ਬਹਿਰਾਮ, 17 ਜੂਨ (ਨਛੱਤਰ ਸਿੰਘ ਬਹਿਰਾਮ)-ਬਾਬਾ ਝੰਡਾ ਜੀ ਦਰਬਾਰ ਮੱਲ੍ਹਾ ਸੋਢੀਆਂ ਵਿਖੇ ਪੌੜਵਾਲ ਪਰਿਵਾਰ ਵਲੋਂ ਸਲਾਨਾ ਜੋੜ ਮੇਲਾ ਮਨਾਇਆ ਗਿਆ। ਨਿਸ਼ਾਨ ਸਾਹਿਬ ਸਜਾਉਣ ਉਪਰੰਤ ਸੰਤ ਕੁਲਵੰਤ ਰਾਮ ਸੰਧਵਾਂ ਨੇ ਸਾਰੀ ਸੰਗਤ ਦੀ ਤੰਦਰੁਸਤੀ ਲਈ ਅਰਦਾਸ ਕੀਤੀ ਅਤੇ ਕਿਹਾ ਕਿ ਮੇਲੇ ਭਾਈਚਾਰਕ ਸਾਂਝ ਵਧਾਉਦੇ ਹਨ ਤੇ ਸਾਨੂੰ ਬਜੁਰਗਾਂ ਦੀ ਯਾਦ ਵਿੱਚ ਮੇਲੇ ਉਤਸ਼ਾਹ ਨਾਲ ਮਨਾਉਣੇ ਚਾਹੀਦੇ ਹਨ। ਇਸ ਮੌਕੇ ਗੁਰਮੇਲ ਸਿੰਘ, ਐਡਵੋਕੇਟ ਰਾਜ ਕੁਮਾਰ, ਮੈਂਬਰ ਪੰਚਾਇਤ ਨਿਰਮਲ ਨਿੰਮਾ, ਵਿਪਨ ਕੁਮਾਰ, ਬਿੱਲਾ, ਦੇਵ ਰਾਜ, ਜਸਪਾਲ, ਸੁਖਵਿੰਦਰ, ਬਲਕਾਰ ਸਿੰਘ, ਅਮਰੀਕ ਸਿੰਘ, ਸੰਤੋਖ ਰਾਮ, ਸੁਦਾਗਰ ਰਾਮ, ਚਮਨ ਲਾਲ, ਮਾਸਟਰ ਰਾਮ ਜੀਤ, ਪਰਮਜੀਤ ਪੰਮਾ, ਅਮਰਨਾਥ, ਜਤਿੰਦਰ ਕੁਮਾਰ, ਸ਼ੌਂਕੀ ਰਾਣਾ, ਵਿਜੇ ਕੁਮਾਰ, ਸਤਨਾਮ ਸੱਤੀ,ਪਵਨ ਕੁਮਾਰ ਆਦਿ ਹਾਜ਼ਰ ਸਨ।