04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਅਬਦੁੱਲਾ ਸ਼ਾਹ ਕਾਦਰੀ ਦੀ ਯਾਦ 'ਚ ਚਾਰ ਰੋਜ਼ਾ ਜੋੜ ਮੇਲਾ ਸਮਾਪਤ

ਅਜੀਤ ਡੈਸਕ 10-06-2026
ਬਹਿਰਾਮ, 9 ਜੂਨ (ਨਛੱਤਰ ਸਿੰਘ ਬਹਿਰਾਮ)-ਸੱਯਦ-ਉਲ-ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਵਿਚ ਚਾਰ ਰੋਜ਼ਾ ਸਾਲਾਨਾ ਜੋੜ ਮੇਲਾ ਸਮੂਹ ਸੰਗਤਾਂ ਅਤੇ ਐਨ. ਆਰ. ਆਈ. ਦੇ ਸਹਿਯੋਗ ਨਾਲ ਦਰਬਾਰ ਕੁੱਲਾ ਸ਼ਰੀਫ਼ ਬਹਿਰਾਮ ਵਿਖੇ ਦਰਬਾਰ ਦੇ ਸੇਵਾਦਾਰ ਰਵਿੰਦਰ ਸਿੰਘ ਘੋਲੀ ਅਟਵਾਲ ਤੇ ਜਗਮੋਹਣ ਸਿੰਘ ਅਟਵਾਲ ਦੀ ਅਗਵਾਈ 'ਚ ਮਨਾਇਆ | ਇਹ ਜੋੜ ਮੇਲਾ ਆਖ਼ਰੀ ਦਿਨ ਚਾਦਰ ਦੀ ਰਸਮ ਨਾਲ ਸਮਾਪਤ ਹੋਇਆ | ਉਪਰੰਤ ਕਵਾਲੀਆਂ ਦੀ ਮਹਿਫ਼ਲ ਵਿਚ ਨਾਮਵਰ ਕਵਾਲ ਪਾਰਟੀ ਕਰਾਮਤ ਫ਼ਕੀਰ ਐਂਡ ਪਾਰਟੀ ਮਲੇਰਕੋਟਲਾ, ਸਲਾਮਤ ਅਲੀ ਕਵਾਲ ਪਾਰਟੀ, ਸਰਬਜੀਤ ਕਵਾਲ ਪਾਰਟੀ, ਮਨੱਬਰ ਕਵਾਲ ਪਾਰਟੀ, ਹਰਮੇਸ਼ ਰੰਗੀਲਾ ਐਂਡ ਪਾਰਟੀ, ਸੁਲਤਾਨ ਕਾਦਰੀ ਐਂਡ ਪਾਰਟੀ, ਰਾਂਝਣ ਅਲੀ ਤੇ ਦੇਵ ਸਹੋਤਾ ਕਵਾਲ ਪਾਰਟੀ ਨੇ ਹਾਜ਼ਰੀ ਲਗਾਈ ਤੇ ਸੰਗਤਾਂ ਨੂੰ ਕਵਾਲੀਆਂ ਸੁਣਾ ਕੇ ਨਿਹਾਲ ਕੀਤਾ | ਦਰਬਾਰ ਦੇ ਸੇਵਾਦਾਰ ਜਗਮੋਹਣ ਸਿੰਘ ਅਟਵਾਲ ਵਲੋਂ ਸੰਗਤ ਦਾ ਧੰਨਵਾਦ ਕੀਤਾ | ਇਸ ਮੌਕੇ ਬਾਬਾ ਰਵਿੰਦਰ ਸਿੰਘ ਘੋਲੀ ਅਟਵਾਲ, ਸੇਵਾਦਾਰ ਜਗਮੋਹਣ ਸਿੰਘ ਅਟਵਾਲ ਸਪੁੱਤਰ ਸੱਚਖੰਡ ਵਾਸੀ ਬਾਬਾ ਗੁਰਦਿਆਲ ਸਿੰਘ ਅਟਵਾਲ ਸੇਵਾ ਮੁਕਤ ਡੀ. ਐਸ. ਪੀ. ਵਿਜੀਲੈਂਸ, ਸਾਈਾ ਜੋਨੀ ਸ਼ਾਹ ਦਰਬਾਰ ਬਾਗ਼ ਸ਼ਰੀਫ਼ ਬਹਿਰਾਮ, ਸਾਈਾ ਕੁੰਦਨ ਸ਼ਾਹ ਕਾਦਰੀ ਰੱਬੀ ਦਰਬਾਰ ਨਕੋਦਰ, ਦਲਵੀਰ ਸਿੰਘ ਜਲੰਧਰ, ਬੀਬੀ ਗੁਰਬਖ਼ਸ਼ ਕੌਰ, ਮੋਹਣ ਲਾਲ ਮੋਹਣਾ, ਨੰਬਰਦਾਰ ਜਸਵਿੰਦਰ ਸਿੰਘ, ਸਰਪੰਚ ਮੋਹਣ ਲਾਲ ਭੁੱਟਾ, ਰਿਟਾ. ਇੰਸਪੈਕਟਰ ਕਮਲਜੀਤ ਦੁਸਾਂਝ ਖ਼ੁਰਦ, ਗੁਰਪ੍ਰੀਤ ਸਿੰਘ ਅਟਵਾਲ ਫਰਾਲਾ, ਚਰਨਜੀਤ ਸਿੰਘ ਤਲਵੰਡੀ, ਮੈਂਬਰ ਬਲਾਕ ਸੰਮਤੀ ਮਹਿੰਦਰ ਪਾਲ, ਥਾਣੇਦਾਰ ਰੇਸ਼ਮ ਲਾਲ, ਦਿਨੇਸ਼ ਭੰਡਾਰੀ, ਕਮਲ ਭੁੱਟਾ, ਹੈਰੀ ਫਗਵਾੜਾ, ਮਨਪ੍ਰੀਤ ਮਨੀ, ਕਰਨ ਸਿੰਘ, ਇੰਜੀ: ਸੰਤੋਖ ਕੁਮਾਰ ਜੰਡਿਆਲਾ, ਹੈਰੀ ਕਲੇਰ, ਸਟੇਜ ਸਕੱਤਰ ਰਣਜੀਤ ਸਹੋਤਾ ਤੇ ਨੂਰ ਮੁਹੰਮਦ, ਦੀਪਾ ਭਰੋਮਜਾਰਾ, ਪਰਮੀਤ ਤਲਵੰਡੀ ਜੱਟਾਂ, ਸੁਰਜੀਤ ਰਾਮ ਚੱਕਗੂਰੂ, ਕੁਲਵੀਰ ਭੁੱਟਾ, ਮੀਕਾ ਚੱਕਗੁਰੂ, ਅਰੁਣ ਸ਼ਾਹ ਆਦਿ ਸੰਗਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਪਠਲਾਵਾ ਸੰਸਥਾ ਦੀ ਮੀਟਿੰਗ 'ਚ ਅਹਿਮ ਮੁੱਦਿਆਂ 'ਤੇ ਹੋਈ ਵਿਚਾਰ-ਚਰਚਾ ਅਗਲੀ ਖ਼ਬਰ ਸਾਬਕਾ ਸੰਸਦ ਮੈਂਬਰ ਖੰਨਾ, ਰੌੜੀ, ਕਟਾਰੀਆ ਤੇ ਪ੍ਰਮੁੱਖ ਸ਼ਖ਼ਸੀਅਤਾਂ ਵਲੋਂ ਤੀਰਥ ਰਾਮ ਭੂੰਬਲਾ ਨਾਲ ਦੁੱਖ ਦਾ ਇਜ਼ਹਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।