26-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-06-2026

ਪੀ. ਐਸ. ਪੀ. ਸੀ. ਐੱਲ. ਐਂਡ ਪੀ. ਐਸ. ਟੀ. ਜੀ. ਐਸ ਕੰਟ੍ਰੈਕਚੁਅਲ ਵਰਕਰਜ਼ ਯੂਨੀਅਨ ਨੇ ਦਿੱਤਾ ਧਰਨਾ

ਅਜੀਤ ਡੈਸਕ 17-06-2026

ਨਵਾਂਸ਼ਹਿਰ, 16 ਜੂਨ (ਹਰਮਿੰਦਰ ਸਿੰਘ ਪਿੰਟੂ)-ਪੀ. ਐਸ. ਪੀ. ਸੀ. ਐੱਲ ਐਂਡ ਪੀ. ਐਸ. ਟੀ. ਜੀ. ਐਸ. ਕੰਟ੍ਰਚੁਅਲ ਵਰਕਰਜ਼ ਯੂਨੀਅਨ ਵਲੋਂ ਕੱਚੇ ਮੁਲਾਜ਼ਮ ਪੱਕੇ ਕਰਨ ਸੰਬੰਧੀ ਤੇ ਮਹਿਕਮੇ ਤੇ ਪੰਜਾਬ ਸਰਕਰ ਵਲੋਂ ਕੀਤੇ ਵਾਅਦਿਆਂ ਦਾ ਲਿਖਤੀ ਨੋਟੀਫੀਕੇਸ਼ਨ ਜਾਰੀ ਕਰਵਾਉਣ ਸੰਬੰਧੀ ਪੰਜਾਬ ਦੇ ਸਾਰੇ ਹੀ ਸਟੋਰਾਂ, ਹਾਈਡਲ ਪ੍ਰਾਜੈਕਟਾਂ, ਥਰਮਲ ਪਲਾਟਾਂ ਦੇ ਗੇਟਾਂ ਅੱਗੇ ਸ਼ਾਂਤਮਈ ਢੰਗ ਨਾਲ ਧਰਨੇ ਦਿੱਤੇ ਜਾ ਰਹੇ ਹਨ। ਨਵਾਂਸ਼ਹਿਰ ਦੇ ਬੰਗਾ ਰੋਡ ਧਰਨੇ ਵਿਚ ਬੈਠੇ ਸਾਥੀਆਂ ਦੇ ਸੰਘਰਸ਼ ਦੀ ਜ਼ੋਰਦਾਰ ਹਮਾਇਤ ਕਰਦਿਆਂ ਮੋਹਣ ਸਿੰਘ ਬੂਟਾ ਉਟਾਲਾ ਪ੍ਰਧਾਨ ਇੰਪਲਾਈਜ਼ ਫੈਡਰੇਸ਼ਨ ਸਰਕਲ ਨਵਾਂਸ਼ਹਿਰ ਨੇ ਠੇਕਾ ਵਰਕਰਾਂ ਨਾਲ ਕੀਤੇ ਵਾਅਦੇ ਮੁਤਾਬਕ ਨੋਟੀਫੀਕੇਸ਼ਨ ਜਾਰੀ ਕਰਕੇ ਪੱਕੇ ਤੌਰ ‘ਤੇ ਮਹਿਕਮੇ ਵਿਚ ਮਰਜ਼ ਕੀਤਾ ਜਾਵੇ ਤਾਂ ਕਿ ਕਈ ਸਾਲਾਂ ਤੋਂ ਨਿਗੂਣੀਆਂ ਉਜਰਤਾਂ ‘ਤੇ ਸਖ਼ਤ ਮਿਹਨਤ ਕਰਦੇ ਠੇਕਾ ਵਰਕਰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਸਹੀ ਢੰਗ ਨਾਲ ਕਰ ਸਕਣ। ਇਸ ਮੌਕੇ ਸੂਬਾ ਪ੍ਰਧਾਨ ਗੁਰਵਿੰਦਰ ਸਿੰਘ ਪੁੰਨੂ, ਸਟੋਰਾਂ ਦੇ ਪ੍ਰਧਾਨ ਆਗੂ ਜਸਵਿੰਦਰ ਸਿੰਘ ਨੇ ਦੱਸਿਆ ਕਿ ਜਿੰਨਾ ਚਿਰ ਸਰਕਾਰ ਵਲੋਂ ਨੋਟੀਫਿਕੇਸ਼ਨ ਜਾਰੀ ਨਹੀਂ ਹੁੰਦਾ ਅਸੀਂ ਆਪਣਾ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਜਾਰੀ ਰੱਖਾਂਗੇ। ਆਗੂਆਂ ਨੇ ਦੱਸਿਆ ਕਿ ਨਵਾਂਸ਼ਹਿਰ ਸਟੋਰ ਵਿਚ 10 ਕਰਮਚਾਰੀ 9 ਜੂਨ ਤੋਂ ਲਗਾਤਾਰ ਧਰਨੇ ਉਪਰ ਬੈਠੇ ਹਨ। ਇਸ ਮੌਕੇ ਭੁਪਿੰਦਰ ਸਿੰਘ ਵਿੱਕੀ, ਗੁਰਪ੍ਰੀਤ ਸਿੰਘ, ਜਸਵੀਰ ਕੁਮਾਰ, ਜਸਪਾਲ ਸਿੰਘ, ਕਾਬਲ ਰਾਮ, ਬਲਵੰਤ ਸਿੰਘ, ਜਸਵੀਰ ਸਿੰਘ, ਪਰਮਜੀਤ ਸਿੰਘ, ਉਂਕਾਰ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸੈਂਟਰੀਏਂਟ ਫਾਰਮਾਸਿਊਟੀਕਲ ਤੇ ਸਫੇਰੂਲ ਫਾਊਂਡੇਸ਼ਨ ਵਲੋਂ ਲਗਾਏ ਕੈਂਪ ਦੌਰਾਨ 70 ਦੇ ਕਰੀਬ ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਬਿਨਾਂ ਮੁਕਾਬਲਾ ਜਿੱਤ ਦੀ ਖੁਸ਼ੀ ’ਚ ਕੌਂਸਲਰ ਜਸਵਿੰਦਰ ਚੋਪੜਾ ਵਲੋਂ ਸੁਖਮਨੀ ਸਾਹਿਬ ਦੇ ਪਾਠ ਕਰਵਾ ਕੇ ਕੀਤਾ ਵਾਹਿਗੁਰੂ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।