸਿੰਘ ਭਾਗੀ, ਅਰਜੁਨ ਰਣਦੇਵ, ਬਲਵੰਤ ਸਿੰਘ ਬਾਜਵਾ ਅਤੇ ਹੋਰ ਵੱਡੀ ਗਿਣਤੀ ਵਿੱਚ ਸਮਰਥਕ ਹਾਜ਼ਰ ਸਨ |

ਪਿਛਲੀ ਖ਼ਬਰ ਝਿੰਗੜਾਂ ਦੇ ਕਾਂਗਰਸੀ ਆਗੂ ਜਤਿੰਦਰਜੀਤ ਸਿੰਘ ਜਿੰਦਾ ਸ਼ੇਰਗਿੱਲ ਯੂ.ਕੇ ਨੂੰ ਸਦਮਾ-ਪਿਤਾ ਦਾ ਦਿਹਾਂਤ ਅਗਲੀ ਖ਼ਬਰ ਬਲਾਚੌਰ-ਭੱਦੀ ਮੁੱਖ ਸੜਕ 'ਤੇ ਸੈਣੀ ਪੈਲੇਸ ਦੇ ਨਜ਼ਦੀਕ ਨਵੀਨੀਕਰਨ ਦਾ ਕਾਰਜ ਤੇਜ਼ ਕਰਨ ਦੀ ਮੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।