12-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਹਰਜੋਤ ਲੋਹਟੀਆ ਵਲੋਂ ਲਸਾੜਾ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ

ਅਜੀਤ ਡੈਸਕ 27-07-2026

ਉੜਾਪੜ/ਲਸਾੜਾ, 26 ਜੁਲਾਈ (ਲਖਵੀਰ ਸਿੰਘ ਖੁਰਦ)-ਆਮ ਆਦਮੀ ਪਾਰਟੀ ਦੇ ਹਲਕਾ ਫਿਲੌਰ ਦੇ ਇੰਚਾਰਜ ਮੈਡਮ ਹਰਜੋਤ ਕੌਰ ਲੋਹਟੀਆ ਵਲੋਂ ਹਲਕੇ ਦੇ ਵੱਡੇ ਪਿੰਡ ਲਸਾੜਾ ਵਿਖੇ ਮੁਹੱਲਾ ਕਲੀਨਿਕ ਦਾ ਉਦਘਾਟਨ ਕੀਤਾ। ਇਥੇ ਪਹੁੰਚਣ ’ਤੇ ਪਿੰਡ ਦੀਆਂ ਪ੍ਰਮੁੱਖ ਸ਼ਖ਼ਸੀਅਤਾਂ ਸਰਪੰਚ ਦਵਿੰਦਰ ਸਿੰਘ, ਹਲਕਾ ਕੌਆਰਡੀਨੇਟਰ ਧਰਮਿੰਦਰ ਸਿੰਘ ਤੇ ਦਲਜੀਤ ਸਿੰਘ ਪੋਲਾ, ਰਸ਼ਪਾਲ ਸਿੰਘ ਬਲਾਕ ਕੋਆਰਡੀਨੇਟਰ, ਅਮਰੀਕ ਸਿੰਘ ਬੋਲਾ ਅਤੇ ਭੁਪਿੰਦਰ ਸਿੰਘ ਤੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ। ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਉਹਨਾਂ ਕਿਹਾ ਕਿ ਪੰਜਾਬ ਸਰਕਾਰ ਨੇ ਲੋਕਾਂ ਨੂੰ ਚੰਗੀ ਸਿਹਤ ਤੇ ਮਿਆਰੀ ਵਿੱਦਿਆ ਦੇਣ ਦਾ ਜੋ ਸੰਕਲਪ ਲਿਆ ਸੀ ਉਸ ਨੂੰ ਪੂਰਾ ਕਰਨ ਲਈ ਜਿਥੇ ਪੂਰੇ ਪੰਜਾਬ ਵਿਚ ਸਕੂਲਾਂ ਦੀ ਕਾਇਆ ਕਲਪ ਕੀਤੀ ਗਈ ਹੈ ਉਥੇ ਹੀ ਲੋਕਾਂ ਨੂੰ ਸਸਤੀਆਂ ਤੇ ਘਰ ਦੇ ਨੇੜੇ ਹੀ ਸਿਹਤ ਸੇਵਾਵਾਂ ਦੇਣ ਲਈ ਜੋ ਮੁਹੱਲਾ ਕਲੀਨਿਕ ਖੋਲ੍ਹਣ ਦੀ ਸ਼ੁਰੂਆਤ ਕੀਤੀ ਗਈ ਸੀ ਉਸੇ ਲੜੀ ਤਹਿਤ ਪਿੰਡ ਲਸਾੜਾ ਵਿਖੇ ਵੀ ਇਹ ਮੁਹੱਲਾ ਕਲੀਨਿਕ ਸ਼ੁਰੂ ਹੋ ਗਿਆ ਹੈ। ਇਸ ਮੌਕੇ ਪਿੰਡ ਵਾਸੀਆਂ ਵਲੋਂ ਉਨ੍ਹਾਂ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਲੋਕ ਹਮੇਸ਼ਾਂ ਤੁਹਾਡਾ ਸਾਥ ਦੇਣਗੇ। ਇਸ ਮੌਕੇ ਜਤਿੰਦਰ ਸਿੰਘ ਬਲਾਕ ਸੰਮਤੀ ਮੈਂਬਰ, ਜਤਿੰਦਰ ਕੁਮਾਰ ਸੋਢੋਂ, ਜਗਜੀਤ ਸਿੰਘ ਰਾਮਾ ਸੇਲਕਿਆਣਾ, ਬਲਬੀਰ ਛੋਕਰ ਬਲਾਕ ਪ੍ਰਧਾਨ, ਰਾਜ ਕੁਮਾਰ ਲਸਾੜਾ, ਮਨਜੀਤ ਸਰਪੰਚ ਪੁਆਰੀ, ਚੇਅਰਮੈਨ ਵਰਿੰਦਰ ਸੈਣੀ, ਪਰਮਿੰਦਰ ਮਾਹਲ, ਜਤਿੰਦਰ ਕਾਲਾ ਜ਼ਿਲ੍ਹਾ ਵਾਈਸ ਯੂਥ ਪ੍ਰਧਾਨ, ਜਰਨੈਲ ਸਿੰਘ ਪੰਚ, ਦਲਜੀਤ ਸਿੰਘ ਪੰਚ, ਗੁਰਦੀਪ ਪੰਚ, ਬਲਬੀਰ ਸਿੰਘ ਬਾਬਾ, ਸਤਨਾਮ ਸਿੰਘ ਪਾਬਲਾ, ਪਿਆਰਾ ਸਿੰਘ ਕਲੋਟੀਆ, ਮਲਕੀਤ ਸਿੰਘ, ਹਰਮੇਸ਼ ਸਿੰਘ ਆਦਿ ਵੀ ਹਾਜ਼ਰ ਸਨ।

ਪਿਛਲੀ ਖ਼ਬਰ ਬਲਾਕ ਸੜੋਆ ’ਚ ਬੀ. ਡੀ. ਪੀ. ਓ. ਦਫ਼ਤਰ ’ਚ ਮਹਿਲਾ ਬਾਥਰੂਮ ਦਰਵਾਜ਼ਿਆਂ ਤੋਂ ਵਾਂਝੇ ਅਗਲੀ ਖ਼ਬਰ ਯਾਦਗਾਰੀ ਬਣਿਆ ਲਿਖਾਰੀ ਸਭਾ ਜਗਤਪੁਰ ਨੇ ਕਰਵਾਇਆ ਕਵੀ ਦਰਬਾਰ ਤੇ ਚਰਚਾ ਸਮਾਗਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।