02-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-11-2026

ਸੰਤੋਸ਼ ਕਟਾਰੀਆ ਨੂੰ ਬਲਾਚੌਰ ਤੋਂ ਟਿਕਟ ਮਿਲਣ ’ਤੇ ਸੁਰਿੰਦਰ ਸੀਂਹਮਾਰ ਵਲੋਂ ਵਧਾਈ

ਕਾਠਗੜ੍ਹ, 1 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸੰਤੋਸ਼ ਕਟਾਰੀਆ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ’ਤੇ ਪਾਰਟੀ ਵਰਕਰਾਂ ਤੇ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਜ਼ਿਲ੍ਹਾ ਜੁਆਇੰਟ ਸਕੱਤਰ, ਆਮ ਆਦਮੀ ਪਾਰਟੀ ਸੁਰਿੰਦਰ ਸੀਂਹਮਾਰ ਨੇ ਭੈਣ ਸੰਤੋਸ਼ ਕਟਾਰੀਆ ਨੂੰ ਵਧਾਈ ਦਿੱਤੀ।

ਅਜੀਤ ਡੈਸਕ 02-11-2026
ਕਾਠਗੜ੍ਹ, 1 ਨਵੰਬਰ (ਹਰਸਿਮਰਨ ਜੋਤ ਸਿੰਘ ਕਲੇਰ) - ਵਿਧਾਨ ਸਭਾ ਹਲਕਾ ਬਲਾਚੌਰ ਤੋਂ ਸੰਤੋਸ਼ ਕਟਾਰੀਆ ਨੂੰ ਆਮ ਆਦਮੀ ਪਾਰਟੀ ਦੀ ਟਿਕਟ ਮਿਲਣ ’ਤੇ ਪਾਰਟੀ ਵਰਕਰਾਂ ਤੇ ਆਗੂਆਂ ਵਿੱਚ ਖੁਸ਼ੀ ਦਾ ਮਾਹੌਲ ਹੈ। ਇਸ ਮੌਕੇ ਜ਼ਿਲ੍ਹਾ ਜੁਆਇੰਟ ਸਕੱਤਰ, ਆਮ ਆਦਮੀ ਪਾਰਟੀ ਸੁਰਿੰਦਰ ਸੀਂਹਮਾਰ ਨੇ ਭੈਣ ਸੰਤੋਸ਼ ਕਟਾਰੀਆ ਨੂੰ ਵਧਾਈ ਦਿੱਤੀ। ਸੁਰਿੰਦਰ ਸੀਂਹਮਾਰ ਨੇ ਕਿਹਾ ਕਿ ਪਾਰਟੀ ਹਾਈਕਮਾਂਡ ਨੇ ਸੰਤੋਸ਼ ਕਟਾਰੀਆ ਨੂੰ ਦੁਬਾਰਾ ਟਿਕਟ ਦੇ ਕੇ ਸਹੀ ਅਤੇ ਜ਼ਮੀਨੀ ਆਗੂ ’ਤੇ ਭਰੋਸਾ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸੰਤੋਸ਼ ਕਟਾਰੀਆ ਨੇ ਵਿਧਾਇਕ ਵਜੋਂ ਹਲਕੇ ਵਿੱਚ ਵਿਕਾਸ ਕਾਰਜ ਕਰਵਾਏ ਹਨ ਤੇ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਸਾਥ ਦਿੱਤਾ ਹੈ ਜਿਸ ਕਰਕੇ ਲੋਕਾਂ ਵਿੱਚ ਉਨ੍ਹਾਂ ਪ੍ਰਤੀ ਬਹੁਤ ਪਿਆਰ ਅਤੇ ਸਤਿਕਾਰ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਬਲਾਚੌਰ ਹਲਕੇ ਦੇ ਲੋਕ ਇਸ ਵਾਰ ਵੀ ਆਮ ਆਦਮੀ ਪਾਰਟੀ ਨੂੰ ਪੂਰਾ ਸਾਥ ਦੇਣਗੇ। ਅੰਤ ਵਿੱਚ ਸੁਰਿੰਦਰ ਸੀਂਹਮਾਰ ਨੇ ਪਾਰਟੀ ਹਾਈਕਮਾਂਡ ਦਾ ਧੰਨਵਾਦ ਕਰਦਿਆਂ ਸੰਤੋਸ਼ ਕਟਾਰੀਆ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ ।
ਪਿਛਲੀ ਖ਼ਬਰ ਨਾਨਕਸਰ ਮਜਾਰੀ ਵਿਖੇ ਰੈਣ ਸਬਾਈ ਸਾਲਾਨਾ ਗੁਰਮਤਿ ਸਮਾਗਮ 4 ਤੋਂ ਅਗਲੀ ਖ਼ਬਰ ਮੰਗਾਂ ਸੰਬੰਧੀ ਮੁੱਖ ਮੰਤਰੀ ਦੀ ਰਿਹਾਇਸ਼ ਦਾ ਘਿਰਾਓ 14 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।