02-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-07-2026

ਕਮਿਊਨਿਟੀ ਆਊਟਰੀਚ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਪੂਰਨਤਾ ਸਰਟੀਫ਼ਿਕੇਟ ਵੰਡੇ

ਅਜੀਤ ਡੈਸਕ 07-07-2026

ਬੰਗਾ, 6 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ) - ਕਰਨ ਹਸਪਤਾਲ ਬੰਗਾ ਵਿਖੇ ਵਿਦਿਆਰਥਣਾਂ ਨੇ ਪੰਦਰਾ ਰੋਜ਼ਾ ਕਮਿਊਨਿਟੀ ਆਊਟਰੀਚ ਇੰਟਰਨਸ਼ਿਪ ਪ੍ਰੋਗਰਾਮ ਤਹਿਤ ਸਰਗਰਮੀ ਨਾਲ ਭਾਗ ਲਿਆ। ਇਹਨਾਂ ਵਿੱਚ ਗੁਰੂ ਨਾਨਕ ਕਾਲਜ ਫਾਰ ਵਿਮੈਨ ਬੰਗਾ ਤੋਂ ਬੀ.ਏ-ਬੀ. ਐਸ. ਸੀ. ਦੇ ਸਮੈਸਟਰ ਪੰਜਵਾਂ ਦੀਆਂ 18 ਵਿਦਿਆਰਥਣਾਂ ਸ਼ਾਮਲ ਹੋਈਆਂ। ਪ੍ਰੋਗਰਾਮ ਦੀ ਸਮਾਪਤੀ ਮੌਕੇ ਸਮੂਹ ਵਿਦਿਆਰਥਣਾਂ ਨੂੰ ਹਸਪਤਾਲ ਦੇ ਪ੍ਰਬੰਧਕਾਂ ਵਲੋਂ ਪੂਰਨਤਾ ਸਰਟੀਫ਼ਿਕੇਟ ਪ੍ਰਦਾਨ ਕੀਤੇ ਗਏ। ਹਸਪਤਾਲ ਦੇ ਸੰਸਥਾਪਕ ਡਾ. ਬਖ਼ਸ਼ੀਸ਼ ਸਿੰਘ ਨੇ ਸਰਟੀਫਿਕੇਟ ਪ੍ਰਦਾਨ ਕਰਨ ਸਮੇਂ ਵਿਦਿਆਰਥਣਾ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ। ਉਹਨਾਂ ਦੱਸਿਆ ਕਿ ਪ੍ਰੋਗਰਾਮ ਦੌਰਾਨ ਵਿਦਿਆਰਥਣਾਂ ਨੇ ਸਮਾਜਿਕ ਸੇਵਾ ਗਤੀਵਿਧੀਆਂ, ਜਾਗੂਰਕਤਾ ਮੁਹਿੰਮਾਂ, ਸਰਵੇਖਣਾਂ, ਖੇਤਰ ਦੌਰਿਆਂ ਅਤੇੇ ਹੋਰ ਭਾਈਚਾਰਕ ਕਾਰਜਾਂ ਵਿੱਚ ਸਰਗਰਮ ਭਾਗ ਲਿਆ। ਉਹਨਾਂ ਕਿਹਾ ਕਿ ਕੁੜੀਆਂ ਸਾਡੇ ਸਮਾਜ ਦਾ ਮਾਣ ਹਨ ਜੋ ਕਿ ਸਿੱਖਿਆ ਪ੍ਰਾਪਤੀ ਦੇ ਨਾਲ-ਨਾਲ ਸਮਾਜਿਕ ਚੇਤਨਾ ਪੱਖੋਂ ਅਜਿਹੇ ਪ੍ਰੋਗਰਾਮਾਂ ’ਚ ਭਾਗ ਲੈ ਕੇ ਸ਼ਖ਼ਸੀਅਤ ਨਿਰਮਾਣ ਕਰ ਰਹੀਆਂ ਹਨ। ਉਕਤ ਪ੍ਰੋਗਰਾਮ ’ਚ ਸ਼ਾਮਲ ਹੋਈਆਂ ਵਿਦਿਆਰਥਣਾਂ ਵਿੱਚ ਅਲੀਸ਼ਾ, ਪੂਜਾ, ਲਵਪ੍ਰੀਤ ਦੁੱਗ, ਸਫੁਨਜੋਤ, ਗੁਰਪ੍ਰੀਤ ਕੌਰ, ਸੰਜਨਾ, ਕਿਰਨਦੀਪ, ਹਰਜੀਤ ਕੌਰ, ਮਹਿਕ, ਰੁਪਿੰਦਰ ਕੌਰ, ਈਸ਼ਾ ਸਿੰਘ, ਨੇਹਾ, ਦਵਿੰਦਰ ਕੌਰ, ਆਂਚਲ, ਰਜਨੀ, ਨਿਤਿਕਾ, ਪਲਵੀ, ਬਲਜੀਤ ਕੌਰ ਹਾਜ਼ਰ ਰਹੀਆਂ। ਇਨ੍ਹਾਂ ਵਿਦਿਆਰਥਣਾਂ ਨੇ ਕਿਹਾ ਕਿ ਉਹਨਾਂ ਨੂੰ ਉਕਤ ਪ੍ਰੋਗਰਾਮ ਦੌਰਾਨ ਸਮਾਜਿਕ ਤੇ ਜਨ ਜੀਵਨ ਤੌਰ ’ਤੇ ਬਹਤ ਕੁਝ ਨਵਾਂ ਸਿੱਖਣ ਲਈ ਮਿਲਿਆ ਜੋ ਕਿ ਸਦਾ ਉਹਨਾਂ ਦਾ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ।

ਪਿਛਲੀ ਖ਼ਬਰ ਪਿੰਡ ਮਜਾਰਾ ਕਲਾਂ ਵਿਖੇ ਮਾਵਾਂ ਧੀਆਂ ਸਤਿਕਾਰ ਯੋਜਨਾ ਦੇ ਫਾਰਮ ਭਰੇ ਅਗਲੀ ਖ਼ਬਰ ਚੌਕਾਂ ’ਚ ਜਾਮ ਲਾਉਣ ’ਤੇ ਮੁਕੰਮਲ ਪਾਬੰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।