06-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-08-2026

ਮਨੁੱਖਤਾ ਦੀ ਸੇਵਾ ਹੀ ਸਭ ਤੋਂ ਵੱਡਾ ਪੁੰਨ -ਸਰਪੰਚ ਬਿਮਲਾ ਦੇਵੀ

ਕਟਾਰੀਆਂ, 5 ਅਗਸਤ (ਪ੍ਰੇਮੀ ਸੰਧਵਾਂ)- ਲੋੜਵੰਦਾਂ ਦੀ ਸੱਚੀ ਹਮਦਰਦੀ ਸਰਪੰਚ ਬਿਮਲਾ ਦੇਵੀ ਬੰਗਾ ਪਤਨੀ ਕਿਸਾਨ ਆਗੂ ਕਮਲਜੀਤ ਬੰਗਾ ਨੇ ਅਜੀਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਹੜੇ ਧਰਮੀ ਲੋਕ ਬਿਨਾਂ ਕਿਸੇ ਸਵਾਰਥ ਤੋਂ ਆਪਣੀ ਕਿਰਤ ਕਮਾਈ ਵਿਚੋਂ ਤਿਲ ਫੁੱਲ ਭੇਟਾ ਕੱਢ ਕੇ ਲੋੜਵੰਦ ਤੇ ਗਰੀਬ ਲੋਕਾਂ ਦੀ ਸੇਵਾ ਕਰਦੇ ਹਨ, ਉਹ ਲੋਕ ਬਹੁਤ ਹੀ ਵਡਭਾਗੀ ਹੁੰਦੇ ਹਨ, ਕਿਉਂਕ ਸੇਵਾ ਦਾ ਕਾਰਜ ਵੀ ਪ੍ਰਮਾਤਮਾ ਨੇ ਧੁਰ ਦੁਰਗਾਹੋ ਵਿਰਲੇ ਵਾਂਝੇ ਲੋਕਾਂ ਦੇ ਭਾਗਾਂ ਵਿਚ ਲਿਖਿਆ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਮਾਇਆ ਦੇ ਹੰਕਾਰ ਵਿਚ ਆ ਕੇ ਦਰ ‘ਤੇ ਖੈਰ ਮੰਗਣ ਆਏ ਫਕੀਰ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ, ਸ਼ਾਇਦ ਉਹ ਫਕੀਰ ਰੱਬ ਦੇ ਰੂਪ ਵਿਚ ਮੰਗਣ ਦੀ ਬਜਾਏ ਕੁਝ ਦੇਣ ਹੀ ਆਇਆ ਹੋਵੇ।

ਅਜੀਤ ਡੈਸਕ 06-08-2026
ਕਟਾਰੀਆਂ, 5 ਅਗਸਤ (ਪ੍ਰੇਮੀ ਸੰਧਵਾਂ)- ਲੋੜਵੰਦਾਂ ਦੀ ਸੱਚੀ ਹਮਦਰਦੀ ਸਰਪੰਚ ਬਿਮਲਾ ਦੇਵੀ ਬੰਗਾ ਪਤਨੀ ਕਿਸਾਨ ਆਗੂ ਕਮਲਜੀਤ ਬੰਗਾ ਨੇ ਅਜੀਤ ਨਾਲ ਗੱਲਬਾਤ ਕਰਦਿਆ ਕਿਹਾ ਕਿ ਜਿਹੜੇ ਧਰਮੀ ਲੋਕ ਬਿਨਾਂ ਕਿਸੇ ਸਵਾਰਥ ਤੋਂ ਆਪਣੀ ਕਿਰਤ ਕਮਾਈ ਵਿਚੋਂ ਤਿਲ ਫੁੱਲ ਭੇਟਾ ਕੱਢ ਕੇ ਲੋੜਵੰਦ ਤੇ ਗਰੀਬ ਲੋਕਾਂ ਦੀ ਸੇਵਾ ਕਰਦੇ ਹਨ, ਉਹ ਲੋਕ ਬਹੁਤ ਹੀ ਵਡਭਾਗੀ ਹੁੰਦੇ ਹਨ, ਕਿਉਂਕ ਸੇਵਾ ਦਾ ਕਾਰਜ ਵੀ ਪ੍ਰਮਾਤਮਾ ਨੇ ਧੁਰ ਦੁਰਗਾਹੋ ਵਿਰਲੇ ਵਾਂਝੇ ਲੋਕਾਂ ਦੇ ਭਾਗਾਂ ਵਿਚ ਲਿਖਿਆ ਹੁੰਦਾ ਹੈ। ਉਹਨਾਂ ਕਿਹਾ ਕਿ ਕਿਸੇ ਵੀ ਇਨਸਾਨ ਨੂੰ ਮਾਇਆ ਦੇ ਹੰਕਾਰ ਵਿਚ ਆ ਕੇ ਦਰ ‘ਤੇ ਖੈਰ ਮੰਗਣ ਆਏ ਫਕੀਰ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ, ਸ਼ਾਇਦ ਉਹ ਫਕੀਰ ਰੱਬ ਦੇ ਰੂਪ ਵਿਚ ਮੰਗਣ ਦੀ ਬਜਾਏ ਕੁਝ ਦੇਣ ਹੀ ਆਇਆ ਹੋਵੇ। ਸਰਪੰਚ ਬਿਮਲਾ ਦੇਵੀ ਬੰਗਾ ਨੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਕਿਰਤ ਕਮਾਈ ਵਿਚੋਂ ਦਸਵੰਧ ਕੱਢ ਕੇ ਗਰੀਬ ਪਰਿਵਾਰ ਦੀਆਂ ਲੜਕੀਆ ਦੇ ਵਿਆਹਾਂ ਤੇ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਦੀ ਪੜ੍ਹਾਈ ‘ਤੇ ਖਰਚ ਕਰਿਆ ਕਰਨ ਤਾਂ ਜੋ ਉਨ੍ਹਾਂ ਦਾ ਮਨੁੱਖੀ ਜਾਮਾ ਸਫ਼ਲ ਹੋ ਸਕੇ। ਤਸਵੀਰ 05 ਨਵਾਂਸ਼ਹਿਰ 05 ਸਰਪੰਚ ਬਿਮਲਾ ਦੇਵੀ ਬੰਗਾ ਗੱਲਬਾਤ ਕਰਦੇ ਹੋਏ।
ਪਿਛਲੀ ਖ਼ਬਰ ਸ਼ਹੀਦ ਬਾਬਾ ਬੇਅੰਤ ਸਿੰਘ ਦੀ ਯਾਦ ਨੂੰ ਸਮਰਪਿਤ ਬਰਸੀ ਸਮਾਗਮ 22 ਨੂੰ ਅਗਲੀ ਖ਼ਬਰ ਬਲਾਕ ਸੰਮਤੀ ਸੜੋਆ ਦੀ ਪਹਿਲੀ ਮੀਟਿੰਗ ਚੇਅਰਪਰਸਨ ਕਿਰਨਦੀਪ ਕੌਰ ਦੀ ਅਗਵਾਈ ਹੇਠ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।