26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪਿੰਡ ਹੀਉਂ ਵਿਖੇ ਜਠੇਰੇ ਭੂੰਡਪਾਲ ਗੋਤ ਦਾ ਸਾਲਾਨਾ ਜੋੜ ਮੇਲਾ 21 ਨੂੰ

ਅਜੀਤ ਡੈਸਕ 17-06-2026

ਬੰਗਾ, 16 ਜੂਨ (ਧਰਮਵੀਰ ਪਾਲ) - ਜਠੇਰੇ ਭੂੰਡਪਾਲ ਵੈੱਲਫੇਅਰ ਸੋਸਾਇਟੀ ਰਜਿਸਟਰ ਹਿਉਂ ਅਤੇ ਪ੍ਰਧਾਨ ਮਾਸਟਰ ਲਾਲ ਚੰਦ ਦੀ ਅਗਵਾਈ ਵਿੱਚ ਸਮੂਹ ਕਮੇਟੀ ਮੈਂਬਰਾਂ ਅਤੇ ਸਮੂਹ ਸੰਗਤ ਦੇ ਸਹਿਯੋਗ ਨਾਲ ਜਠੇਰਿਆਂ ਦਾ ਸਲਾਨਾ ਜੋੜ ਮੇਲਾ 21 ਜੂਨ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾ ਰਿਹਾ ਹੈ। ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਗੀਤਕਾਰ ਪ੍ਰਚਾਰ ਸਕੱਤਰ ਨੇ ਦੱਸਿਆ ਕਿ ਸਵੇਰੇ 10 ਵਜੇ ਝੰਡੇ ਦੀ ਰਸਮ ਅਦਾ ਕੀਤੀ ਜਾਵੇਗੀ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਣਗੇ ਜਿਸ ਵਿੱਚ ਵੱਖ-ਵੱਖ ਕਲਾਕਾਰ ਆਪਣੀ ਹਾਜ਼ਰੀ ਲਗਵਾਉਣਗੇ। ਉਹਨਾਂ ਦੱਸਿਆ ਕਿ ਇਸ ਜੋੜ ਮੇਲੇ ਵਿੱਚ ਪੰਜਾਬ ਅਤੇ ਵਿਦੇਸ਼ਾਂ ਤੋਂ ਆਈਆਂ ਸੰਗਤਾਂ ਆਪਣੇ ਪਿੱਤਰਾਂ ਨੂੰ ਯਾਦ ਕਰਦਿਆਂ ਨਤਮਸਤਕ ਹੋਣ ਆਉਂਦੀਆਂ ਹਨ। ਇਸ ਮੌਕੇ ‘ਤੇ ਉਹਨਾਂ ਕਿਹਾ ਕਿ ਡਾਕਟਰ ਪੀ.ਐਨ ਪਾਲ ਵੱਲੋਂ ਮੁਫ਼ਤ ਮੈਡੀਕਲ ਕੈਂਪ ਲਗਾਇਆ ਜਾ ਰਿਹਾ ਹੈ ਅਤੇ ਡਾਕਟਰ ਤਾਜ ਰੰਧਾਵਾ ਵੱਲੋਂ ਦੰਦਾਂ ਦਾ ਮੁਫ਼ਤ ਜਾਂਚ ਕੈਂਪ ਵੀ ਲਗਾਇਆ ਜਾਵੇਗਾ। ਇਸ ਮੌਕੇ ਠੰਢੇ ਮਿੱਠੇ ਜਲ ਦੀ ਛਬੀਲ ਅਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ ਜਾਵੇਗਾ।

ਪਿਛਲੀ ਖ਼ਬਰ ਬਾਬਾ ਸੂਰਾ ਜੀ ਦੇ ਅਸਥਾਨ ਪਿੰਡ ਭਰੋਮਜਾਰਾ, ਵਿਖੇ ਜੋੜ ਮੇਲਾ ਮਨਾਇਆ ਅਗਲੀ ਖ਼ਬਰ ਚੋਣ ਕਮਿਸ਼ਨ ਜਨਗਣਨਾ ਦੀ ਤਰਜ਼ ’ਤੇ ਐਸ. ਆਈ. ਆਰ ਲਈ ਬੀ. ਐਲ. ਓਜ਼ ਨੂੰ ਵੀ 25000 ਰੁਪਏ ਮਿਹਨਤਾਨਾ ਦੇਵੇ-ਬੀ.ਐਲ.ਓ.�ਯੂਨੀਅ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।