ਰਾਮਰਾਏਪੁਰ ਦਾ ਸਲਾਨਾ ਜੋੜ ਮੇਲਾ ਅੱਜ
ਅਜੀਤ ਡੈਸਕ
10-06-2026
ਸਾਲਾਨਾ ਜੋੜ ਮੇਲਾ ਭਲਕੇ ਮਨਾਇਆ ਜਾਵੇਗਾ
ਨਵਾਂਸ਼ਹਿਰ, 9 ਜੂਨ (ਹਰਮਿੰਦਰ ਸਿੰਘ ਪਿੰਟੂ)-ਮੂਸਾਪੂਰ ਰੋਡ ਨੇੜੇ ਗਾਉਸ਼ਾਲਾ ਰੋਡ ਵਿਖੇ ਦਰਬਾਰ ਰੋਜਾ ਸ਼ਰੀਫ ਦਾਤਾ ਅਲੀ ਅਹਿਮਦ ਸਾਬਰ ਪੀਰ ਸਰਕਾਰ ਨਵੀ ਅਬਾਦੀ ਗਲੀ ਨੰਬਰ-5 'ਚ ਧੂਮ-ਧਾਮ ਨਾਲ ਸਲਾਨਾ ਜੋੜ ਮੇਲਾ ਮਨਾਇਆ ਜਾਵੇਗਾ | ਇਸ ਮੌਕੇ 'ਤੇ ਦਰਬਾਰ ਦੇ ਮੁੱਖ ਸੇਵਾਦਾਰ ਮਹਿੰਦਰ ਪਾਲ ਨੇ ਦਸਿਆ ਹੈ ਕਿ ਦੱਸ ਜੂਨ ਨੂੰ ਮਹਿੰਦੀ ਦੀ ਰਸਮ ਕੀਤੀ ਜਾਵੇਗੀ ਤੇ ਮੇਲੇ ਦੇ ਦੂਜੇ ਦਿਨ ਸਵੇਰੇ ਝੰਡਾ ਚੜਾਉਣ ਦੀ ਰਸਮ ਹੋਵੇਗੀ 'ਤੇ ਚਿਰਾਗ਼ ਰੋਸ਼ਨ ਕੀਤੇ ਜਾਣਗੇ | ਬਾਅਦ ਦੁਪਹਿਰ ਨੂੰ ਮਹਿਫਲ ਕਵਾਲੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ ਵਿਜੈ ਮਾਨ ਫਿਲੋਰ ਵਾਲੇ ਕਵਾਲੀਆਂ ਪੇਸ਼ ਕਰਨਗੇ ਤੇ ਮੁਸਕਾਨ ਮਲਹੋਤਰਾ ਨਕਾਲ ਪਾਰਟੀ ਵਲੋ ਨਕਲਾਂ ਦਾ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ | ਇਸ ਮੇਲੇ 'ਚ ਸੰਗਤਾਂ ਨੂੰ ਆਸ਼ੀਰਵਾਦ ਦੇਣ ਲਈ ਵੱਖ-ਵੱਖ ਡੇਰਿਆਂ ਤੋਂ ਸੰਤ-ਫਕੀਰ ਵੀ ਸ਼ਿਰਕਤ ਕਰਨਗੇ |