04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਔੜ ਨਜਦੀਕ ਕਾਰ ਅਤੇ ਟਰੈਕਟਰ ਟਰਾਲੀ ਦੀ ਹੋਈ ਟੱਕਰ

ਅਜੀਤ ਡੈਸਕ 10-06-2026
ਔੜ, 9 ਜੂਨ (ਗੁਰਨਾਮ ਸਿੰਘ ਸੈਣੀ)-ਔੜ ਤੋਂ ਰਾਹੋਂ ਜਾਣ ਵਾਲੇ ਮੁੱਖ ਮਾਰਗ 'ਤੇ ਭੱਠੇ ਦੇ ਮੋੜ ਨਜ਼ਦੀਕ ਇਕ ਟਰੈਕਟਰ-ਟਰਾਲੀ ਅਤੇ ਕਾਰ ਦੀ ਟੱਕਰ ਹੋ ਗਈ, ਜਿਸ ਵਿਚ ਜਾਨੀ ਨੁਕਸਾਨ ਹੋਣ ਤੋਂ ਤਾਂ ਬਚਾ ਹੋ ਗਿਆ ਪਰ ਫਾਰਚੂਨਰ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਸ਼ਟ ਹੋ ਗਿਆ | ਜਸਕਰਨ ਸਿੰਘ ਵਾਸੀ ਗੜ੍ਹੀ ਨੇ ਦੱਸਿਆ ਕਿ ਉਹ ਜਦੋਂ ਆਪਣੀ ਕਾਰ ਵਿੱਚ ਰਾਹੋਂ ਤੋਂ ਖੇਤੀਬਾੜੀ ਸਬੰਧੀ ਸਮਾਨ ਲੈ ਕੇ ਆਪਣੀ ਫਾਰਚੂਨਰ ਕਾਰ ਵਿੱਚ ਆਪਣੀ ਸਾਈਡ 'ਤੇ ਰਾਹੋਂ ਤੋਂ ਔੜ ਵੱਲ ਨੂੰ ਆ ਰਿਹਾ ਸੀ ਤਾਂ ਇੱਕ ਟਰੈਕਟਰ-ਟਰਾਲੀ ਚਾਲਕ ਨੇ ਔੜ ਨਜ਼ਦੀਕ ਪੈਂਦੇ ਭੱਠੇ ਨੂੰ ਜਾਣ ਵਾਲੇ ਰਸਤੇ ਵੱਲ ਨੂੰ ਇੱਕਦਮ ਟਰੈਕਟਰ-ਟਰਾਲੀ ਨੂੰ ਮੋੜ ਦਿੱਤਾ, ਜਿਸ ਕਾਰਨ ਉਸਦੀ ਕਾਰ ਦੀ ਟਰੈਕਟਰ-ਟਰਾਲੀ ਨਾਲ ਸਿੱਧੀ ਟੱਕਰ ਹੋ ਗਈ ਅਤੇ ਟਰੈਕਟਰ ਚਾਲਕ ਉਸਦੀ ਕਾਰ ਨੂੰ ਕਾਫੀ ਦੂਰ ਤੱਕ ਘਸੀਟਦਾ ਹੋਇਆ ਲੈ ਗਿਆ | ਜਿਸ ਕਾਰਨ ਕਾਰ ਦਾ ਅਗਲਾ ਹਿੱਸਾ ਬਿਲਕੁਲ ਨਸ਼ਟ ਹੋ ਗਿਆ, ਪਰ ਖੁਸ਼ਕਿਸਮਤੀ ਨਾਲ ਉਨਾਂ ਦਾ ਬਚਾਅ ਹੋ ਗਿਆ |
ਪਿਛਲੀ ਖ਼ਬਰ ਰਾਮਰਾਏਪੁਰ ਦਾ ਸਲਾਨਾ ਜੋੜ ਮੇਲਾ ਅੱਜ ਅਗਲੀ ਖ਼ਬਰ ਪੰਜਾਬ ਭਾਜਪਾ ਪ੍ਰਧਾਨ ਢਿੱਲੋਂ ਨੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਘਰ-ਘਰ ਪਹੁੰਚਣ ਦੀ ਵਚਨਬੱਧਤਾ ਪ੍ਰਗਟਾਈ-ਹਰਪਾਲਪੁਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।