29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਭੂਪੇ ਸ਼ਾਹ ਦਰਬਾਰ ਮੇਲਾ 21 ਤੋਂ

ਅਜੀਤ ਡੈਸਕ 05-06-2026
ਘੁੰਮਣਾਂ, 4 ਜੂਨ (ਮਹਿੰਦਰਪਾਲ ਸਿੰਘ)-ਪਿੰਡ ਮਾਣਕਾਂ ਦੇ ਭੂਪੇ ਸ਼ਾਹ ਦਰਬਾਰ ਦਾ ਸਾਲਾਨਾ ਜੋੜ ਮੇਲਾ ਗੱਦੀ ਨਸ਼ੀਨ ਸਾਈਾ ਸੋਨੂੰ ਸ਼ਾਹ, ਗ੍ਰਾਮ ਪੰਚਾਇਤ, ਐਨ. ਆਰ. ਆਈ. ਤੇ ਨਗਰ ਨਿਵਾਸੀ ਸੰਗਤਾਂ ਦੇ ਸਹਿਯੋਗ ਨਾਲ 21 ਤੇ 22 ਜੂਨ ਨੂੰ ਕਰਵਾਇਆ ਜਾ ਰਿਹਾ ਹੈ | ਸੋਨੂੰ ਸ਼ਾਹ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ 21 ਜੂਨ ਨੂੰ ਚਿਰਾਗ ਤੇ ਝੰਡੇ ਦੀ ਰਸਮ ਹੋਵੇਗੀ | ਸੋਨੂੰ ਮੋਨੂੰ ਨਕਾਲ ਪਾਰਟੀ ਤੇ ਰੌਸ਼ਨ ਨਕਾਲ ਪਾਰਟੀ ਜਲੰਧਰ ਵਾਲੇ ਨਕਲਾਂ ਪੇਸ਼ ਕਰਨਗੇ | 22 ਜੂਨ ਨੂੰ ਚਾਦਰ ਦੀ ਰਸਮ, ਗਾਇਕ ਕੁਲਦੀਪ ਰੂਹਾਨੀ, ਤਾਜ ਨਗੀਨਾ ਤੇ ਭੂਪਿੰਦਰ ਗਿੱਲ ਤੇ ਜਸਵਿੰਦਰ ਰੀਤੂ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਨਗੇ | ਸੰਤ ਮਹਾਂਪੁਰਸ਼ ਬਾਪੂ ਚੰਡੀਗੜ੍ਹ ਵਾਲੇ, ਨੂਰ, ਲਵਲੀ ਮਹੰਤ ਪਹੁੰਚਣਗੇ |
ਪਿਛਲੀ ਖ਼ਬਰ ਐਡਵੋਕੇਟ ਸੰਜੀਵ ਚੌਧਰੀ ਚੇਚੀ ਨੇ ਸਿਹਤ ਮੰਤਰੀ ਨੂੰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਹਲਕਾ ਬਲਾਚੌਰ ਦੇ ਸਕੂਲਾਂ ਨੂੰ ਲੈ ਕੇ ਚੇਅਰਮੈਨ ਚੇਚੀ ਵਲੋਂ ਸਿੱਖਿਆ ਮੰਤਰੀ ਬੈਂਸ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।