ਬੰਗਾ, 16 ਜੂਨ (ਸੁਰਿੰਦਰ ਸਿੰਘ ਕਰਮ ਲਧਾਣਾ) - ਪਿੰਡ ਭਰੋਮਜਾਰਾ ਵਿਖੇ ਬਾਬਾ ਸੂਰਾ ਜੀ ਦੇ ਪਵਿੱਤਰ ਅਸਥਾਨ ‘ਤੇ ਸਲਾਨਾ ਜੋੜ ਮੇਲਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸ਼ਰਧਾ ਅਤੇ ਧੂਮ ਧਾਮ ਨਾਲ ਮਨਾਇਆ ਗਿਆ। ਬਾਬਾ ਸੂਰਾ ਜੀ ਦੇ ਇਸ ਪਵਿੱਤਰ ਅਸਥਾਨ ‘ਤੇ ਤਿੰਨ ਦਿਨਾਂ ਤੋਂ ਰੱਖੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਠ ਅਖੰਡ ਪਾਠਾਂ ਦੇ ਭੋਗ ਉਪਰੰਤ ਦੀਵਾਨ ਸਜਾਏ ਗਏ। ਜਿਸ ਦੌਰਾਨ ਭਾਈ ਜੋਗਾ ਸਿੰਘ ਭੂਖੜੀ ਵਾਲਿਆਂ ਦੇ ਕੀਰਤਨੀ ਜਥੇ ਨੇ ਸੰਗਤਾਂ ਨੂੰ ਨਿਹਾਲ ਕੀਤਾ। ਉਪਰੰਤ ਭਾਈ ਗੁਰਵਿੰਦਰ ਸਿੰਘ ਲਾਡੀ ਮਾਛੀਵਾੜਾ ਵਾਲਿਆਂ ਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਉਨ੍ਹਾਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਧਾਰਨਾ ਵਾਲੇ ਸ਼ਬਦ ਨਾਲ ਕੀਤੀ। ਉਪਰੰਤ ਉਨ੍ਹਾਂ ਆਪਣੇ ਹੋਰ ਧਾਰਨਾਵਾਂ ਵਾਲੇ ਸ਼ਬਦਾਂ ਰਾਹੀਂ ਸੰਗਤਾਂ ਨੂੰ ਖੁਸ਼ੀਆਂ ਬਖਸ਼ੀਆਂ। ਇਸ ਮੌਕੇ ਦਾਨੀ ਸੱਜਣਾਂ ਨੂੰ ਸਿਰੋਪਾ� ਦੇ ਕੇ ਸਨਮਾਨਿਤ ਕੀਤਾ। ਕਮੇਟੀ ਪ੍ਰਧਾਨ ਸ: ਰਾਮ ਸਿੰਘ ਸਾਬਕਾ ਸਰਪੰਚ, ਮਾ: ਭੁਪਿੰਦਰ ਸਿੰਘ, ਠੇਕੇਦਾਰ �ਮ ਨਾਥ, ਡਾ: ਨਵਕਾਂਤ ਭਰੋਮਜਾਰਾ, ਸੋਨੂੰ ਪੰਚ ਭਰੋਮਜਾਰਾ, ਫਤਿਹ ਸਿੰਘ, ਪ੍ਰਤਾਪ ਸਿੰਘ ਕੈਰੋਂ, ਸੁਰਿੰਦਰ ਸਿੰਘ ਛਿੰਦਾ, ਮੱਖਣ ਸਿੰਘ, ਚੇਤਨ ਸੁੰਡਾ, ਤੀਰਥ ਸਿੰਘ, ਧਲਵਿੰਦਰ ਸਿੰਘ ਪਟਿਆਲਾ, ਗੁਰਨਾਮ ਚੋਪੜਾ ਦਿੱਲੀ, ਬਸਪਾ ਆਗੂ ਜੈ ਪਾਲ ਸੁੰਡਾ, ਤੇਲੂ ਰਾਮ, ਅਵਤਾਰ ਚੰਦ ਆਦਿ ਵੀ ਹਾਜਰ ਸਨ।
ਬਾਬਾ ਸੂਰਾ ਜੀ ਦੇ ਅਸਥਾਨ ਪਿੰਡ ਭਰੋਮਜਾਰਾ, ਵਿਖੇ ਜੋੜ ਮੇਲਾ ਮਨਾਇਆ
ਅਜੀਤ ਡੈਸਕ
17-06-2026