ਬਹਿਰਾਮ, 19 ਮਈ (ਨਛੱਤਰ ਸਿੰਘ ਬਹਿਰਾਮ)-ਬਾਬਾ ਫ਼ਤਿਹ ਚੰਦ ਜੱਸੀ ਦੇ ਅਸਥਾਨ ਜੱਸੀ ਜਠੇਰੇ ਕੁਲਥਮ ਵਿਖੇ ਜੱਸੀ ਜਠੇਰਿਆਂ ਦਾ 51ਵਾਂ ਸਲਾਨਾ ਜੋੜ ਮੇਲਾ ਸਮੂਹ ਭਾਈਚਾਰੇ ਵਲੋਂ ਮਨਾਇਆ ਗਿਆ | ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਦੇ ਭੋਗ ਉਪਰੰਤ ਸਰਬੱਤ ਦੇ ਭਲੇ ਅਤੇ ਜੱਸੀ ਪਰਿਵਾਰਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਉਪਰੰਤ ਖੁੱਲ੍ਹੇ ਪੰਡਾਲ 'ਚ ਧਾਰਮਿਕ ਦੀਵਾਨ ਸਜਾਇਆ ਗਿਆ | ਜਿਸ ਵਿਚ ਗਾਇਕ ਜੋੜੀ ਬਲਵਿੰਦਰ ਬਿੰਦਾ ਅਤੇ ਜੈਸਮੀਨ ਖ਼ਾਨ, ਗਾਇਕਾ ਬਲਬੀਰ ਰਾਗਨੀ ਨੇ ਆਪਣੇ ਗੀਤਾਂ ਰਾਹੀਂ ਹਾਜ਼ਰੀ ਲਗਵਾਈ | ਪ੍ਰਬੰਧਕ ਕਮੇਟੀ ਦੇ ਕਾਰਜਕਾਰੀ ਪ੍ਰਧਾਨ ਚਮਨ ਲਾਲ, ਦੇਸ ਰਾਜ ਜਲੰਧਰ, ਕਰਨੈਲ ਚੰਦ ਇੰਦਣਾ ਕਲਾਸਕੇ, ਹੰਸਰਾਜ ਤੱਲ੍ਹਣ, ਮਝੈਲ ਰਾਮ ਸੰਘਵਾਲ ਨੇ ਸਮੂਹ ਜੱਸੀ ਪਰਿਵਾਰਾਂ ਨੂੰ ਸਲਾਨਾ ਜੋੜ ਮੇਲੇ ਦੀ ਵਧਾਈ ਦਿੱਤੀ | ਉਹਨਾਂ ਨੇ ਪਿੱਤਰਾਂ ਦੇ ਵਿਸ਼ੇ 'ਤੇ ਵੀ ਭਰਪੂਰ ਚਾਨਣਾ ਪਾਇਆ ਅਤੇ ਦੱਸਿਆ ਕਿ ਜੱਸੀ ਵੰਸ਼ ਜਿੱਥੇ ਵਿਸ਼ਾਲ ਵੰਸ਼ ਹੈ ਉੱਥੇ ਹੀ ਇਸ ਦੇ ਵੱਡੇ ਵਡੇਰਿਆਂ ਦਾ ਵੀ ਉੱਚਾ ਮੁਕਾਮ ਹੈ | ਉਹਨਾਂ ਜਠੇਰਿਆਂ ਦੇ ਨਾਲ ਪਰਿਵਾਰ ਦੇ ਬਜ਼ੁਰਗ ਮੈਂਬਰਾਂ ਨੂੰ ਵੀ ਸਤਿਕਾਰ ਦੇਣ ਦਾ ਸੁਨੇਹਾ ਦਿੱਤਾ | ਸਟੇਜ ਦੀ ਸੇਵਾ ਆਰ.ਐਲ ਜੱਸੀ ਨੇ ਨਿਭਾਈ ਉਪਰੰਤ ਪ੍ਰਬੰਧਕਾਂ ਵਲੋਂ ਪ੍ਰਮੁੱਖ ਸ਼ਖਸ਼ੀਅਤਾਂ ਅਤੇ ਦਾਨੀ ਸੱਜਣਾਂ ਦਾ ਸਨਮਾਨ ਕੀਤਾ | ਇਸ ਮੌਕੇ ਰਵੀ ਕੁਮਾਰ ਜਲੰਧਰ, ਵਿਪਨ ਕੁਮਾਰ ਬਿੱਟੂ, ਗੋਬਿੰਦ ਲਾਲ ਜੱਸੀ ਤੱਲ੍ਹਣ, ਰਿਟਾ. ਐਸ.ਪੀ ਸਰਬਜੀਤ ਰਾਏ, ਨਿਰਵੈਰ ਜੱਸੀ ਕਪੂਰਥਲਾ, ਨਰਿੰਦਰ ਸਿੰਘ ਚੰਡੀਗੜ੍ਹ, ਮਨਜੀਤ ਸਿੰਘ ਜੱਬੋਵਾਲ, ਦੇਵ ਪ੍ਰਕਾਸ਼ ਤੱਲ੍ਹਣ, ਸਤਨਾਮ ਇੰਦਣਾਂ ਕਲਾਸਕੇ, ਰਾਮ ਲਾਲ ਜਲੰਧਰ, ਪਿ੍ੰਸੀਪਲ ਗਿਆਨ ਚੰਦ, ਬਖ਼ਸ਼ੀਸ਼ ਜੱਸੀ, ਦੇਸ ਰਾਜ ਰੰਧਾਵਾ ਬਰੋਟਾ, ਜਸਪਾਲ ਸੇਮੀ ਆਦਿ ਹਾਜ਼ਰ ਸਨ |