ਡਾ. ਬਰਜਿੰਦਰ ਸਿੰਘ ਹਮਦਰਦ ਦਾ ਜਨਮ ਦਿਨ ਵਾਤਾਵਰਨ ਦਿਵਸ ਵਜੋਂ ਜ਼ਿਲ੍ਹੇ ਭਰ ’ਚ ਬੂਟੇ ਲਗਾ ਕੇ ਮਨਾਇਆ
ਨਵਾਂਸ਼ਹਿਰ, 20 ਅਗਸਤ (ਹਰਮਿੰਦਰ ਸਿੰਘ ਪਿੰਟੂ)- ਪੰਜਾਬ, ਪੰਜਾਬੀਅਤ ਦੇ ਪਹਿਰੇਦਾਰ ਅਤੇ ‘ਅਜੀਤ’ ਪ੍ਰਕਾਸ਼ਨ ਸਮੂਹ ਤੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਇੰਚਾਰਜ ਉਪ-ਦਫਤਰ ਨਵਾਂਸ਼ਹਿਰ ਜਸਬੀਰ ਸਿੰਘ ਨੂਰਪੁਰ ਦੀ ਅਗਵਾਈ ਵਿੱਚ ਕੇਕ ਕੱਟਿਆ ਗਿਆ ਉੱਥੇ ਇਤਿਹਾਸਿਕ ਬਾਰਾਦਰੀ ਬਾਗ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ।
ਨਵਾਂਸ਼ਹਿਰ, 20 ਅਗਸਤ (ਹਰਮਿੰਦਰ ਸਿੰਘ ਪਿੰਟੂ)- ਪੰਜਾਬ, ਪੰਜਾਬੀਅਤ ਦੇ ਪਹਿਰੇਦਾਰ ਅਤੇ ‘ਅਜੀਤ’ ਪ੍ਰਕਾਸ਼ਨ ਸਮੂਹ ਤੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਜਨਮ ਦਿਨ ਮੌਕੇ ਜ਼ਿਲ੍ਹਾ ਇੰਚਾਰਜ ਉਪ-ਦਫਤਰ ਨਵਾਂਸ਼ਹਿਰ ਜਸਬੀਰ ਸਿੰਘ ਨੂਰਪੁਰ ਦੀ ਅਗਵਾਈ ਵਿੱਚ ਕੇਕ ਕੱਟਿਆ ਗਿਆ ਉੱਥੇ ਇਤਿਹਾਸਿਕ ਬਾਰਾਦਰੀ ਬਾਗ ਵਿਖੇ ਵੱਖ-ਵੱਖ ਕਿਸਮਾਂ ਦੇ ਬੂਟੇ ਲਗਾਏ ਗਏ। ਬੂਟੇ ਲਗਾਉਣ ਦੀ ਰਸਮ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਕੁਮਾਰ ਸੂਰੀ ਤੇ ਮਹਿੰਦਰ ਪਾਲ ਸਿੰਘ ਖਾਲਸਾ ਤੇ ਸਮੂਹ ਪੱਤਰਕਾਰ ਭਾਈਚਾਰੇ ਨੇ ਨਿਭਾਈ। ਇਸ ਮੌਕੇ ਦਿਨੇਸ਼ ਸੂਰੀ ਨੇ ਕਿਹਾ ਕਿ ਰੁੱਖ ਸਾਡੇ ਜੀਵਨ ਦਾ ਅਨਿੱਖੜਵਾਂ ਅੰਗ ਹਨ। ਰੁੱਖਾ ਤੋਂ ਬਗੈਰ ਸਾਡਾ ਜੀਵਨ ਅਧੂਰਾ ਹੈ, ਆਓ ਸਾਰੇ ਰਲ ਕੇ ਇਸ ਮੁਹਿੰਮ ਦਾ ਹਿੱਸਾ ਬਣੀਏ ਅਤੇ ਵੱਧ ਤੋਂ ਵੱਧ ਰੁੱਖ ਲਗਾਈਏ। ਇਸ ਮੌਕੇ ਜਸਬੀਰ ਸਿੰਘ ਨੂਰਪੁਰ ਇੰਚਾਰਜ ਦਫਤਰ ਨਵਾਂਸ਼ਹਿਰ, ਦੀਦਾਰ ਸਿੰਘ ਸ਼ੇਤਰਾ, ਹਰਮਿੰਦਰ ਸਿੰਘ ਪਿੰਟੂ, ਸੁਰਿੰਦਰ ਸਿੰਘ ਕਰਮ ਬੰਗਾ ਉਪ-ਦਫਤਰ, ਧਰਮਵੀਰ ਪਾਲ ਬੰਗਾ, ਸੰਦੀਪ ਮਝੂਰ, ਨਛੱਤਰ ਸਿੰਘ ਬਹਿਰਾਮ, ਮਹਿੰਦਰ ਪਾਲ ਸਿੰਘ, ਸਰਬਜੀਤ ਸਿੰਘ ਚੱਕ ਰਾਮੂ, ਪ੍ਰੇਮੀ ਸੰਧਵਾਂ, ਉਂਕਾਰ ਸਿੰਘ ਰਠੋਰ, ਹਰਮੇਲ ਸਿੰਘ ਸਹੂੰਗੜਾ, ਹਰਕੰਵਲ ਸਿੰਘ ਕੌਲਗੜ੍ਹ, ਬਲਵਿੰਦਰ ਨਾਨੋਵਾਲ, ਗੁਰਨਾਮ ਸਿੰਘ ਖ਼ੁਰਦ, ਤੀਰਥ ਸਿੰਘ ਰੱਕੜ, ਨਰੇਸ਼ ਧੌਲ, ਨਿਰਮਲਜੀਤ ਸਿੰਘ ਚਾਹਲ, ਅਸ਼ੋਕ ਕੁਮਾਰ ਲੀਲ, ਹਰਸਿਮਰਨ ਜੋਤ ਸਿੰਘ ਕਲੇਰ, ਦੀਦਾਰ ਸਿੰਘ ਬਲਾਚੌਰੀਆ, ਲਖਵੀਰ ਸਿੰਘ ਖੁਰਦ, ਮਨਜੀਤ ਸਿੰਘ ਜੱਬੋਵਾਲ, ਜਰਨੈਲ ਸਿੰਘ ਨਿੱਘਾ, ਗੁਰਜਿੰਦਰ ਗੁਰੂ, ਹਰਭਜਨ ਹੀਰ ਕੌਲਗੜ੍ਹ ਆਦਿ ਹਾਜ਼ਰ ਸਨ।