23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਨਸ਼ਿਆਂ ਦੀ ਕੋਹੜ ਰੂਪੀ ਬਿਮਾਰੀ ਤੋਂ ਦੂਰ ਰਹਿ ਕੇ ਨੌਜਵਾਨ ਬਾਣੀ ਤੇ ਬਾਣੇ ਦੇ ਧਾਰਨੀ ਬਣਨ : ਜਥੇ. ਜਸਕਰਨ ਸਿੰਘ ਬੋਇਲ

ਕਟਾਰੀਆਂ, 22 ਅਗਸਤ (ਪ੍ਰੇਮੀ ਸੰਧਵਾਂ) - ਧਾਰਮਿਕ ਖਿਆਲਾਂ ਵਿੱਚ ਹਮੇਸ਼ਾ ਹੀ ਰੁਚੀ ਰੱਖਣ ਵਾਲੇ ਸਮਾਜ ਸੇਵੀ ਤੇ ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਬੱਸ ਅੱਡਾ ਸੂੰਢ ਦੇ ਮੈਨੇਜਿੰਗ ਡਾਇਰੈਕਟਰ ਜਥੇ. ਜਸਕਰਨ ਸਿੰਘ ਬੋਇਲ ਤੇ ਉੱਘੀ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਚੇਅਰਪਰਸਨ ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਸੂੰਢ ਨੇ ਸਿੱਖੀ ਤੋਂ ਦੂਰ ਹੋ ਕੇ ਨਸ਼ਿਆਂ ਦੀ ਕੋਹੜਰੂਪੀ ਬਿਮਾਰੀ ਵਿੱਚ ਪੰਜਾਬ ਦੀ ਜਕੜ ਹੁੰਦੀ ਜਾ ਰਹੀ ਜਵਾਨੀ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਕੇਸਾਂ ਦਾ ਕਤਲ ਕਰਵਾਉਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ।

ਅਜੀਤ ਡੈਸਕ 23-08-2026
ਕਟਾਰੀਆਂ, 22 ਅਗਸਤ (ਪ੍ਰੇਮੀ ਸੰਧਵਾਂ) - ਧਾਰਮਿਕ ਖਿਆਲਾਂ ਵਿੱਚ ਹਮੇਸ਼ਾ ਹੀ ਰੁਚੀ ਰੱਖਣ ਵਾਲੇ ਸਮਾਜ ਸੇਵੀ ਤੇ ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਬੱਸ ਅੱਡਾ ਸੂੰਢ ਦੇ ਮੈਨੇਜਿੰਗ ਡਾਇਰੈਕਟਰ ਜਥੇ. ਜਸਕਰਨ ਸਿੰਘ ਬੋਇਲ ਤੇ ਉੱਘੀ ਸਮਾਜ ਸੇਵਿਕਾ ਮੈਡਮ ਮਨਜਿੰਦਰ ਕੌਰ ਬੋਇਲ ਚੇਅਰਪਰਸਨ ਬੋਇਲ ਬ੍ਰਦਰਜ਼ ਕਰਿਆਨਾ ਸਟੋਰ ਸੂੰਢ ਨੇ ਸਿੱਖੀ ਤੋਂ ਦੂਰ ਹੋ ਕੇ ਨਸ਼ਿਆਂ ਦੀ ਕੋਹੜਰੂਪੀ ਬਿਮਾਰੀ ਵਿੱਚ ਪੰਜਾਬ ਦੀ ਜਕੜ ਹੁੰਦੀ ਜਾ ਰਹੀ ਜਵਾਨੀ ’ਤੇ ਗਹਿਰੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਅੱਜ ਦੀ ਨੌਜਵਾਨ ਪੀੜ੍ਹੀ ਵਲੋਂ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਕੇਸਾਂ ਦਾ ਕਤਲ ਕਰਵਾਉਣਾ ਇੱਕ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਸਾਡੇ ਗੁਰੂਆਂ ਨੇ ਸਾਨੂੰ ਕੇਸਾਧਾਰੀ ਬਣਨ ਦਾ ਉਪਦੇਸ਼ ਦਿੱਤਾ ਹੋਇਆ ਤਾਂ ਜੋ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਪਰ ਅਫਸੋਸ ਕੁੱਝ ਕੁ ਨੌਜਵਾਨਾਂ ਵਲੋਂ ਨਸ਼ਿਆਂ ਦੀ ਦਲ-ਦਲ ’ਚ ਫਸ ਕੇ ਬਾਣੀ ਤੇ ਸਿੱਖੀ ਬਾਣੇ ਤੋਂ ਦੂਰ ਰਹਿਣਾ ਇੱਕ ਅਤਿ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਨੌਜਵਾਨਾਂ ਦਾ ਨਸ਼ਿਆਂ ਤੋਂ ਦੂਰ ਰਹਿ ਕੇ ਖੰਡੇ ਬਾਟੇ ਦਾ ਅੰਮ੍ਰਿਤ ਛਕਣਾ ਚਾਹੀਦਾ ਹੈ। ਇਸ ਮੌਕੇ ਸਾਬਕਾ ਹੈੱਡਮਾਸਟਰ ਜਥੇ. ਬਲਵੀਰ ਸਿੰਘ ਬੋਇਲ, ਮਾਤਾ ਸੁਰਿੰਦਰ ਕੌਰ ਬੋਇਲ, ਪਰਮਵੀਰ ਸਿੰਘ ਬੋਇਲ, ਪ੍ਰਿੰਸ ਢਿੱਲੋਂ, ਕਿਰਨਾ ਸੂੰਢ, ਰਮਨਦੀਪ ਹੀਰਾ ਪਾਲ, ਪਿੰਕੀ, ਮਨਜਿੰਦਰ, ਸਹਿਜਵੀਰ ਸਿੰਘ ਬੋਇਲ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਡਾ. ਹਰਭਜਨ ਸਿੰਘ ਪਰਿਹਾਰ ਕਰਨਾਣਾ ‘ਭਾਰਤ ਤਿੱਬਤ ਸਹਿਯੋਗ ਮੰਚ ਪੰਜਾਬ’ ਦੇ ਸਰਪ੍ਰਸਤ ਨਿਯੁਕਤ ਅਗਲੀ ਖ਼ਬਰ ਬਾਬਾ ਗੋਲਾ ਸਕੂਲ ਬੰਗਾ ’ਚ ‘ਬਿਜ਼ਨਸ ਬਲਾਸਟਰ ਮੇਲਾ’ ਸਫ਼ਲਤਾਪੂਰਵਕ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।