21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪਿੰਡ ਨਵਾਂਗਰਾਂ ਦੇ ਪ੍ਰਵੀਨ ਭਾਟੀਆ ਨੂੰ ਯੂਥ ਕਾਂਗਰਸ ਬਲਾਕ ਬਲਾਚੌਰ-2 ਦਾ ਪ੍ਰਧਾਨ ਨਿਯੁਕਤ ਕੀਤਾ

ਪੋਜੇਵਾਲ ਸਰਾਂ, 20 ਅਗਸਤ (ਨਵਾਂਗਰਾਈਂ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸੁਭੀ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਹੇਤ ਰਾਜ ਜੰਡੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਕਮੇਟੀ ਵਲੋਂ ਹਲਕਾ ਬਲਾਚੌਰ ਦੇ ਪਿੰਡ ਨਵਾਂਗਰਾਂ ਦੇ ਪ੍ਰਵੀਨ ਭਾਟੀਆ ਪੀਨੂ ਨੂੰ ਬਲਾਕ ਬਲਾਚੌਰ -2 ਦਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਪ੍ਰਵੀਨ ਭਾਟੀਆ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ।

ਪਿੰਡ ਨਵਾਂਗਰਾਂ ਦੇ ਪ੍ਰਵੀਨ ਭਾਟੀਆ ਨੂੰ ਯੂਥ ਕਾਂਗਰਸ ਬਲਾਕ ਬਲਾਚੌਰ-2 ਦਾ ਬਲਾਕ ਪ੍ਰਧਾਨ ਨਿਯੁਕਤ ਕਰਨ ’ਤੇ ਸੂਬਾ ਪ੍ਰਧਾਨ ਸੁਭਮ ਸ਼ਰਮਾ ਤੇ ਹੋਰ ਆਗੂ ਸਨਮਾਨਿਤ ਕਰਦੇ ਹੋਏ। ਅਜੀਤ ਤਸਵੀਰ 21-08-2026
ਪੋਜੇਵਾਲ ਸਰਾਂ, 20 ਅਗਸਤ (ਨਵਾਂਗਰਾਈਂ) - ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਸ਼ੁਭਮ ਸ਼ਰਮਾ ਸੁਭੀ, ਅਜੇ ਮੰਗੂਪੁਰ ਜ਼ਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ ਅਤੇ ਹੇਤ ਰਾਜ ਜੰਡੀ ਜ਼ਿਲ੍ਹਾ ਪ੍ਰਧਾਨ ਯੂਥ ਕਾਂਗਰਸ ਕਮੇਟੀ ਵਲੋਂ ਹਲਕਾ ਬਲਾਚੌਰ ਦੇ ਪਿੰਡ ਨਵਾਂਗਰਾਂ ਦੇ ਪ੍ਰਵੀਨ ਭਾਟੀਆ ਪੀਨੂ ਨੂੰ ਬਲਾਕ ਬਲਾਚੌਰ -2 ਦਾ ਯੂਥ ਕਾਂਗਰਸ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਇਸ ਮੌਕੇ ਉਹਨਾਂ ਕਿਹਾ ਕਿ ਸਾਨੂੰ ਪੂਰਨ ਵਿਸ਼ਵਾਸ ਹੈ ਕਿ ਪ੍ਰਵੀਨ ਭਾਟੀਆ ਇਸ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਤੇ ਮਿਹਨਤ ਨਾਲ ਨਿਭਾਉਣਗੇ। ਇਸ ਮੌਕੇ ਪਰਵੀਨ ਭਾਟੀਆ ਨੇ ਸੁਭਮ ਸ਼ਰਮਾ, ਅਜੇ ਮੰਗੂਪੁਰ ਤੇ ਹੇਤ ਰਾਜ ਜੰਡੀ ਦਾ ਧੰਨਵਾਦ ਕੀਤਾ। ਇਸ ਮੌਕੇ ਪਰਵੀਨ ਭਾਟੀਆ ਨੂੰ ਤਿਲਕ ਰਾਜ ਸੂਦ ਬਲਾਕ ਪ੍ਰਧਾਨ ਕਾਂਰਗਸ ਕਮੇਟੀ ਸੜੋਆ, ਮਨੋਹਰ ਲਾਲ ਭਾਟੀਆ ਸਾਬਕਾ ਸਰਪੰਚ ਨਵਾਂਗਰਾਂ, ਮਾਸਟਰ ਮਹਿੰਦਰ ਪਾਲ ਪੋਜੇਵਾਲ, ਬਿੰਦਰ ਕੁਮਾਰ ਸਾਬਕਾ ਸਰਪੰਚ, ਸ਼ਾਮ ਸੁੰਦਰ ਸਾਬਕਾ ਸਰਪੰਚ ਪੋਜੇਵਾਲ, ਪ੍ਰੇਮ ਚੰਦ ਪੋਜੇਵਾਲ ਆਦਿ ਆਗੂਆ ਨੇ ਵੀ ਵਧਾਈ ਦਿੱਤੀ।
ਪਿਛਲੀ ਖ਼ਬਰ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ ਮੁਫ਼ਤ ਥਾਇਰਾਇਡ ਤੇ ਸ਼ੂਗਰ ਜਾਂਚ ਕੈਂਪ ਅੱਜ ਅਗਲੀ ਖ਼ਬਰ ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਵਾਤਾਵਰਨ ਦਿਵਸ ਵਜੋਂ ਜ਼ਿਲ੍ਹੇ ਭਰ ’ਚ ਬੂਟੇ ਲਗਾ ਕੇ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।