28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-05-2026

ਝਿੰਗੜਾਂ ਦੇ ਕਾਂਗਰਸੀ ਆਗੂ ਜਤਿੰਦਰਜੀਤ ਸਿੰਘ ਜਿੰਦਾ ਸ਼ੇਰਗਿੱਲ ਯੂ.ਕੇ ਨੂੰ ਸਦਮਾ-ਪਿਤਾ ਦਾ ਦਿਹਾਂਤ

ਅਜੀਤ ਡੈਸਕ 20-05-2026
ਔੜ/ਝਿੰਗੜਾਂ, 19 ਮਈ (ਕੁਲਦੀਪ ਸਿੰਘ ਝਿੰਗੜ)-ਪਿੰਡ ਝਿੰਗੜਾਂ ਦੇ ਸਮਾਜ ਸੇਵੀ ਜਤਿੰਦਰਜੀਤ ਸਿੰਘ ਜਿੰਦਾ ਸ਼ੇਰਗਿੱਲ ਯੂ.ਕੇ ਪ੍ਰਧਾਨ ਇੰਡੀਅਨ ਓਵਰਸੀਜ਼ ਕਾਂਗਰਸ ਬਰਮਿੰਘਮ ਯੂ.ਕੇ, ਗੁਰਜੀਤ ਸਿੰਘ ਜੀਤਾ ਸ਼ੇਰਗਿੱਲ ਦੇ ਸਤਿਕਾਰ ਯੋਗ ਪਿਤਾ, ਕਸ਼ਮੀਰ ਕੌਰ ਦੇ ਪਤੀ ਅਤੇ ਨਾਮਵਰ ਕਬੱਡੀ ਖਿਡਾਰੀ ਦਵਿੰਦਰਜੀਤ ਸਿੰਘ ਛੋਟੂ ਯੂ. ਕੇ, ਰਣਜੀਤ ਸਿੰਘ ਜੀਤੀ ਸ਼ੇਰਗਿੱਲ, ਤੀਰਥ ਕੌਰ ਦੇ ਵੱਡੇ ਭਰਾ ਨਾਮਵਰ ਕਬੱਡੀ ਖਿਡਾਰੀ ਤੀਰਥ ਸਿੰਘ ਸ਼ੇਰਗਿੱਲ ਜੋ ਆਪਣੀ ਸੰਸਾਰਕ ਯਾਤਰਾ ਪੂਰੀ ਕਰਦੇ ਹੋਏ ਬੀਤੇ ਦਿਨ ਉਸ ਅਕਾਲ ਪੁਰਖ ਦੇ ਚਰਨਾਂ 'ਚ ਜਾ ਬਿਰਾਜੇ ਸਨ | ਉਨ੍ਹਾਂ ਦਾ ਸਸਕਾਰ ਪਿੰਡ ਦੇ ਸ਼ਮਸ਼ਾਨਘਾਟ ਵਿਖੇ ਹੈੱਡ ਗ੍ਰੰਥੀ ਬੁੱਧ ਵਲੋਂ ਅਰਦਾਸ ਕਰਨ ਉਪਰੰਤ ਕੀਤਾ ਗਿਆ | ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਵੱਡੇ ਸਪੁੱਤਰ ਗੁਰਜੀਤ ਸਿੰਘ ਜੀਤਾ ਤੇ ਛੋਟੇ ਸਪੁੱਤਰ ਜਤਿੰਦਰਜੀਤ ਸਿੰਘ ਜਿੰਦਾ ਸ਼ੇਰਗਿੱਲ ਯੂ.ਕੇ ਵਲੋਂ ਦਿਖਾਈ ਗਈ | ਇਸ ਦੁੱਖੀ ਪਰਿਵਾਰ ਨਾਲ ਮਨੀਸ਼ ਤਿਵਾੜੀ ਸਾਬਕਾ ਸੰਸਦ ਮੈਂਬਰ, ਸਤਵੀਰ ਸਿੰਘ ਪੱਲੀ-ਝਿੱਕੀ ਸੀਨੀਅਰ ਕਾਂਗਰਸੀ ਆਗੂ, ਕੁਲਜੀਤ ਸਿੰਘ ਸਰਹਾਲ ਵਾਈਸ ਚੇਅਰਮੈਨ ਵਾਟਰ ਰਿਸੋਰਸਿਸ ਮੈਨੇਜਮੈਂਟ ਅਤੇ ਡਿਵੈਲਪਮੈਂਟ ਕਾਰਪੋਰੇਸ਼ਨ ਪੰਜਾਬ 'ਤੇ ਆਪ ਆਗੂ, ਹਰਜੋਤ ਕੌਰ ਲੋਹਟੀਆ ਆਪ ਆਗੂ, ਨਿਸ਼ਾਨਵੀਰ ਸਿੰਘ ਯੂਥ ਪ੍ਰਧਾਨ ਆਪ, ਦਰਬਜੀਤ ਸਿੰਘ ਪੂਨੀਆ, ਸੁੱਖਾ ਬਟਾਲਾ, ਚੌਧਰੀ ਮੋਹਨ ਲਾਲ ਸਾਬਕਾ ਵਿਧਾਇਕ ਬੰਗਾ, ਬਾਬਾ ਸੁਖਵਿੰਦਰ ਸਿੰਘ ਮੰਗਾ, ਬਾਬਾ ਮੰਗਾ ਖਟਕੜ ਕਲਾਂ, ਕਸ਼ਮੀਰ ਸਿੰਘ ਪੱਪੂ, ਧਰਮਿੰਦਰ ਸਿੰਘ ਮੰਢਾਲੀ ਅਕਾਲੀ ਆਗੂ, ਬੂਟਾ ਸਿੰਘ ਮੰਢਾਲੀ ਪੰਚ, ਸਤਨਾਮ ਸਿੰਘ ਲਾਦੀਆਂ, ਦੀਪ ਲੱਖਪੁਰੀਆ, ਨੰਬਰਦਾਰ ਬਾਵਾ ਸਿੰਘ ਸ਼ੇਰਗਿੱਲ, ਗੁਰਪਾਲ ਸਿੰਘ ਸ਼ੇਰਗਿੱਲ, ਨਿਰਮਲ ਸਿੰਘ ਮਹਿਮੀ, ਬਲਜੀਤ ਕੌਰ ਯੂ.ਕੇ, ਰਾਜਦੀਪ ਕੌਰ, ਜਿੰਮੀ ਸ਼ੇਰਗਿੱਲ, ਅਤਿੰਦਰ ਜੀਤ ਸਿੰਘ ਤਿੰਦਾ ਸ਼ੇਰਗਿੱਲ, ਦੀਪਾ, ਹਰਮਨ ਸਿੰਘ ਸ਼ੇਰਗਿੱਲ, ਗੁਰਦੀਪ ਸਿੰਘ, ਨਿਰਮਲ ਸਿੰਘ, ਕਮਲਜੀਤ ਸਿੰਘ ਕੈਰੋਂ, ਬਲਵਿੰਦਰ ਸਿੰਘ ਝਿੰਗੜ, ਕਸ਼ਮੀਰ ਸਿੰਘ ਸ਼ੇਰਗਿੱਲ, ਬਹਾਦਰ ਮਹਿਮੀ ਆਦਿ ਤੋਂ ਇਲਾਵਾ ਰਾਜਨੀਤਿਕ, ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਵੱਲੋਂ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ |
ਪਿਛਲੀ ਖ਼ਬਰ ਜੱਸੀ ਜਠੇਰਿਆਂ ਦਾ ਸਲਾਨਾ ਜੋੜ ਮੇਲਾ ਸ਼ਾਨੋ-ਸ਼ੌਕਤ ਨਾਲ ਹੋਇਆ ਸੰਪੰਨ ਅਗਲੀ ਖ਼ਬਰ ਰਾਹੋਂ ਨਗਰ ਕੌਂਸਲ ਚੋਣਾਂ 'ਚ ਅਕਾਲੀ-ਬਸਪਾ ਗੱਠਜੋੜ ਦੀ ਦੋਹਰੀ ਜਿੱਤ ਨਾਲ ਸ਼ਾਨਦਾਰ ਸ਼ੁਰੂਆਤ, ਰਾਹੋਂ ਤੋਂ ਵਾਰਡ ਨੰਬਰ 5...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।