03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਪੰਜਾਬ ਨੂੰ ਇਕ ਮਜ਼ਬੂਤ ਖੇਤਰੀ ਸਿਆਸੀ ਧਿਰ ਦੀ ਲੋੜ-ਸੁਰਜੀਤ ਸਿੰਘ ਰੱਖੜਾ

ਅਜੀਤ ਡੈਸਕ 26-01-2026
ਅਮਲੋਹ, 25 ਜਨਵਰੀ (ਹਰਪ੍ਰੀਤ ਸਿੰਘ ਗਿੱਲ)-ਪੰਜਾਬ ਜੋ ਹਰ ਪੱਖ ਤੋਂ ਲਗਾਤਾਰ ਪਛੜਦਾ ਜਾ ਰਿਹਾ ਹੈ, ਨੂੰ ਮੁੜ ਪੈਰੀ ਸਿਰੀ ਕਰਨ ਲਈ ਇਕ ਮਜ਼ਬੂਤ ਖੇਤਰੀ ਸਿਆਸੀ ਧਿਰ ਦੀ ਲੋੜ ਹੈ ਜੋ ਆਪਣੇ ਨਿੱਜ ਨਾਲੋਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਨੂੰ ਪਹਿਲੀ ਤਰਜੀਹ ਦੇਵੇ |
ਇਹ ਵਿਚਾਰ ਟਕਸਾਲੀ ਅਕਾਲੀ ਆਗੂ ਸੁਰਜੀਤ ਸਿੰਘ ਰੱਖੜਾ ਨੇ ਅੱਜ 'ਅਜੀਤ' ਨਾਲ ਗੱਲਬਾਤ ਕਰਦਿਆਂ ਪ੍ਰਗਟ ਕੀਤੇ | ਉਹ ਏਥੇ ਇਕ ਸ਼ੋਕ ਸਮਾਗਮ ਵਿਚ ਸ਼ਾਮਿਲ ਹੋਣ ਲਈ ਆਏ ਸਨ | ਉਨ੍ਹਾਂ ਦੇ ਨਾਲ ਸ਼੍ਰੋਮਣੀ ਕਮੇਟੀ ਮੈਂਬਰ ਸਤਵਿੰਦਰ ਸਿੰਘ ਟੌਹੜਾ ਵੀ ਇਸ ਮੌਕੇ ਤੇ ਮੌਜੂਦ ਸਨ | ਇਕ ਸਵਾਲ ਦੇ ਜਵਾਬ ਵਿਚ ਰੱਖੜਾ ਨੇ ਮੰਨਿਆ ਕਿ ਸ਼ੋ੍ਰਮਣੀ ਅਕਾਲੀ ਦਲ ਜਿਸ ਦਾ ਉਥਾਨ ਹੀ ਪੰਜਾਬੀਅਤ ਦੇ ਰਖਵਾਲੇ ਦੇ ਤੌਰ ਤੇ ਹੋਇਆ ਸੀ, ਹੁਣ ਸਮੇਂ ਦੇ ਗੇੜ ਨਾਲ ਕੁਝ ਆਗੂਆਂ ਦੇ ਸਵਾਰਥੀ ਹਿਤਾਂ ਕਾਰਨ ਹਾਸ਼ੀਏ ਤੇ ਪਹੁੰਚ ਚੁੱਕਾ ਹੈ, ਪਰ ਉਨ੍ਹਾਂ ਨਾਲ ਹੀ ਆਸ ਜਤਾਈ ਕਿ ਪੱਤਣ ਹਮੇਸ਼ਾ ਹੀ ਚੜ੍ਹਾਈ ਦਾ ਸੂਚਕ ਹੁੰਦਾ ਹੈ, ਜਿਸ ਕਾਰਨ ਬਹੁਤ ਜਲਦ ਅਕਾਲੀ ਦਲ ਮੁੜ ਪੱਕੇ ਪੈਰੀਂ ਹੋ ਕੇ ਮਜ਼ਬੂਤੀ ਨਾਲ ਪੰਜਾਬ ਦੀ ਪਹਿਰੇਦਾਰੀ ਕਰੇਗਾ | ਉਨ੍ਹਾਂ ਕਿਹਾ ਕਿ ਪੰਜਾਬ ਹਿਤੈਸ਼ੀ ਆਗੂਆਂ ਨੂੰ ਹੁਣ ਵੀ ਸੋਚਣਾ ਚਾਹੀਦਾ ਹੈ ਕਿ ਜੇਕਰ ਉਨ੍ਹਾਂ ਨੇ ਅਜੇ ਵੀ ਪੰਜਾਬ ਦੇ ਹਿਤਾਂ ਨੂੰ ਪਹਿਲ ਨਾ ਦਿੱਤੀ ਤਾਂ ਫਿਰ ਬਹੁਤ ਦੇਰ ਹੋ ਜਾਵੇਗੀ | ਉਨ੍ਹਾਂ ਕਿਹਾ ਕਿ ਕੋਈ ਵੀ ਰਾਜਸੀ ਪਾਰਟੀ, ਪਾਰਟੀ ਵਰਕਰਾਂ ਦੀ ਸਰਬ ਸਾਂਝੀ ਸੋਚ ਤੋਂ ਬਿਨਾਂ ਨਹੀਂ ਚੱਲ ਸਕਦੀ | ਇਸ ਲਈ ਅਕਾਲੀ ਦਲ 'ਚ ਇਸ ਦੀ ਵਿਰਾਸਤੀ ਸੋਚ ਨੂੰ ਮੁੜ ਸੁਰਜੀਤ ਕੀਤਾ ਜਾਣਾ ਚਾਹੀਦਾ ਹੈ |
ਪਿਛਲੀ ਖ਼ਬਰ ਕੌਮੀ ਇਨਸਾਫ਼ ਮੋਰਚੇ ਨਾਲ ਸੰਬੰਧਿਤ ਧਿਰਾਂ ਵਲੋਂ 26 ਜਨਵਰੀ ਨੂੰ ਕਾਲੇ ਦਿਵਸ ਵਜੋਂ ਮਨਾਉਣ ਦਾ ਐਲਾਨ ਅਗਲੀ ਖ਼ਬਰ ਬਸੀ ਪਠਾਣਾਂ ਸ਼ਹਿਰ ਦੀ ਸਿਰਕੱਢ ਆਗੂ ਮਹੰਤ ਪੂਜਾ ਮਹਿਰਾ ਸ਼੍ਰੋਮਣੀ ਅਕਾਲੀ ਦਲ 'ਚ ਹੋਏ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।