23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਬਾਬਾ ਗੋਲਾ ਸਕੂਲ ਬੰਗਾ ’ਚ ‘ਬਿਜ਼ਨਸ ਬਲਾਸਟਰ ਮੇਲਾ’ ਸਫ਼ਲਤਾਪੂਰਵਕ ਕਰਵਾਇਆ

ਬੰਗਾ, 22 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵਿਦਿਆਰਥੀਆਂ ’ਚ ਉੱਦਮੀ ਬਣਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ‘ਬਿਜ਼ਨਸ ਬਲਾਸਟਰ ਮੇਲਾ’ ਕਰਵਾਇਆ ਗਿਆ। ਇਸ ਮੇਲੇ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ।

ਅਜੀਤ ਡੈਸਕ 23-08-2026
ਬੰਗਾ, 22 ਅਗਸਤ (ਸੁਰਿੰਦਰ ਸਿੰਘ ਕਰਮ ਲਧਾਣਾ) - ਬਾਬਾ ਗੋਲਾ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਬੰਗਾ ਵਿਖੇ ਵਿਦਿਆਰਥੀਆਂ ’ਚ ਉੱਦਮੀ ਬਣਨ ਦੀ ਭਾਵਨਾ ਨੂੰ ਉਤਸ਼ਾਹਿਤ ਕਰਨ ਲਈ ਇੱਕ ਵਿਸ਼ੇਸ਼ ‘ਬਿਜ਼ਨਸ ਬਲਾਸਟਰ ਮੇਲਾ’ ਕਰਵਾਇਆ ਗਿਆ। ਇਸ ਮੇਲੇ ਨੂੰ ਲੈ ਕੇ ਵਿਦਿਆਰਥੀਆਂ ਵਿੱਚ ਭਾਰੀ ਉਤਸ਼ਾਹ ਅਤੇ ਜੋਸ਼ ਦੇਖਣ ਨੂੰ ਮਿਲਿਆ। ਮੇਲੇ ਦੌਰਾਨ ਸਕੂਲੀ ਵਿਦਿਆਰਥੀਆਂ ਵੱਲੋਂ ਆਪਣੀ ਰਚਨਾਤਮਕ ਪ੍ਰਤੀਭਾ ਦਾ ਪ੍ਰਦਰਸ਼ਨ ਕਰਦੇ ਹੋਏ ਵੱਖ-ਵੱਖ ਤਰ੍ਹਾਂ ਦੇ ਆਕਰਸ਼ਕ ਸਟਾਲ ਲਗਾਏ ਗਏ। ਵਿਦਿਆਰਥੀਆਂ ਨੇ ਖਾਣ-ਪੀਣ ਦੇ ਸੁਆਦੀ ਸਟਾਲਾਂ ਵਿੱਚ ਗੋਲਗੱਪੇ, ਟਿੱਕੀ, ਭੇਲਪੁਰੀ ਤੋਂ ਇਲਾਵਾ ਹੱਥੀਂ ਬਣਾਈਆਂ ਸੁੰਦਰ ਰੱਖੜੀਆਂ ਅਤੇ ਹੋਰ ਸਜਾਵਟੀ ਵਸਤੂਆਂ ਦੇ ਸਟਾਲ ਵੀ ਬੜੇ ਸ਼ਾਨਦਾਰ ਢੰਗ ਨਾਲ ਸਜਾਏ। ਬੱਚਿਆਂ ਨੇ ਖ਼ੁਦ ਗਾਹਕਾਂ ਨਾਲ ਗੱਲਬਾਤ ਕਰਕੇ ਆਪਣੀਆਂ ਵਸਤੂਆਂ ਦੀ ਵਿਕਰੀ ਕੀਤੀ। ਇਸ ਮੇਲੇ ਰਾਹੀਂ ਵਿਦਿਆਰਥੀਆਂ ਨੇ ਪ੍ਰੈਕਟੀਕਲ ਤਰੀਕੇ ਨਾਲ ਵਪਾਰ ਦੀਆਂ ਬਰੀਕੀਆਂ, ਲਾਗਤ, ਮਾਰਕੀਟਿੰਗ, ਵਿਕਰੀ, ਮੁਨਾਫ਼ਾ ਅਤੇ ਨੁਕਸਾਨ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ। ਸਕੂਲ ਮੁਖੀ ਜਸਵਿੰਦਰ ਕੌਰ ਦੀ ਅਗਵਾਈ ਹੇਠ ਇਹ ਸਮਾਗਮ ਬਹੁਤ ਹੀ ਸੁਚੱਜੇ ਢੰਗ ਨਾਲ ਨੇਪਰੇ ਚੜ੍ਹਿਆ। ਉਹਨਾਂ ਨੇ ਵਿਦਿਆਰਥੀਆਂ ਦੇ ਯਤਨਾਂ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਪ੍ਰੋਜੈਕਟ ਬੱਚਿਆਂ ਵਿੱਚ ਆਤਮ-ਵਿਸ਼ਵਾਸ, ਟੀਮ ਵਰਕ ਅਤੇ ਕਾਰੋਬਾਰੀ ਹੁਨਰ ਪੈਦਾ ਕਰਦੇ ਹਨ, ਜਿਸ ਨਾਲ ਉਹ ਭਵਿੱਖ ਵਿੱਚ ਸਵੈ-ਨਿਰਭਰ ਬਣ ਸਕਣਗੇ। ਇਸ ਮੌਕੇ ਵਿਦਿਆਰਥੀਆਂ ਨੂੰ ਗਾਈਡ ਕਰਨ ਤੇ ਸਟਾਲਾਂ ਦੇ ਸੁਚੱਜੇ ਪ੍ਰਬੰਧ ਵਿੱਚ ਜਮਾਤ ਇੰਚਾਰਜ ਡਾ. ਬਿੰਦੂ ਕੈਂਥ, ਰਾਜਾ ਮਨਚੰਦਾ, ਸ਼੍ਰੀਮਤੀ ਰੇਨੂ ਗਰੋਵਰ, ਨਵਨੀਤ ਕੌਰ, ਸੁਰਿੰਦਰ ਕੌਰ, ਕਿਰਨਜੀਤ ਕੌਰ, ਦਲਜੀਤ ਕੌਰ ਤੇ ਸ਼੍ਰੀਮਤੀ ਪ੍ਰਤਿਭਾ ਸੁਭਰਾ ਨੇ ਅਹਿਮ ਭੂਮਿਕਾ ਨਿਭਾਈ।
ਪਿਛਲੀ ਖ਼ਬਰ ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰਹਿ ਕੇ ਨੌਜਵਾਨ ਬਾਣੀ ਤੇ ਬਾਣੇ ਦੇ ਧਾਰਨੀ ਬਣਨ : ਜਥੇ. ਜਸਕਰਨ ਸਿੰਘ ਬੋਇਲ ਅਗਲੀ ਖ਼ਬਰ ਤੀਆਂ ਦਾ ਤਿਉਹਾਰ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।