ਰਾਹੋਂ, 16 ਜੂਨ (ਉਂਕਾਰ ਸਿੰਘ ਰਾਠੌਰ)-ਨਗਰ ਕੌਂਸਲ ਰਾਹੋਂ ਦੇ ਵਾਰਡ ਨੰਬਰ 9 ਤੋਂ ਬਿਨਾ ਮੁਕਾਬਲਾ ਜੇਤੂ ਬਣੇ ਕੌਂਸਲਰ ਜਸਵਿੰਦਰ ਚੋਪੜਾ ਵਲੋਂ ਵਾਹਿਗੁਰੂ ਜੀ ਦਾ ਸ਼ੁਕਰਾਨਾ ਅਦਾ ਕਰਨ ਲਈ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਤੇ ਗੁਰਮਤਿ ਸਮਾਗਮ ਗੁਰਦੁਆਰਾ ਕਲਗੀਧਰ ਸਾਹਿਬ ਰਾਹੋਂ ਵਿਖੇ ਕਰਵਾਇਆ ਗਿਆ। ਧਾਰਮਿਕ ਸਮਾਗਮ ਦੌਰਾਨ ਇਲਾਕੇ ਦੀਆਂ ਸੰਗਤਾਂ, ਸਮਾਜ ਸੇਵੀ, ਰਾਜਨੀਤਿਕ ਆਗੂ ਤੇ ਵੱਡੀ ਗਿਣਤੀ ਵਿਚ ਵਾਰਡ ਵਾਸੀ ਹਾਜ਼ਰ ਹੋਏ। ਸਮਾਗਮ ਦੌਰਾਨ ਪ੍ਰਸਿੱਧ ਰਾਗੀ ਭਾਈ ਜੋਗਿੰਦਰ ਸਿੰਘ ਰਾਹੋਂ ਵਾਲਿਆਂ ਨੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਿਆ ਤੇ ਗੁਰਬਾਣੀ ਦੇ ਉਪਦੇਸ਼ਾਂ ਤੋਂ ਜਾਣੂ ਕਰਵਾਇਆ। ਇਸ ਮੌਕੇ ਹਲਕਾ ਵਿਧਾਇਕ ਡਾ. ਨਛੱਤਰ ਪਾਲ ਅਤੇ ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੌਬੀ ਨੇ ਵਿਸ਼ੇਸ਼ ਤੌਰ ‘ਤੇ ਸ਼ਿਰਕਤ ਕਰਦਿਆਂ ਜਸਵਿੰਦਰ ਚੋਪੜਾ ਅਤੇ ਉਨ੍ਹਾਂ ਦੇ ਪਤੀ ਮੁਕੇਸ਼ ਚੋਪੜਾ ਬੌਬੀ ਨੂੰ ਬਿਨਾ ਮੁਕਾਬਲਾ ਜਿੱਤ ਹਾਸਿਲ ਕਰਨ ‘ਤੇ ਵਧਾਈ ਦਿੱਤੀ। ਇਸ ਮੌਕੇ ਕੌਂਸਲਰ ਜਸਵਿੰਦਰ ਚੋਪੜਾ ਤੇ ਉਹਨਾਂ ਦੇ ਪਤੀ ਮੁਕੇਸ਼ ਚੋਪੜਾ ਬੌਬੀ ਨੇ ਸਮੂਹ ਵਾਰਡ ਵਾਸੀਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਜਿੱਤ ਉਨ੍ਹਾਂ ਦੀ ਨਹੀਂ ਸਗੋਂ ਪੂਰੇ ਵਾਰਡ ਦੀ ਜਿੱਤ ਹੈ। ਸਮਾਗਮ ਦੇ ਅੰਤ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਗਈ ਤੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ। ਇਸ ਮੌਕੇ ਹਲਕਾ ਵਿਧਾਇਕ ਡਾ. ਨਛੱਤਰ ਪਾਲ, ਸਾਬਕਾ ਨਗਰ ਕੌਂਸਲ ਪ੍ਰਧਾਨ ਹੇਮੰਤ ਰਣਦੇਵ ਬੋਬੀ, ਐਸ. ਜੀ. ਪੀ. ਸੀ. ਮੈਂਬਰ ਗੁਰਬਖਸ਼ ਸਿੰਘ ਖਾਲਸਾ, ਮੀਤ ਪ੍ਰਧਾਨ ਅਕਾਲੀ ਦਲ ਪ੍ਰਭਜੀਤ ਸਿੰਘ, ਕੌਂਸਲਰ ਜਸਵਿੰਦਰ ਚੋਪੜਾ, ਕੌਂਸਲਰ ਰਣਧੀਰ ਸਿੰਘ, ਕੌਂਸਲਰ ਰਸ਼ਮੀ ਰਣਦੇਵ, ਕੌਂਸਲਰ ਮਹਿੰਦਰ ਸਿੰਘ ਸੰਧੂ, ਕੌਂਸਲਰ ਮਨਜੀਤ ਚੁੰਬਰ,ਸਾਬਕਾ ਨਗਰ ਕੌਂਸਲ ਪ੍ਰਧਾਨ ਧਰਮਪਾਲ ਬੰਗੜ, ਸਾਬਕਾ ਮੀਤ ਪ੍ਰਧਾਨ ਜਸਵਿੰਦਰ ਕੌਰ ਬਬਲਾ, ਚੇਅਰਮੈਨ ਮਲਕੀਤ ਸਿੰਘ ਕਾਹਲੋਂ, ਕੁਲਬੀਰ ਸਿੰਘ ਖੱਦਰ, ਸਾਬਕਾ ਨਗਰ ਕੌਂਸਲ ਪ੍ਰਧਾਨ ਅਮਰਜੀਤ ਸਿੰਘ, ਯਸ਼ਪਾਲ ਜਾਂਗੜਾ, ਬਲਵੰਤ ਸਿੰਘ ਚੀਮਾ, ਸਰਬਜੀਤ ਸਿੰਘ ਜਾਫਰਪੁਰ, ਸਤਪਾਲ, ਅਮਰਜੀਤ ਸਿੰਘ ਪਾਬਲਾ, ਤਰਸੇਮ ਚੁੰਬਰ, ਹਰਪਾਲ ਸਿੰਘ, ਮਨਜੀਤ ਸਿੰਘ ਭੱਟੀ, ਬਲਵਿੰਦਰ ਸਿੰਘ ਬਬਲਾ, ਬਲਵਿੰਦਰ ਸਿੰਘ ਮੰਗਾ, ਬੱਲੀ ਕਾਹਲੋਂ, ਗੁਰਵਿੰਦਰ ਸਿੰਘ ਅਟਵਾਲ, ਟੀਨੂੰ ਚੋਪੜ, ਸ਼ਿੰਗਾਰਾ ਪ੍ਰਧਾਨ, ਮੁਖਤਿਆਰ ਮੁੱਖਾ, ਕੁਲਵਿੰਦਰ ਸਿੰਘ ਕਿੰਦਾ, ਐਡਵੋਕੇਟ ਅਭਿਸ਼ੇਕ ਚੋਪੜਾ, ਦੁਕਾਨਦਾਰ ਯੂਨੀਅਨ ਦੇ ਪ੍ਰਧਾਨ ਗੌਰਵ ਗਾਬਾ, ਨਰੇਸ਼ ਭੁੱਲਰ, ਲਖਵੀਰ ਸਿੰਘ ਲੱਖਾ, ਪ੍ਰਿੰਸ ਪਾਹਵਾ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।
ਬਿਨਾਂ ਮੁਕਾਬਲਾ ਜਿੱਤ ਦੀ ਖੁਸ਼ੀ ’ਚ ਕੌਂਸਲਰ ਜਸਵਿੰਦਰ ਚੋਪੜਾ ਵਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤਾ ਵਾਹਿਗੁਰੂ ਦਾ ਸ਼ੁਕਰਾਨਾ
ਅਜੀਤ ਡੈਸਕ
17-06-2026