24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਹੋਣਹਾਰ ਵਿਦਿਆਰਥੀ ਸ਼ਿਵਮ ਰਾਣਾ, ਨਵਜੋਤ ਕੌਰ, ਹਰਪ੍ਰੀਤ ਅਤੇ ਪਰਮਵੀਰ ਸਿੰਘ। ਮੈਨੇਜਮੈਂਟ ਕਾਲਜ ਦੇ ਬੀ.ਸੀ.ਏ. ਵਿਭਾਗ ਦੇ ਦੂਸਰੇ ਸਮੈਸਟਰ ’ਚ ਸ਼ਿਵਮ ਰਾਣਾ ਅੱਵਲ ਰਿਹਾ

ਮੁਕੰਦਪੁਰ, 23 ਅਗਸਤ (ਅਮਰੀਕ ਸਿੰਘ ਢੀਡਸਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ. ਕਾਮ.

ਅਮਰਦੀਪ ਕਾਲਜ ਦੇ ਬੀ. ਕਾਮ ਦੇ ਹੋਣਹਾਰ ਵਿਦਿਆਰਥੀ। 24-08-2026
ਮੁਕੰਦਪੁਰ, 23 ਅਗਸਤ (ਅਮਰੀਕ ਸਿੰਘ ਢੀਡਸਾ) - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਵਲੋਂ ਐਲਾਨੇ ਗਏ ਬੀ.ਕਾਮ. ਸਮੈਸਟਰ ਛੇਵਾਂ ਦੇ ਨਤੀਜਿਆਂ ’ਚ ਅਮਰਦੀਪ ਸਿੰਘ ਸ਼ੇਰਗਿੱਲ ਮੈਮੋਰੀਅਲ ਕਾਲਜ, ਮੁਕੰਦਪੁਰ ਦਾ ਨਤੀਜਾ ਸ਼ਾਨਦਾਰ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਮਨਜੀਤ ਸਿੰਘ ਨੇ ਦੱਸਿਆ ਕਿ ਕਾਲਜ ਵਿਦਿਆਰਥਣ ਜਸਕਰਨ ਕੌਰ ਸਪੁੱਤਰੀ ਬਲਵੀਰ ਰਾਮ ਵਾਸੀ ਮਸਾਣੀ ਨੇ 72.3 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ਵਿਚੋਂ ਪਹਿਲਾ ਸਥਾਨ ਹਾਸਲ ਕੀਤਾ। ਵਿਦਿਆਰਥਣ ਆਸ਼ੀਆ ਬੇਗਮ ਸਪੁੱਤਰੀ ਸ਼ੌਕਤ ਅਲੀ ਵਾਸੀ ਸ਼ੇਖੂਪੁਰ ਨੇ 70.8 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ’ਚੋਂ ਦੂਸਰਾ ਸਥਾਨ ਹਾਸਲ ਕੀਤਾ। ਵਿਦਿਆਰਥਣ ਯੁਗਵੀਰ ਕੌਰ ਸਪੁੱਤਰੀ ਹਰਜਿੰਦਰ ਸਿੰਘ ਵਾਸੀ ਕਾਲੇ ਨੇ 67.7 ਫੀਸਦੀ ਅੰਕ ਪ੍ਰਾਪਤ ਕਰਕੇ ਜਮਾਤ ’ਚੋਂ ਤੀਸਰਾ ਸਥਾਨ ਹਾਸਲ ਕੀਤਾ। ਉਨ੍ਹਾਂ ਵਿਭਾਗ ਦੇ ਮੁਖੀ ਡਾ.ਕਰਮਜੀਤ ਕੌਰ, ਡਾ. ਮੇਘਨਾ ਅਗਰਵਾਲ ਅਤੇ ਹੋਰ ਪ੍ਰਾਧਿਆਪਕਾਂ ਨੂੰ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਹੋਰ ਮਿਹਨਤ ਕਰਨ ਲਈ ਪ੍ਰੇਰਿਆ।
ਪਿਛਲੀ ਖ਼ਬਰ ਖੇਡ ਸਟੇਡੀਅਮ ਦਾ ਉਦਘਾਟਨ ਅੱਜ ਅਗਲੀ ਖ਼ਬਰ ਬ੍ਰਹਮ ਨਿਵਾਸ ਆਸ਼ਰਮ ਹਰਿਦੁਆਰ ’ਚ ਸਤਿਗੁਰੂ ਰਕਬੇ ਵਾਲਿਆਂ ਦੇ 51ਵੇਂ ਨਿਰਵਾਣ ਦਿਵਸ ਮੌਕੇ ਤਿੰਨ ਰੋਜ਼ਾ ਸੰਤ ਸਮਾਗਮ ਸਮਾਪਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।