ਬੰਗਾ, 9 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਮਾਜ ਸੇਵੀ ਸੰਸਥਾ 'ਏਕ ਨੂਰ ਸਵੈ ਸੇਵੀ ਸੰਸਥਾ ਪਠਲਾਵਾ' ਦੀ ਮੀਟਿੰਗ ਸੀਨੀਅਰ ਉਪ ਚੇਅਰਮੈਨ ਤਰਲੋਚਨ ਸਿੰਘ ਵਾਰੀਆ, ਸਰਪ੍ਰਸਤ ਬਲਵੀਰ ਸਿੰਘ ਐਕਸ ਆਰਮੀ ਤੇ ਸੰਸਥਾ ਦੇ ਉਪ ਚੇਅਰਮੈਨ ਅਮਰਜੀਤ ਸਿੰਘ ਸੂਰਾਪੁਰ ਦੀ ਪ੍ਰਧਾਨਗੀ ਹੇਠ ਵਾਰੀਆ ਪਾਰਕ ਪਿੰਡ ਪਠਲਾਵਾ ਵਿਖੇ ਹੋਈ | ਮੀਟਿੰਗ ਦੇ ਸ਼ੁਰੂ 'ਚ ਵਿਛੜੀਆਂ ਰੂਹਾਂ ਜਿਨ੍ਹਾਂ 'ਚ ਸੰਸਥਾ ਦੇ ਇਸਤਰੀ ਵਿੰਗ ਦੇ ਚੇਅਰਪਰਸਨ ਸ੍ਰੀਮਤੀ ਕੁਲਵਿੰਦਰ ਕੌਰ ਵਾਰੀਆ ਦੇ ਪਿਤਾ ਅਤੇ ਸੰਸਥਾ ਦੇ ਚੇਅਰਮੈਨ ਇੰਦਰਜੀਤ ਸਿੰਘ ਵਾਰੀਆ ਦੇ ਸੁਹਰਾ ਸਾਹਿਬ ਸਵ: ਸੁੱਚਾ ਸਿੰਘ ਸੁੱਜੋਂ ਤੇ ਰਣਜੀਤ ਸਿੰਘ ਰਾਜੂ ਦੇ ਪਿਤਾ ਬਲਵਿੰਦਰ ਸਿੰਘ ਹਲਵਾਈ ਦੇ ਅਕਾਲ ਚਲਾਣੇ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ | ਸੰਸਥਾ ਦੇ ਵਿੱਤ ਸਕੱਤਰ ਤੇ ਮੁੱਖ ਬੁਲਾਰੇ ਲੈਕ: ਤਰਸੇਮ ਪਠਲਾਵਾ, ਉਪ ਚੇਅਰਮੈਨ ਸੰਦੀਪ ਕੁਮਾਰ ਗੌੜ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਨੇ ਸੰਸਥਾ ਦੀ ਕਾਰਵਾਈ ਪੱਤਰਕਾਰਾਂ ਨਾਲ ਸਾਂਝੀ ਕੀਤੀ | ਉਨ੍ਹਾਂ ਕਿਹਾ ਕਿ ਸੰਸਥਾ ਵਲੋਂ ਵਾਤਾਵਰਨ ਤੇ ਚੌਗਿਰਦੇ ਦੀ ਸੰਭਾਲ ਲਈ ਆਪਣੇ ਬੇਹੱਦ ਮਕਬੂਲ ਪ੍ਰਾਜੈਕਟ 'ਸਾਂਝੀਆਂ ਛਾਵਾਂ' ਤਹਿਤ ਪਿੰਡ ਐਮਾਂ ਜੱਟਾਂ, ਸੂਰਾਪੁਰ, ਪਠਲਾਵਾ ਤੇ ਪੋਸੀ ਆਦਿ ਪਿੰਡਾਂ 'ਚ ਵੱਧ ਤੋਂ ਵੱਧ ਬੂਟੇ ਲਗਾਏ ਜਾਣਗੇ | ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪਿੰਡ ਪਠਲਾਵਾ ਵਿਖੇ ਸਥਾਪਿਤ ਕੀਤੇ ਵਿਰਾਸਤੀ ਜੰਗਲ ਦੇ ਵਿਕਾਸ ਲਈ ਵੀ ਯਤਨ ਹੋਰ ਤੇਜ਼ ਕੀਤੇ ਜਾਣਗੇ | ਬੀਤ ਇਲਾਕੇ ਦੇ ਪਿੰਡ ਟੱਬਾ 'ਚ ਪੇਂਡੂ ਲੜਕੀਆਂ ਨੂੰ ਕਿੱਤਾਮੁਖੀ ਸਿੱਖਿਆ ਨਾਲ ਜੋੜਨ ਲਈ 242ਵਾਂ ਮੁਫਤ ਸਿਲਾਈ ਸੈਂਟਰ ਖੋਲਿ੍ਹਆ ਜਾਵੇਗਾ | ਇਸ ਮੌਕੇ ਜਤਿੰਦਰ ਸਿੰਘ ਲਵਲੀ ਕੈਨੇਡਾ, ਬਲਵਿੰਦਰ ਸਿੰਘ ਪਠਲਾਵਾ ਤੇ ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਨੂੰ ਬਤੌਰ ਮੈਂਬਰ ਜੁਆਇੰਨ ਕਰਨ 'ਤੇ ਸਵਾਗਤ ਕੀਤਾ | ਸੰਸਥਾ ਦੇ ਮੁਖੀ ਸਿਹਤ ਸੇਵਾਵਾਂ ਡਾ. ਪਰਮਿੰਦਰ ਸਿੰਘ ਵਾਰੀਆ, ਡਾ. ਕੁਲਦੀਪ ਰਾਜ ਬੰਗਾ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ ਨੇ ਆਪਣੀਆਂ ਸੇਵਾਵਾਂ ਦੁਆਰਾ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨ ਹਿੱਤ ਦਿਲੀ ਵਾਅਦਾ ਕੀਤਾ | ਪਿੰਡ ਪਠਲਾਵਾ 'ਚ ਚਲ ਰਹੇ ਵਿਕਾਸ ਕਾਰਜਾਂ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਿਆਂ ਸੰਸਥਾ ਦੇ ਸੀਨੀਅਰ ਉਪ ਚੇਅਰਮੈਨ ਸ. ਤਰਲੋਚਨ ਸਿੰਘ ਵਾਰੀਆ ਨੇ ਆਖਿਆ ਕਿ ਪਿੰਡ ਦੇ ਵਿਕਾਸ ਲਈ ਪਿੰਡ ਵਾਸੀਆਂ ਨੂੰ ਰਲ ਕੇ ਕੰਮ ਕਰਨ ਲਈ ਅੱਗੇ ਆਉਣਾ ਦੀ ਚਾਹੀਦਾ ਹੈ | ਇਸ ਮੌਕੇ ਸੰਸਥਾ ਦੇ ਪ੍ਰਧਾਨ ਪ੍ਰਮਜੀਤ ਸਿੰਘ ਸੂਰਾਪੁਰ, ਕਾਰਜਕਾਰੀ ਪ੍ਰਧਾਨ ਬਲਵੀਰ ਸਿੰਘ ਯੂ. ਕੇ, ਉਪ ਚੇਅਰਮੈਨ ਕੈਪਟਨ ਜੋਗਾ ਸਿੰਘ, ਜਨਰਲ ਸਕੱਤਰ ਮਾ. ਤਰਲੋਚਨ ਸਿੰਘ ਪਠਲਾਵਾ, ਮੁਖੀ ਖੇਡ ਵਿਭਾਗ ਪ੍ਰੋ. ਚਰਨਜੀਤ ਸਿੰਘ ਪੋਸੀ, ਵਾਈਸ ਪ੍ਰਧਾਨ ਸਤੀਸ਼ ਕੁਮਾਰ ਐਮਾਂ ਜੱਟਾਂ, ਮੀਡੀਆ ਇੰਚਾਰਜ ਹਰਜੀਤ ਸਿੰਘ ਜੀਤਾ, ਸਹਾਇਕ ਜਨਰਲ ਸਕੱਤਰ ਮਾ. ਰਮੇਸ਼ ਕੁਮਾਰ ਪਠਲਾਵਾ, ਅਮਰਜੀਤ ਸਿੰਘ ਸੂਰਾਪੁਰ, ਕਾਕਾ ਸਰਬਜੋਤ ਸਿੰਘ ਸੂਰਾਪੁਰ, ਡਾਕਟਰ ਕੁਲਦੀਪ ਰਾਜ ਬੰਗਾ, ਪ੍ਰੈੱਸ ਸਕੱਤਰ ਸੁਰਿੰਦਰ ਸਿੰਘ ਕਰਮ, ਜੀ ਚੰਨੀ ਪਠਲਾਵਾ, ਰਜਿੰਦਰ ਸਿੰਘ ਜਿੰਦਾ, ਜਤਿੰਦਰ ਸਿੰਘ ਲਵਲੀ, ਬਲਵੀਰ ਸਿੰਘ ਪਠਲਾਵਾ, ਡਾ. ਸੰਜੀਵ ਕੁਮਾਰ ਐਮਾਂ ਜੱਟਾਂ, ਉਪ ਚੇਅਰਮੈਨ ਪਰਵਿੰਦਰ ਸਿੰਘ ਰਾਣਾ ਇਸਤਰੀ ਵਿੰਗ ਦੇ ਸੀਨੀਅਰ ਉਪ ਚੇਅਰਪਰਸਨ ਸ੍ਰੀਮਤੀ ਜਸਵੀਰ ਕੌਰ ਵਾਰੀਆ, ਸਾਰਿਕਾ ਸੋਨੀ ਸੁੱਜੋਂ, ਮੈਡਮ ਬਲਵਿੰਦਰ ਕੌਰ, ਮੈਡਮ ਸਰਬਜੀਤ ਕੌਰ ਪਠਲਾਵਾ, ਮੈਡਮ ਤਾਰਿਕਾ ਸੋਨੀ ਸੁਜੋਂ ਅਤੇ ਸੰਸਥਾ ਦਾ ਵਰਕਰ ਦੀਪ ਚੰਦ ਬਰੇਲੀ ਵੀ ਹਾਜ਼ਰ ਸਨ |