12-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-09-2026

ਨਵਾਂਸ਼ਹਿਰ ਵਿਖੇ ਚੇਤ ਰਾਮ ਰਤਨ ਤੇ ਹੋਰ ਰੋਸ ਪ੍ਰਦਰਸ਼ਨ ਕਰਨ ਸਮੇਂ। ਡਾ. ਅੰਬੇਡਕਰ ਦੇ ਬੁੱਤ ਨਾਲ ਛੇੜਛਾੜ ਬਰਦਾਸ਼ਤ ਨਹੀਂ ਹੋਵੇਗੀ-ਚੇਤ ਰਾਮ ਰਤਨ

ਨਵਾਂਸ਼ਹਿਰ, 11 ਸਤੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੇ ਲੁਧਿਆਣਾ ਬਾਈਪਾਸ ’ਤੇ ਸਥਿਤ ਉਨ੍ਹਾਂ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਵਲੋਂ ਬੇਅਦਬੀ ਕਰਨ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕਰਵਾਉਣ ਲਈ ਨਵਾਂਸ਼ਹਿਰ ਦੇ ਬੱਸ ਅੱਡਾ ਵਿਖੇ ਬੁੱਤ ਅੱਗੇ ਭਾਜਪਾ ਵਲੋਂ ਇਕ ਘੰਟੇ ਲਈ ਰੋਸ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਐਸ.

ਅਜੀਤ ਡੈਸਕ 12-09-2026
ਨਵਾਂਸ਼ਹਿਰ, 11 ਸਤੰਬਰ (ਜਸਬੀਰ ਸਿੰਘ ਨੂਰਪੁਰ)-ਭਾਰਤੀ ਸੰਵਿਧਾਨ ਨਿਰਮਾਤਾ ਭਾਰਤ ਰਤਨ ਬਾਬਾ ਸਾਹਿਬ ਡਾ. ਅੰਬੇਡਕਰ ਦੇ ਲੁਧਿਆਣਾ ਬਾਈਪਾਸ ’ਤੇ ਸਥਿਤ ਉਨ੍ਹਾਂ ਦੇ ਬੁੱਤ ਦੀ ਸ਼ਰਾਰਤੀ ਅਨਸਰਾਂ ਵਲੋਂ ਬੇਅਦਬੀ ਕਰਨ ਵਾਲਿਆਂ ਨੂੰ ਜਲਦੀ ਗ੍ਰਿਫਤਾਰ ਕਰਵਾਉਣ ਲਈ ਨਵਾਂਸ਼ਹਿਰ ਦੇ ਬੱਸ ਅੱਡਾ ਵਿਖੇ ਬੁੱਤ ਅੱਗੇ ਭਾਜਪਾ ਵਲੋਂ ਇਕ ਘੰਟੇ ਲਈ ਰੋਸ ਪ੍ਰਦਰਸ਼ਨ ਕੀਤਾ, ਜਿਸ ਦੀ ਅਗਵਾਈ ਭਾਜਪਾ ਜ਼ਿਲ੍ਹਾ ਪ੍ਰਧਾਨ ਐਸ. ਸੀ. ਮੋਰਚਾ ਚੇਤ ਰਾਮ ਰਤਨ ਨੇ ਕੀਤੀ। ਉਨ੍ਹਾਂ ਮੰਗ ਕੀਤੀ ਕਿ ਬਾਬਾ ਸਾਹਿਬ ਦੇ ਬੁੱਤ ਦਾ ਅਪਮਾਨ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਕਰਕੇ ਉਨ੍ਹਾਂ ਨੂੰ ਜਲਦੀ ਸਜ਼ਾ ਦਿੱਤੀ ਜਾਵੇ। ਜ਼ਿਲ੍ਹਾ ਪ੍ਰਧਾਨ ਰਤਨ ਨੇ ਕਿਹਾ ਕਿ ਭਾਜਪਾ ਬਾਬਾ ਸਾਹਿਬ ਦੇ ਸਤਿਕਾਰ ਨੂੰ ਬਰਕਰਾਰ ਰੱਖਣ ਲਈ ਹਰ ਸੰਭਵ ਤਰੀਕੇ ਨਾਲ ਲੜੇਗੀ। ਰੋਸ ਧਰਨੇ ਨੂੰ ਭਾਜਪਾ ਆਗੂ ਬਹਾਦਰ ਚੰਦ ਅਰੋੜਾ, ਮੰਡਲ ਪ੍ਰਧਾਨ ਮਨੀਸ਼ ਅਗਨੀਹੋਤਰੀ, ਬਲਵੀਰ ਸਿੰਘ ਬਾਲੂ ਕਰੀਹਾ, ਟੀਕਮ ਸਿੰਘ ਪ੍ਰਧਾਨ ਰਾਹੋਂ, ਜਸਪ੍ਰੀਤ ਜੱਸੀ ਮਹਾਲੋਂ, ਪ੍ਰਧਾਨ ਰਾਣੀ ਚੌਧਰੀ ਰਾਹੋਂ, ਜਤਿੰਦਰ ਅਬਰੋਲ, ਰਾਮ ਲੁਭਾਇਆ, ਪਵਨ ਰੱਤੂ, ਪ੍ਰਧਾਨ ਮਹਿਲਾ ਸਪਨਾ ਭੱਟੀ, ਰਾਕੇਸ਼ ਕੁਮਾਰ ਤੇ ਹੋਰ ਭਾਜਪਾ ਆਗੂਆਂ ਨੇ ਲੁਧਿਆਣਾ ਵਿਚ ਬਾਬਾ ਸਾਹਿਬ ਦੇ ਬੁੱਤ ਦੀ ਬੇਅਦਬੀ ਦੀ ਸਖ਼ਤ ਸਬਦਾ ਵਿਚ ਨਿੰਦਾ ਕਰਦਿਆਂ ਦੋਸ਼ੀ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ।
ਪਿਛਲੀ ਖ਼ਬਰ ਸੀਨੀਅਰ ਸਿਟੀਜ਼ਨਜ਼ ਦੀ ਮਹੀਨਾਵਾਰ ਮੀਟਿੰਗ ਅੱਜ ਅਗਲੀ ਖ਼ਬਰ ਅਜੀਤ, ਜਲੰਧਰ ਗੁਰੂ ਰਾਮਦਾਸ ਗੁਰਮਤਿ ਸੇਵਾ ਸੁਸਾਇਟੀ ਤੇ ਬਾਬਾ ਜਸਦੀਪ ਸਿੰਘ ਵਲੋਂ ਕਿਸ਼ਨਪੁਰ ਵਿਖੇ ਪਹਿਲੀ ਮੈਰਾਥਨ ਦੌੜ ਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।