26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਚੋਣ ਕਮਿਸ਼ਨ ਜਨਗਣਨਾ ਦੀ ਤਰਜ਼ ’ਤੇ ਐਸ. ਆਈ. ਆਰ ਲਈ ਬੀ. ਐਲ. ਓਜ਼ ਨੂੰ ਵੀ 25000 ਰੁਪਏ ਮਿਹਨਤਾਨਾ ਦੇਵੇ-ਬੀ.ਐਲ.ਓ.�ਯੂਨੀਅਨ

ਅਜੀਤ ਡੈਸਕ 17-06-2026

ਪੋਜੇਵਾਲ ਸਰਾਂ, 16 ਜੂਨ (ਨਵਾਂਗਰਾਈਂ) - ਪੰਜਾਬ ਅੰਦਰ ਪ੍ਰੀ.ਐਸ.ਆਈ.ਆਰ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ। ਇਸ ਕੰਮ ਨੂੰ ਮੁਕੰਮਲ ਕਰਨ ਲਈ ਹਰੇਕ ਬੂਥ ਲੈਵਲ ਅਫ਼ਸਰ ਨੇ ਪਿਛਲੇ 5-6 ਮਹੀਨਿਆਂ ਤੋਂ ਦਿਨ ਰਾਤ ਸਖ਼ਤ ਮਿਹਨਤ ਕੀਤੀ ਅਤੇ ਕਿਸੇ ਪ੍ਰਕਾਰ ਦੇ ਮਿਹਨਤਾਨੇ ਜਾਂ ਛੁੱਟੀ ਦੀ ਮੰਗ ਨਹੀਂ ਕੀਤੀ। ਜਿਸ ਦੀ ਬਦੌਲਤ ਪੰਜਾਬ ਵਿੱਚ ਲਗਭਗ 95 ਫੀਸਦੀ ਕੰਮ ਮੁਕੰਮਲ ਹੋਇਆ। ਇਹ ਚੋਣ ਕਮਿਸ਼ਨ ਦਾ ਸਚੁੱਜਾ ਕਦਮ ਵੀ ਹੈ। ਹੁਣ 15 ਤੋਂ 24 ਜੂਨ ਤੱਕ ਐਸ. ਆਈ. ਆਰ ਦੀ ਟ੍ਰੇਨਿੰਗ ਅਤੇ ਫਿਰ 25 ਜੂਨ ਤੋਂ 24 ਜੁਲਾਈ ਤੱਕ ਅੱਤ ਦੀ ਗਰਮੀ ਦੇ ਦਿਨਾਂ ਵਿੱਚ ਘਰ-ਘਰ ਜਾ ਕੇ ਬੀ. ਐਲ. � ਵਲੋਂ ਹਰੇਕ ਵੋਟਰ ਦਾ ਫਾਰਮ ਭਰਨ ਉਪਰੰਤ ਸਾਰਾ ਡਾਟਾ ਵੈਰੀਫਾਈ ਕਰਨ ਉਪਰੰਤ ਐਪ ਉੱਤੇ ਅੱਪ ਲੋਡ ਵੀ ਕੀਤਾ ਜਾਣਾ ਹੈ। ਜੋ ਕਿ ਬਹੁਤ ਹੀ �ਖਾ ਅਤੇ ਸਖ਼ਤ ਮਿਹਨਤ ਵਾਲਾ ਕਾਰਜ ਹੈ। ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਬੀ. ਐਲ. � ਯੂਨੀਅਨ ਦੇ ਮੈਂਬਰ ਗੁਰਦਿਆਲ ਮਾਨ, ਗੁਰਪ੍ਰੀਤ ਸਿੰਘ ਸੈਂਪਲਾ, ਅੰਮਿਤ ਜਗੋਤਾ, ਸੁਰਿੰਦਰ ਛੂਛੇਵਾਲ ਨੇ ਕਿਹਾ ਕਿ ਪੰਜਾਬ ਅਤੇ ਭਾਰਤ ਸਰਕਾਰ ਡਰੱਗ ਸੈਸਜ਼ ਅਤੇ ਮਰਦਮਸ਼ੁਮਾਰੀ ਵੀ ਇਸੇ ਟਾਈਮ ਕਰਵਾ ਰਹੀ ਹੈ। ਇਸ ਕੰਮ ਬਦਲੇ ਪੰਜਾਬ ਅਤੇ ਭਾਰਤ ਸਰਕਾਰ ਗਣਨਾਕਾਰਾਂ ਨੂੰ 65000 ਅਤੇ 25000 ਰੁਪਏ ਪ੍ਰਤੀ ਵਿਅਕਤੀ ਦੇ ਹਿਸਾਬ ਨਾਲ ਮਿਹਨਤਾਨਾ ਦੇ ਰਹੀ ਹੈ। ਇਸ ਦੇ ਉਲਟ ਪੰਜਾਬ ਇਲੈਕਸ਼ਨ ਕਮਿਸ਼ਨ ਐਸ. ਆਈ .ਆਰ ਦੇ ਕੰਮ ਬਦਲੇ ਬੀ. ਐਲ. �ਜ਼ ਨੂੰ ਮਿਹਨਤਾਂ ਦੇਣ ਸਬੰਧੀ ਚੁੱਪੀ ਧਾਰਨ ਕਰਕੇ ਬੈਠਾ ਹੈ। ਯੂਨੀਅਨ ਮੈਂਬਰਾਂ ਨੇ ਕਿਹਾ ਕਿ ਬੀ. ਐਲ. � ਵਲੋਂ ਕੀਤਾ ਜਾਣ ਵਾਲਾ ਐਸ. ਆਈ. ਆਰ ਦਾ ਕੰਮ ਜਿੱਥੇ ਤਕਨੀਕੀ ਹੈ, ਉੱਥੇ ਸੰਵੇਦਨਸ਼ੀਲ ਵੀ ਹੈ। ਬੀ. ਐਲ. �ਜ਼ ਵਲੋਂ ਇਹ ਕੰਮ ਪੂਰਾ ਮਹੀਨਾ ਬਿਨ੍ਹਾਂ ਛੁੱਟੀ ਕੀਤੇ ਰੋਜਾਨਾ ਕੀਤਾ ਜਾਣਾ ਹੈ। ਇਸ ਲਈ ਯੂਨੀਅਨ ਨੇ ਮੰਗ ਕੀਤੀ ਕਿ ਪੰਜਾਬ ਇਲੈਕਸ਼ਨ ਕਮਿਸ਼ਨ ਨੂੰ ਐਸ. ਆਈ. ਆਰ ਦੇ ਕੰਮ ਬਦਲੇ ਬੀ. ਐਲ. �ਜ਼ ਨੂੰ ਘੱਟੋ-ਘੱਟ 25000 ਰੁਪਏ ਮਿਹਨਤਾਨਾ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਦੇ ਨਾਲ ਸੁਰਿੰਦਰ ਸੰਘਾ, ਰਣਵੀਰ ਸਿੰਘ, ਹਰਵਿੰਦਰ ਸਿੰਘ, ਚਰਨਜੀਤ ਸਿੰਘ, ਸੁਰਿੰਦਰਪਾਲ ਆਦਿ ਹਾਜ਼ਰ ਸਨ।­

ਪਿਛਲੀ ਖ਼ਬਰ ਪਿੰਡ ਹੀਉਂ ਵਿਖੇ ਜਠੇਰੇ ਭੂੰਡਪਾਲ ਗੋਤ ਦਾ ਸਾਲਾਨਾ ਜੋੜ ਮੇਲਾ 21 ਨੂੰ ਅਗਲੀ ਖ਼ਬਰ ਨੈਸ਼ਨਲ ਹਾਈਵੇ ਅਥਾਰਟੀ ਦੀ ਵੱਡੀ ਲਾਪਰਵਾਹੀ: ਰਾਤ ਤੋਂ ਲਾਈਨ ‘ਚ ਖਰਾਬ ਖੜ੍ਹੀ ਬੱਸ ਦੇ ਰਹੀ ਹਾਦਸਿਆਂ ਨੂੰ ਸੱਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।