ਮਜਾਰੀ/ਸਾਹਿਬਾ, 17 ਜੂਨ (ਨਿਰਮਲਜੀਤ ਸਿੰਘ ਚਾਹਲ)-ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਸਾਹਿਬਾ ਵਿਖੇ �ਪਨ ਸਪੈਸ਼ਲਿਟੀ ਫਿਲਮਜ ਪ੍ਰਾਈਵੇਟ ਲਿਮਿਟਡ ਕੰਪਨੀ ਵੱਲੋਂ ਵੱਖ-ਵੱਖ ਟਰੇਡਾਂ ਵਿੱਚ ਸਿਖਲਾਈ ਲੈ ਰਹੇ ਸਿਖਿਆਰਥੀਆਂ ਦੀ ਨੌਕਰੀ ਭਰਤੀ ਮੁਹਿੰਮ ਤਹਿਤ ਰੁਜ਼ਗਾਰ ਦੇਣ ਲਈ 30 ਸਿਖਿਆਰਥੀਆਂ ਦੀ ਚੋਣ ਕੀਤੀ ਗਈ। ਇਸ ਮੌਕੇ ਕੰਪਨੀ ਦੇ ਨੁਮਾਇੰਦੇ ਅੰਕੁਸ਼ ਭਾਰਦਵਾਜ, ਜਗਦੀਪ ਸਿੰਘ ਅਤੇ ਤਰੁਣ ਵਿਜ ਨੇ ਸੰਸਥਾ ਦਾ ਦੌਰਾ ਕੀਤਾ ਅਤੇ ਟ੍ਰੇਨੀਆਂ ਦੀ ਇੰਟਰਵਿਊ ਪ੍ਰਕਿਰਿਆ ਸੰਪੰਨ ਕਰਵਾਈ। ਸੰਸਥਾ ਦੇ ਪ੍ਰਿੰਸੀਪਲ ਹਰਵਿੰਦਰ ਲਾਲ ਨੇ ਕੰਪਨੀ ਦੇ ਨੁਮਾਇੰਦਿਆਂ ਦਾ ਸਵਾਗਤ ਕਰਦਿਆਂ ਕਿਹਾ ਕਿ ਸਰਕਾਰੀ ਆਈ.ਟੀ.ਆਈ ਸਾਹਿਬਾ ਆਪਣੇ ਸਿਖਿਆਰਥੀਆਂ ਨੂੰ ਉਦਯੋਗਾਂ ਦੀਆਂ ਲੋੜਾਂ ਅਨੁਸਾਰ ਉੱਚ ਪੱਧਰੀ ਤਕਨੀਕੀ ਸਿਖਲਾਈ ਪ੍ਰਦਾਨ ਕਰ ਰਹੀ ਹੈ, ਜਿਸ ਕਾਰਨ ਸਿਖਿਆਰਥੀਆਂ ਨੂੰ ਰੋਜ਼ਗਾਰ ਦੇ ਵਧੀਆ ਮੌਕੇ ਮਿਲ ਰਹੇ ਹਨ। ਇਸ ਪਲੇਸਮੈਂਟ ਡਰਾਈਵ ਨੂੰ ਸਫਲ ਬਣਾਉਣ ਵਿੱਚ ਸੁਖਵਿੰਦਰ ਸਿੰਘ ਅਤੇ ਸਤੀਸ਼ ਕੁਮਾਰ ਟ੍ਰੇਨਿੰਗ ਅਫਸਰ ਦਾ ਵਿਸ਼ੇਸ਼ ਯੋਗਦਾਨ ਰਿਹਾ। ਇਸ ਤੋਂ ਇਲਾਵਾ ਸੌਰਭ ਕੁਮਾਰ ਅਤੇ ਕੁਲਵਿੰਦਰ ਸਿੰਘ ਇਲੈਕਟ੍ਰੀਕਲ ਇੰਸਟਰਕਟਰ, ਦਵਿੰਦਰ ਕੁਮਾਰ ਆਰ.ਏ.ਸੀ ਇੰਸਟਰਕਟਰ, ਬਲਵੰਤ ਰਾਮ ਵੈਲਡਰ ਇੰਸਟਰਕਟਰ, ਰਾਹੁਲ ਚੌਧਰੀ ਮਕੈਨਿਕ ਆਟੋ ਇਲੈਕਟ੍ਰੀਕਲ ਐਂਡ ਇਲੈਕਟ੍ਰੋਨਿਕਸ ਇੰਸਟਰਕਟਰ, ਮੋਹਿਤ ਕੁਮਾਰ ਅਤੇ ਯਸ਼ਪਾਲ ਕਟਾਰੀਆ ਡੀਜ਼ਲ ਮਕੈਨਿਕ ਇੰਸਟਰਕਟਰ ਵੱਲੋਂ ਸਿਖਿਆਰਥੀਆਂ ਨੂੰ ਲਗਾਤਾਰ ਟਰੇਨਿੰਗ ਦੇ ਕੇ ਰੁਜ਼ਗਾਰ ਪ੍ਰਾਪਤ ਕਰਨ ਲਈ ਤਿਆਰ ਕੀਤਾ ਜਾ ਰਿਹਾ। ਇਸ ਮੌਕੇ ਬਲਬੀਰ ਰਾਮ ਸੀਨੀਅਰ ਸਹਾਇਕ ਵੀ ਹਾਜ਼ਰ ਰਹੇ। ਸੰਸਥਾ ਦੇ ਸਮੂਹ ਸਟਾਫ਼ ਨੇ ਕੰਪਨੀ ਦੇ ਅਧਿਕਾਰੀਆਂ ਦਾ ਧੰਨਵਾਦ ਕੀਤਾ ਅਤੇ ਆਸ ਪ੍ਰਗਟਾਈ ਕਿ ਭਵਿੱਖ ਵਿੱਚ ਵੀ ਇਸ ਤਰ੍ਹਾਂ ਦੇ ਰੋਜ਼ਗਾਰ ਮੌਕੇ ਸਿਖਿਆਰਥੀਆਂ ਨੂੰ ਮਿਲਦੇ ਰਹਿਣਗੇ।
ਸਰਕਾਰੀ ਆਈ.ਟੀ.ਆਈ. ਸਾਹਿਬਾ ਵਿਖੇ ਟੋਪਨ ਸਪੈਸ਼ਲਿਟੀ ਫਿਲਮਜ਼ ਕੰਪਨੀ ਵਲੋਂ ਲਗਾਇਆ ਰੁਜ਼ਗਾਰ ਭਰਤੀ ਕੈਂਪ
ਅਜੀਤ ਡੈਸਕ
18-06-2026