12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਕਾਰ - ਮੋਟਰਸਾਈਕਲ ਦੀ ਭਿਆਨਕ ਟੱਕਰ ’ਚ ਇਕ ਦੀ ਹੋਈ ਮੌਤ ਤੇ ਇਕ ਗੰਭੀਰ ਫੱਟੜ

ਅਜੀਤ ਡੈਸਕ 06-07-2026
ਬੰਗਾ, 5 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਬੰਗਾ - ਨਵਾਂਸ਼ਹਿਰ ਨੈਸ਼ਨਲ ਹਾਈਵੇ ’ਤੇ ਪਿੰਡ ਖਟਕੜ ਕਲਾਂ ਵਿਖੇ ਸਥਿਤ ਰਾਧਾ ਸੁਆਮੀ ਸਤਿਸੰਗ ਭਵਨ ਦੇ ਨਜ਼ਦੀਕ ਇੱਕ ਕਾਰ ਅਤੇ ਮੋਟਰਸਾਈਕਲ ਵਿਚਕਾਰ ਹੋਈ ਭਿਆਨਕ ਟੱਕਰ ਵਿੱਚ ਇਕ ਔਰਤ ਦੀ ਮੌਤ ਅਤੇ ਇਕ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦੀ ਖਬਰ ਹੈ। ਜਾਣਕਾਰੀ ਅਨੁਸਾਰ ਇਕ ਮੋਟਰ ਸਾਈਕਲ ਪੀ. ਬੀ 78 ਬੀ 0677 ’ਤੇ ਸਵਾਰ ਹੋ ਕੇ ਸੁਨੀਲ ਕੁਮਾਰ ਨਿਵਾਸੀ ਬੰਗਾ ਆਪਣੇ ਨਾਲ ਇਕ ਬਜ਼ੁਰਗ ਔਰਤ ਕ੍ਰਿਸ਼ਨਾ ਕੁਮਾਰੀ (74) ਨੂੰ ਆਪਣੇ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ ਸਤਿਸੰਗ ਸੁਣਨ ਲਈ ਰਾਧਾ ਸਵਾਮੀ ਸਤਿਸੰਗ ਭਵਨ ਖਟਕੜ ਕਲਾਂ ਨੂੰ ਜਾ ਰਹੇ ਸਨ। ਉਕਤ ਮੋਟਰਸਾਈਕਲ ਸਵਾਰ ਰਾਧਾ ਸੁਆਮੀ ਸਤਿਸੰਗ ਭਵਨ ਖਟਕੜ ਕਲਾ ਤੋਂ ਮਹਿਜ 50 ਕਦਮ ਪਿੱਛੇ ਹੀ ਸੀ ਕਿ ਇੱਕ ਮਾਰੂਤੀ ਅਲਟੋ ਕਾਰ ਨੰਬਰ ਜੇ. ਕੇ 22 ਸੀ 8571 ਨੇ ਟੱਕਰ ਮਾਰ ਦਿੱਤੀ। ਜਿਸ ਨੂੰ ਸ਼ਬੀਰ ਮੁਹੰਮਦ ਨਿਵਾਸੀ ਜੰਮੂ ਕਸ਼ਮੀਰ ਚਲਾ ਰਿਹਾ ਸੀ। ਜੋ ਆਪਣੇ ਪਰਿਵਾਰ ਦੇ ਨਾਲ ਜੰਮੂ ਕਸ਼ਮੀਰ ਤੋਂ ਚੰਡੀਗੜ੍ਹ ਵਿਖੇ ਸਥਿਤ ਕੈਂਸਰ ਹਸਪਤਾਲ ਤੋਂ ਦਵਾਈ ਲੈਣ ਜਾ ਰਹੇ ਸਨ। ਉਕਤ ਮੋਟਰਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਸਿੱਟੇ ਵਜੋਂ ਮੋਟਰਸਾਈਕਲ ਸਵਾਰ ਸੁਨੀਲ ਕੁਮਾਰ ਅਤੇ ਉਸਦੇ ਪਿੱਛੇ ਬੈਠੀ ਔਰਤ ਕ੍ਰਿਸ਼ਨਾ ਕੁਮਾਰੀ ਪਤਨੀ ਪਰਮਾਨੰਦ ਸੜਕ ’ਤੇ ਡਿੱਗ ਪਏ। ਕ੍ਰਿਸ਼ਨਾ ਕੁਮਾਰੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦੋਂ ਕਿ ਸੁਨੀਲ ਕੁਮਾਰ ਨੂੰ ਮੌਕੇ ਦੇ ਹਾਜ਼ਰ ਲੋਕਾਂ ਦੀ ਮਦਦ ਨਾਲ ਨਜ਼ਦੀਕੀ ਪੈਂਦੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਦਾਖਲ ਕਰਵਾਇਆ। ਦੁਰਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਦਰ ਬੰਗਾ ਦੇ ਪੁਲਿਸ ਅਧਿਕਾਰੀ ਏ. ਐਸ. ਆਈ ਬਲਜਿੰਦਰ ਕੁਮਾਰ ਤੇ ਏ. ਐਸ. ਆਈ ਸਤਨਾਮ ਸਿੰਘ ਸਮੇਤ ਪੁਲਿਸ ਪਾਰਟੀ ਮੌਕੇ ’ਤੇ ਪੁੱਜੇ ਜਿਨ੍ਹਾਂ ਨੇ ਕ੍ਰਿਸ਼ਨਾ ਕੁਮਾਰੀ ਦੀ ਮ੍ਰਿਤਕ ਦੇਹ ਅਤੇ ਦੁਰਘਟਨਾ ਗ੍ਰਸਤ ਵਾਹਨਾਂ ਨੂੰ ਕਬਜ਼ੇ ਵਿੱਚ ਲੈ ਕੇ ਅਗੇਰਲੀ ਕਾਰਵਾਈ ਸ਼ੁਰੂ ਕਰ ਦਿੱਤੀ। ਪੁਲਿਸ ਨੇ ਪੋਸਟਮਾਰਮ ਉਪਰੰਤ ਮਰਹੂਮ ਕ੍ਰਿਸ਼ਨਾ ਕੁਮਾਰੀ ਦੀ ਮ੍ਰਿਤਕ ਦੇਹ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ।
ਪਿਛਲੀ ਖ਼ਬਰ 20 ਨਸ਼ੀਲੀਆਂ ਗੋਲੀਆਂ ਸਮੇਤ ਕਥਿਤ ਦੋਸ਼ੀ ਕਾਬੂ ਅਗਲੀ ਖ਼ਬਰ ਜੰਮੂ-ਕਸ਼ਮੀਰ ਕਿਤਾਬ ਵਿਵਾਦ-ਯੂ.ਏ.ਪੀ.ਏ. ਤੇ ਬੀ.ਐੱਨ.ਐੱਸ. ਦੇ ਤਹਿਤ ਐੱਫ.ਆਈ.ਆਰ.ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।