10-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-07-2026

ਲਧਾਣਾ ਝਿੱਕਾ ਦੇ ਮੈਦਾਨ ’ਚ ਬੰਗਾ ਜ਼ੋਨ ਦੇ ਸਕੂਲ ਖੇਡ ਟੂਰਨਾਮੈਂਟ ਆਰੰਭ

ਅਜੀਤ ਡੈਸਕ 27-07-2026

ਬੰਗਾ, 26 ਜੁਲਾਈ (ਸੁਰਿੰਦਰ ਸਿੰਘ ਕਰਮ ਲਧਾਣਾ)-ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ. ਸੈ.) ਮੈਡਮ ਅਨੀਤਾ ਸ਼ਰਮਾ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ. ਸੈ.) ਲਖਵੀਰ ਸਿੰਘ, ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਮੈਡਮ ਦਵਿੰਦਰ ਕੌਰ ਦੀ ਅਗਵਾਈ ਅਤੇ ਨਿਰਦੇਸ਼ਾਂ ਅਨੁਸਾਰ ਜੋਨ ਨੰਬਰ ਦੋ ਬੰਗਾ ਦਾ ਜ਼ੋਨਲ ਟੂਰਨਾਮੈਂਟ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲਧਾਣਾ ਝਿੱਕਾ ਵਿਖੇ ਸ਼ੁਰੂ ਹੋਇਆ। ਇਸ ਮੌਕੇ ਜ਼ੋਨ ਨੰਬਰ ਦੋ ਬੰਗਾ ਦੇ ਜ਼ੋਨਲ ਪ੍ਰਧਾਨ ਪ੍ਰਿੰਸੀਪਲ ਰਜਨੀਸ਼ ਕੁਮਾਰ ਵਲੋਂ ਜ਼ੋਨਲ ਟੂਰਨਾਮੈਂਟ ਦਾ ਉਦਘਾਟਨ ਕੀਤਾ। ਉਨ੍ਹਾਂ ਆਪਣੇ ਉਦਘਾਟਨੀ ਸੰਬੋਧਨ ’ਚ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਖੇਡ ਭਾਵਨਾ ਨਾਲ ਖੇਡਣ ਲਈ ਪ੍ਰੇਰਿਤ ਕੀਤਾ। ਟੂਰਨਾਮੈਂਟ ਦੇ ਪਹਿਲੇ ਦਿਨ ਦੇ ਮੁਕਾਬਲਿਆਂ ਵਿਚ ਫੁੱਟਬਾਲ 14 ਸਾਲ ਲੜਕੇ ਸ. ਸ. ਸ. ਸ. ਗੋਬਿੰਦਪੁਰ, ਸ. ਸ. ਸ. ਸ. ਲਧਾਣਾ ਝਿੱਕਾ, ਸ. ਮਿ. ਸ. ਲਧਾਣਾ ਉੱਚਾ, ਸ. ਸ. ਸ. ਸ. ਚੌਨਗਰਾਂ ਨੇ ਜਿੱਤ ਦਰਜ ਕੀਤੀ। ਇਸੇ ਤਰ੍ਹਾਂ ਫੁੱਟਬਾਲ 17 ਸਾਲ ਲੜਕਿਆਂ ਵਿਚ ਆਦਰਸ਼ ਸਕੂਲ ਖਟਕੜ ਕਲਾਂ ਤੇ ਖਾਲਸਾ ਹਾਈ ਸਕੂਲ ਬੰਗਾ ਜੇਤੂ ਰਹੇ। ਫੁੱਟਬਾਲ 19 ਸਾਲ ਲੜਕਿਆਂ ਦੇ ਪਹਿਲੇ ਦਿਨ ਦੇ ਮੁਕਾਬਲੇ ਵਿਚ ਸ. ਸ. ਸ. ਸ. ਲਧਾਣਾ ਝਿੱਕਾ ਨੇ ਜਿੱਤ ਦਰਜ ਕੀਤੀ। ਚੈਸ ਅੰਡਰ 14 ਲੜਕੀਆਂ ਪਹਿਲਾ ਸਥਾਨ ਸਤਲੁਜ ਪਬਲਿਕ ਸਕੂਲ ਬੰਗਾ, ਦੂਜਾ ਸਥਾਨ ਆਦਰਸ਼ ਸਕੂਲ ਖਟਕੜ ਕਲਾਂ, ਤੀਜਾ ਸਥਾਨ ਭਗਵਾਨ ਮਹਾਂਵੀਰ ਸਕੂਲ ਬੰਗਾ, ਚੈਸ ਅੰਡਰ 17 ਲੜਕੀਆਂ ਪਹਿਲਾ ਸਥਾਨ ਸ.ਸ.ਸ.ਸ ਚੌਨਗਰਾਂ, ਦੂਜਾ ਸਥਾਨ ਆਦਰਸ਼ ਸਕੂਲ ਖਟਕੜ ਕਲਾਂ, ਤੀਜਾ ਸਥਾਨ ਸਤਲੁਜ ਪਬਲਿਕ ਸਕੂਲ ਬੰਗਾ, ਬੈਡਮਿੰਟਨ ਅੰਡਰ 14 ਸਾਲ ਲੜਕੇ ਪਹਿਲਾ ਸਥਾਨ ਸ.ਮਿ.ਸ ਹੀਓਂ, ਦੂਜਾ ਸਥਾਨ ਸਮਿਸ ਭੂਤਾਂ, ਸ.ਸ.ਸ.ਸ ਚੌਨਗਰਾ, ਬੈਡਮਿੰਟਨ ਅੰਡਰ 17 ਸਾਲ ਲੜਕੇ ਪਹਿਲਾ ਸਥਾਨ ਸ.ਸ.ਸ.ਸ ਮੱਲੂਪੋਤਾ, ਦੂਜਾ ਸਥਾਨ ਸ.ਸ.ਸ.ਸ ਮਾਹਿਲ ਗਹਿਲਾ, ਤੀਜਾ ਸਥਾਨ ਸਤਲੁਜ ਪਬਲਿਕ ਸਕੂਲ ਬੰਗਾ, ਬੈਡਮਿੰਟਨ ਅੰਡਰ 19 ਸਾਲ ਲੜਕੇ ਪਹਿਲਾ ਸਥਾਨ ਸਤਲੁਜ ਪਬਲਿਕ ਸਕੂਲ ਬੰਗਾ, ਦੂਜਾ ਸਥਾਨ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ, ਰੱਸਾਕਸ਼ੀ 14 ਸਾਲ ਕੁੜੀਆਂ ਪਹਿਲਾ ਸਥਾਨ ਜੀ. ਐਨ. ਐਮ. ਪਬਲਿਕ ਸਕੂਲ ਢਾਹਾਂ, ਦੂਜਾ ਸਥਾਨ ਸੇਂਟ ਸੋਲਜਰ ਸਕੂਲ ਬੰਗਾ, ਤੀਜਾ ਸਥਾਨ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ, ਰੱਸਾਕਸ਼ੀ ਅੰਡਰ 17 ਸਾਲ ਕੁੜੀਆਂ ਪਹਿਲਾ ਸਥਾਨ ਸਤਲੁਜ ਪਬਲਿਕ ਸਕੂਲ ਬੰਗਾ, ਦੂਜਾ ਸਥਾਨ ਸ. ਸ. ਸ. ਸ ਗੋਬਿੰਦਪੁਰ, ਤੀਜਾ ਸਥਾਨ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ, ਰੱਸਾਕਸੀ ਅੰਡਰ 19 ਸਾਲ ਕੁੜੀਆਂ ਪਹਿਲਾ ਸਥਾਨ ਸਤਲੁਜ ਪਬਲਿਕ ਸਕੂਲ ਬੰਗਾ, ਦੂਜਾ ਸਥਾਨ ਭਗਵਾਨ ਮਹਾਂਵੀਰ ਪਬਲਿਕ ਸਕੂਲ ਬੰਗਾ, ਤੀਜਾ ਸਥਾਨ ਸੇਂਟ ਸੋਲਜਰ ਸਕੂਲ ਬੰਗਾ, ਖੋ-ਖੋ 14 ਸਾਲ ਲੜਕਿਆਂ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਭਗਵਾਂਨ ਮਹਾਂਵੀਰ ਸਕੂਲ ਬੰਗਾ, ਦੂਜਾ ਸਥਾਨ ਖਾਲਸਾ ਹਾਈ ਸਕੂਲ ਬੰਗਾ, ਤੀਜਾ ਸਥਾਨ ਰੀਠਾ ਰਾਮ ਹਾਈ ਸਕੂਲ ਬੰਗਾ ਨੇ ਹਾਸਿਲ ਕੀਤਾ। ਇਸ ਮੌਕੇ ਜ਼ੋਨਲ ਟੂਰਨਾਮੈਂਟ ਕਮੇਟੀ ਬੰਗਾ ਦੇ ਪ੍ਰਧਾਨ ਪ੍ਰਿੰ: ਰਜਨੀਸ਼ ਕੁਮਾਰ, ਲੈਕ: ਅੰਮ੍ਰਿਤ ਪਾਲ ਸਿੰਘ, ਲੈਕ: ਪ੍ਰੇਮ ਪਾਲ ਸਿੰਘ, ਰਣਜੀਤ ਸਿੰਘ, ਨਰਿੰਦਰ ਪਾਲ ਸਿੰਘ ਕੈਂਥ, ਬੂਟਾ ਸਿੰਘ, ਕਮਲ ਦੀਪ ਸੱਲ੍ਹਣ, ਬਲਕਾਰ ਸਿੰਘ, ਬਲਜੀਤ ਸਿੰਘ ਡੀ.ਪੀ.ਈ, ਕੈਂਪਸ ਮੈਨੇਜਰ ਅਮਰਜੀਤ, ਜਨਰਲ ਸਕੱਤਰ ਪਰਦੀਪ ਤੇਜੀ, ਵਿੱਤ ਸਕੱਤਰ ਰਮੇਸ਼ ਕੁਮਾਰ, ਮੈਂਬਰ ਨਵਦੀਪ ਸਿੰਘ, ਮੈਡਮ ਸੁਨੀਤਾ, ਮੈਡਮ ਨੀਲਮ ਰਾਣੀ ਅਤੇ ਵੱਖ-ਵੱਖ ਸਕੂਲਾਂ ਤੋਂ ਸਰੀਰਕ ਸਿੱਖਿਆ ਦੇ ਅਧਿਆਪਕ ਹਾਜ਼ਰ ਸਨ।

ਪਿਛਲੀ ਖ਼ਬਰ ਗਗਨ ਨਗਰ ਵਿਖੇ ਲੋਕ ਸੀਵਰੇਜ ਦਾ ਰਲਿਆ ਗੰਦਾ ਪਾਣੀ ਪੀਣ ਨੂੰ ਮਜਬੂਰ-ਕਿਸੇ ਵੇਲੇ ਫੈਲ ਸਕਦੀ ਹੈ ਭਿਅੰਕਰ ਬਿਮਾਰੀ ਅਗਲੀ ਖ਼ਬਰ ਬੀਕਾ ’ਚ ਕੀਤੀ ਅੰਦੋਲਨਕਾਰੀ ਵਿਦਿਆਰਥੀਆਂ ਦੇ ਹੱਕ ’ਚ ਵਿਚਾਰ ਚਰਚਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।