12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-07-2026

ਰੱਤੇਵਾਲ ਵਿਖੇ ਕਰਵਾਈ ਗਈ ਮੈਰਾਥਨ

ਅਜੀਤ ਡੈਸਕ 06-07-2026
ਰੱਤੇਵਾਲ, 5 ਜੁਲਾਈ (ਅਸ਼ੋਕ ਕੁਮਾਰ ਲੀਲ)- ਬੱਚਿਆਂ ਨੂੰ ਖੇਡਾਂ ਪ੍ਰਤੀ ਪ੍ਰੇਰਿਤ ਕਰਨ ਲਈ ਅਤੇ ਉਹਨਾਂ ਦੇ ਉਜਵਲ ਭਵਿੱਖ ਲਈ ਸਮੂਹ ਪਿੰਡ ਰੱਤੇਵਾਲ ਵੱਲੋਂ ਤਰਸੇਮ ਲਾਲ ਭਵਾਨੀਪੁਰ ਦੇ ਸਹਿਯੋਗ ਨਾਲ ਪਿੰਡ ਰੱਤੇਵਾਲ ਵਿਖੇ ਮੈਰਾਥਨ ਕਰਵਾਈ ਗਈ। ਮੈਰਾਥਾਨ ‘ਚ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸਤਨਾਮ ਜਲਾਲਪੁਰ ਅਤੇ ਤਰਸੇਮ ਲਾਲ ਭਵਾਨੀਪੁਰ ਯੂ.ਐੱਸ.ਏ. ਵਾਲੇ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ। ਇਸ ਮੈਰਾਥਾਨ ਵਿੱਚ 18 ਸਾਲ ਤੋਂ 25 ਸਾਲ ਤੱਕ ਦੇ 250 ਦੇ ਕਰੀਬ ਬੱਚਿਆਂ ਨੇ ਭਾਗ ਲਿਆ ਜਿਨ੍ਹਾਂ ਵਿੱਚ 50 ਦੇ ਕਰੀਬ ਲੜਕੀਆਂ ਨੇ ਭਾਗ ਲਿਆ। ਮੈਰਾਥਨ ਦਾ ਰਸਮੀ ਉਦਘਾਟਨ ਸਵਾਮੀ ਕ੍ਰਿਸ਼ਨਾ ਨੰਦ ਭੂਰੀਵਾਲੇ, ਸੁਆਮੀ ਰਾਮ ਤੀਰਥ ਅਤੇ ਤਰਸੇਮ ਲਾਲ ਭਵਾਨੀਪੁਰ ਨੇ ਸਾਂਝੇ ਤੌਰ ‘ਤੇ ਕੀਤਾ। ਸਭ ਤੋਂ ਪਹਿਲਾਂ ਸਮੂਹ ਕਮੇਟੀ ਮੈਂਬਰਾਂ ਨੇ ਅਤੇ ਬੱਚਿਆਂ ਨੇ ਪ੍ਰਣ ਲਿਆ ਕਿ ਉਹ ਨਸ਼ਿਆਂ ਤੋਂ ਦੂਰ ਰਹਿਣਗੇ ਅਤੇ ਖੇਡਾਂ ਵਿੱਚ ਵੱਧ ਤੋਂ ਵੱਧ ਹਿੱਸਾ ਲੈ ਕੇ ਪੰਜਾਬ ਦਾ ਅਤੇ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕਰਨਗੇ। ਮੈਰਾਥਾਨ ਵਿੱਚ ਹਿੱਸਾ ਲੈਣ ਲਈ ਵੱਖ-ਵੱਖ ਅਕੈਡਮੀ ਅਤੇ ਇਲਾਕੇ ਦੇ ਨਾਮਵਰ ਖਿਡਾਰੀਆਂ ਨੇ ਆਪਣੀ ਰਜਿਸਟਰੇਸ਼ਨ ਪਹਿਲਾਂ ਹੀ ਕਰਵਾ ਰੱਖੀ ਸੀ। ਜੇਤੂ ਬੱਚਿਆਂ ਨੂੰ ਤਰਸੇਮ ਲਾਲ ਭਵਾਨੀਪੁਰ, ਰਕੇਸ਼ ਕੁਮਾਰ ਬੰਟੀ, ਸਤਨਾਮ ਜਲਾਲਪੁਰ, ਸੁਆਮੀ ਰਾਮ ਤੀਰਥ ਅਤੇ ਸਰਪੰਚ ਦੇਵ ਰਾਜ ਬੱਗਾ ਨੇ ਇਨਾਮ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਅਸ਼ੋਕ ਕੁਮਾਰ ਰਿਟਾਇਰਡ ਆਈ.ਪੀ.ਐੱਸ. ਬਲਦੇਵ ਕ੍ਰਿਸ਼ਨ, ਅਜੀਤ ਰਾਮ ਭੂੰਬਲਾ, ਲੱਡੂ ਸਰਪੰਚ ਜੱਟ ਮਾਜਰੀ, ਮਦਨ ਲਾਲ ਭੂੰਬਲਾ, ਰਾਜ ਕੁਮਾਰ ਖਟਾਣਾ, ਠੇਕੇਦਾਰ ਮੋਹਨ ਲਾਲ, ਰੋਹਿਤ ਭੂੰਬਲਾ, ਰਮਨ ਕੁਮਾਰ ਭਰਥਲਾ, ਨੰਬਰਦਾਰ ਅਸ਼ੋਕ ਕੁਮਾਰ ਅਤੇ ਸਮੂਹ ਨਗਰ ਨਿਵਾਸੀ ਮੌਕੇ ‘ਤੇ ਮੌਜੂਦ ਰਹੇ। ਸਟੇਜ ਸਕੱਤਰ ਦੀ ਭੂਮਿਕਾ ਪ੍ਰੋਫੈਸਰ ਕੇਵਲ ਕ੍ਰਿਸ਼ਨ ਨੇ ਬਾਖੂਬੀ ਨਿਭਾਈ। ਮੈਰਾਥਾਨ ਵਿੱਚ ਪਹਿਲਾ, ਦੂਜਾ, ਤੀਜਾ, ਚੌਥਾ ਅਤੇ ਪੰਜਵਾਂ ਸਥਾਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਕ੍ਰਮਵਾਰ 5100, 4100, 3100, 1100, 1100 ਰੁਪਏ ਨਗਦ ਸ਼ੀਲਡ ਪਲੱਸ ਡਾਇਟ ਦਾ ਸਮਾਨ ਦੇ ਕੇ ਸਨਮਾਨਿਤ ਕੀਤਾ ਗਿਆ। ਲੜਕਿਆਂ ਵਿੱਚ ਵਿਸ਼ਾਲ ਕੁਮਾਰ ਨੇ ਪਹਿਲਾ ਸਥਾਨ, ਸੋਨੂੰ ਨੇ ਦੂਸਰਾ ਸਥਾਨ, ਸੁਰਿੰਦਰ ਸਿੰਘ ਨੇ ਤੀਸਰਾ ਸਥਾਨ, ਮਨੀ ਚੌਥਾ ਸਥਾਨ ਅਤੇ ਜਗਜੀਤ ਸਿੰਘ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ। ਇਸੇ ਤਰ੍ਹਾਂ ਲੜਕੀਆਂ ਵਿੱਚ ਅਕਾਂਕਸ਼ੀ ਨੇ ਪਹਿਲਾ ਸਥਾਨ, ਜੋਤੀ ਨੇ ਦੂਸਰਾ ਸਥਾਨ, ਪਰਮਿੰਦਰ ਕੌਰ ਨੇ ਤੀਸਰਾ ਸਥਾਨ, ਸਿਮਰਨ ਨੇ ਚੌਥਾ ਸਥਾਨ ਅਤੇ ਸਾਨੀਆ ਨੇ ਪੰਜਵਾਂ ਸਥਾਨ ਪ੍ਰਾਪਤ ਕੀਤਾ।
ਪਿਛਲੀ ਖ਼ਬਰ 4161 ਮਾਸਟਰ ਕਾਡਰ ਦੇ 253 ਅਧਿਆਪਕਾਂ ਵੱਲੋਂ ਸ਼ੋਅ ਕਾਜ ਨੋਟਿਸ ਸਾੜ ਕੇ ਰੋਸ ਪ੍ਰਦਰਸ਼ਨ ਅਗਲੀ ਖ਼ਬਰ ਲੜੋਆ ਵਿਖੇ ਗੁਰਦੁਆਰਾ ਪੰਜ ਤੀਰਥ ਸਾਹਿਬ ਦੇ ਸਥਾਪਨਾ ਦਿਵਸ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।